ਮੱਛੀ ਪਾਲਣ ਦੇ ਧੰਦੇ 'ਚੋਂ ਰਵਾਇਤੀ ਖੇਤੀ ਨਾਲੋਂ ਹੁੰਦੀ ਹੈ 2 ਤੋਂ 3 ਗੁਣਾ ਵੱਧ ਆਮਦਨ
Published : Jun 3, 2018, 4:08 pm IST
Updated : Jun 5, 2018, 7:19 pm IST
SHARE ARTICLE
Fish farming is much beneficially than Farming
Fish farming is much beneficially than Farