
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਸੰਬੋਧਨ ਕਰਦਿਆਂ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਸਿੱਖ ਕੁੜੀ ਫਸਾਉਣ 'ਤੇ 7 ਲੱਖ ਰੁਪਏ ਦਿੱਤੇ ਜਾਣਗੇ। ਇਸ ਵੀਡੀਓ ਵਿਚ ਸੰਬੋਧਨਕਰਤਾ ਹੋਰ ਸਮਾਜ ਦੀਆਂ ਕੁੜੀਆਂ ਬਾਰੇ ਬੋਲਦਾ ਵੀ ਦਿੱਸ ਰਿਹਾ ਹੈ।
ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਹਿੰਦੂ ਲੀਡਰ ਦਾ ਹੈ ਜਿਹੜਾ ਆਪਣੇ ਸਮਰਥਕਾਂ ਨੂੰ ਹੋਰ ਧਰਮ ਦੀਆਂ ਕੁੜੀਆਂ ਨੂੰ ਫਸਾਉਣ ਦੀ ਗੱਲ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਵਿਆਹ ਕਰਨ 'ਤੇ ਪੈਸੇ ਵੀ ਆਫਰ ਕਰ ਰਿਹਾ ਹੈ।
ਫੇਸਬੁੱਕ ਪੇਜ ਕੌਮ ਦੇ ਵਾਰਿਸ ਨੇ ਅੱਜ 28 ਅਪ੍ਰੈਲ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "⚔️ ਸਿੱਖੋ ਜਾਗੋ, ਸਭ ਐਬ ਤਿਆਗੋ, ਇਕੱਠੇ ਹੋਜੋ ⚔️ 7 ਲੱਖ ਮਿਲਣ ਗੇ ਜਿਹੜਾ ਹਿੰਦੂ ਮੁੰਡਾ ਸਿੱਖ ਕੁੜੀ ਫਸਾਏ ਗਾ। ਸੁਣ ਲਵੋ ਸਿੰਘੋ ਕੀ ਕਿਹਾ ਜਾ ਰਿਹਾ ਹੈ ਤੁਹਾਡੀ ਧੀਆਂ ਭੈਣਾਂ ਬਾਰੇ। ਜਿੰਨਾ ਦੀਆਂ ਧੀਆਂ ਨੂੰ ਸਿੰਘ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਛੁਡਾ ਕੇ ਲਿਉਂਦੇ ਸੀ, ਅੱਜ ਉਹ ਲੋਕ ਸਿੰਘਾਂ ਦੀ ਕੁੜੀਆਂ ਦੇ ਰੇਟ ਲਾ ਰਹੇ ਨੇਂ। ਇਹ ਹਿੰਦੂ ਰਾਸ਼ਟਰ ਆਲੇ ਸਮਾਜ ਦੇ ਦੁਸ਼ਮਣ ਹੁਣ ਘੱਟ ਗਿਣਤੀਆਂ ਦੀ ਕੁੜੀਆਂ ਦੇ ਰੇਟ ਤੈ ਕਰ ਰਹੇ ਹਨ। ਸਬ੍ਹ ਤੋਂ ਵੱਧ ਰੇਟ ਕੌਰਾਂ ਦਾ ਲਗਿਆ ਹੈ। ਸਮਝ ਨਹੀਂ ਆ ਰਹੀ ਹੋਰ ਕੀ ਲਿਖਾਂ,,,,????????"
ਇਸੇ ਤਰ੍ਹਾਂ ਇਹ ਵੀਡੀਓ ਇੰਸਟਾਗ੍ਰਾਮ 'ਤੇ ਵੀ ਵਾਇਰਲ ਹੋ ਰਿਹਾ ਹੈ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਵੀਡੀਓ ਮਹਾਰਾਸ਼ਟਰ ਦਾ ਹੈ ਜਦੋਂ 29 ਜਨਵਰੀ 2023 ਨੂੰ ਹਿੰਦੂ ਜਨਆਕ੍ਰੋਸ਼ ਰੈਲੀ ਦਾ ਸੰਬੋਧਨ ਕਰਦਿਆਂ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ NRI ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ ਅਤੇ ਖੂਬ ਪੈਸੇ ਵੀ ਦਿੱਤੇ ਜਾਂਦੇ ਹਨ। ਦੱਸ ਦਈਏ ਆਗੂ ਵੱਲੋਂ ਕੀਤੇ ਜਾ ਰਹੇ ਦਾਅਵੇ ਦੀ ਵੀ ਅਸੀਂ ਜਾਂਚ ਕੀਤੀ ਅਤੇ ਪਾਇਆ ਕਿ ਅਜਿਹੀ ਕੋਈ ਵੀ ਰੇਟ ਲਿਸਟ ਮੁਸਲਿਮ ਸਮੁਦਾਏ ਵੱਲੋਂ ਜਾਰੀ ਨਹੀਂ ਕੀਤੀ ਗਈ ਅਤੇ ਇਸ ਲਿਸਟ ਨੂੰ ਲੈ ਕੇ ਕਈ ਸਾਰੇ Fact Check ਮੌਜੂਦ ਹਨ।
ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਕਾਫੀ ਧੁੰਧਲਾ ਹੈ ਅਤੇ ਕੁਝ ਵੀ ਸਾਫ ਨਹੀਂ ਦਿੱਖ ਰਿਹਾ। ਅਸੀਂ ਅੱਗੇ ਵਧਦੇ ਹੋਏ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਵਧੀਆ ਕੁਆਲਿਟੀ ਦਾ ਵੀਡੀਓ ਇੰਸਟਾਗ੍ਰਾਮ 'ਤੇ ਸਮਾਨ ਦਾਅਵੇ ਨਾਲ ਅਪਲੋਡ ਮਿਲਿਆ।
ਇਸ ਵੀਡੀਓ ਨੂੰ ਦੇਖਣ 'ਤੇ ਇਹ ਸਾਹਮਣੇ ਆਈ ਕਿ ਸਟੇਜ ਦੇ ਨੇੜੇ ਸ਼ਿਵਾਜੀ ਰਾਓ ਦੀਆਂ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਰਾਹੀਂ ਸਰਚ ਕੀਤਾ। ਅਸੀਂ ਪਾਇਆ ਕਿ ਪਿਛਲੇ ਦਿਨਾਂ ਲਵ ਜਿਹਾਦ ਖਿਲਾਫ ਮਹਾਰਾਸ਼ਟਰ ਵਿਖੇ ਕਈ ਰੈਲੀਆਂ ਹੋਈਆਂ ਸਨ। ਅਸੀਂ ਇੱਕ-ਇੱਕ ਕਰਕੇ ਸਾਰੀ ਰੈਲੀਆਂ ਦੇ ਸੰਬੋਧਨ ਨੂੰ ਸੁਣਿਆ।
ਵਾਇਰਲ ਵੀਡੀਓ 29 ਜਨਵਰੀ 2023 ਦੀ ਇੱਕ ਰੈਲੀ ਦਾ ਹੈ
ਸਾਨੂੰ Zee 24 Taas ਦੇ Youtube Channel 'ਤੇ 29 ਜਨਵਰੀ 2023 ਨੂੰ ਕੀਤਾ ਇੱਕ Live ਸਟ੍ਰਿਮ ਮਿਲਿਆ ਜਿਸਦੇ ਨਾਲ ਸਿਰਲੇਖ ਦਿੱਤਾ ਗਿਆ, "Mumbai Hindu Janakrosh Morcha LIVE | मुंबईत हिंदूंचा एल्गार! लव्ह जिहाद विरोधात महामोर्चा लाईव्ह"
ਦੱਸ ਦਈਏ ਕਿ ਇਸ ਵੀਡੀਓ ਵਿਚ ਵਾਇਰਲ ਗੱਲ ਸੁਣੀ ਜਾ ਸਕਦੀ ਸੀ ਅਤੇ ਇਹ ਬਿਆਨ ਹਿੰਦੂ ਆਗੂ ਰਾਜਾ ਸਿੰਘ ਵੱਲੋਂ ਦਿੱਤਾ ਗਿਆ ਸੀ। ਹਿੰਦੂ ਜਨਆਕ੍ਰੋਸ਼ ਰੈਲੀ ਦਾ ਸੰਬੋਧਨ ਕਰਦਿਆਂ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ NRI ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ ਅਤੇ ਖੂਬ ਪੈਸੇ ਵੀ ਦਿੱਤੇ ਜਾਂਦੇ ਹਨ।
ਇਸ ਵੀਡੀਓ ਵਿਚ 26 ਮਿੰਟ ਅਤੇ 20 ਸੈਕੰਡ ਤੋਂ ਬਾਅਦ ਵਾਇਰਲ ਵੀਡੀਓ ਵਾਲਾ ਬਿਆਨ ਸੁਣਿਆ ਜਾ ਸਕਦਾ ਹੈ।
ਅਸੀਂ ਹੁਣ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਕੁੜੀਆਂ ਦੇ ਰੇਟ ਲਿਸਟ ਵਰਗੇ ਅਜਿਹੇ ਦਾਅਵੇ ਨੂੰ ਲੈ ਕੇ ਕੋਈ ਰਿਪੋਰਟ ਬਣੀ ਸੀ ਜਾਂ ਨਹੀਂ।
ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ 2016 ਤੋਂ ਬਾਅਦ ਕੀਤੀਆਂ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਮੁਸਲਿਮ ਸਮੁਦਾਏ ਨੂੰ ਬਦਨਾਮ ਕਰਨ ਖਾਤਰ ਇੱਕ ਫਰਜ਼ੀ ਲਿਸਟ ਜਾਰੀ ਕੀਤੀ ਗਈ ਜਿਸਦੇ ਰਾਹੀਂ ਦਾਅਵਾ ਕੀਤਾ ਗਿਆ ਕਿ NRI ਫੰਡਿੰਗ ਰਾਹੀਂ ਮੁਸਲਿਮ ਸਮੁਦਾਏ ਦੇ ਨੌਜਵਾਨਾਂ ਨੂੰ ਦੂਜੇ ਧਰਮ ਦੀਆਂ ਕੁੜੀਆਂ ਵਿਆਹੁਣ 'ਤੇ ਪੈਸੇ ਦਿੱਤੇ ਜਾਂਦੇ ਹਨ।
ਮਤਲਬ ਸਾਫ ਸੀ ਕਿ ਵਾਇਰਲ ਦਾਅਵਾ ਤਾਂ ਫਰਜ਼ੀ ਸੀ ਹੀ ਨਾਲ ਦੀ ਨਾਲ ਅਸੀਂ ਵਾਇਰਲ ਬਿਆਨ ਵਿਚ ਕਹੀ ਜਾ ਰਹੀ ਰੇਟ ਲਿਸਟ ਨੂੰ ਵੀ ਫਰਜ਼ੀ ਪਾਇਆ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਵੀਡੀਓ ਮਹਾਰਾਸ਼ਟਰ ਦਾ ਹੈ ਜਦੋਂ 29 ਜਨਵਰੀ 2023 ਨੂੰ ਹਿੰਦੂ ਜਨਆਕ੍ਰੋਸ਼ ਰੈਲੀ ਦਾ ਸੰਬੋਧਨ ਕਰਦਿਆਂ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ NRI ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ ਅਤੇ ਖੂਬ ਪੈਸੇ ਵੀ ਦਿੱਤੇ ਜਾਂਦੇ ਹਨ। ਦੱਸ ਦਈਏ ਆਗੂ ਵੱਲੋਂ ਕੀਤੇ ਜਾ ਰਹੇ ਦਾਅਵੇ ਦੀ ਵੀ ਅਸੀਂ ਜਾਂਚ ਕੀਤੀ ਅਤੇ ਪਾਇਆ ਕਿ ਅਜਿਹੀ ਕੋਈ ਵੀ ਰੇਟ ਲਿਸਟ ਮੁਸਲਿਮ ਸਮੁਦਾਏ ਵੱਲੋਂ ਜਾਰੀ ਨਹੀਂ ਕੀਤੀ ਗਈ ਅਤੇ ਇਸ ਲਿਸਟ ਨੂੰ ਲੈ ਕੇ ਕਈ ਸਾਰੇ Fact Check ਮੌਜੂਦ ਹਨ।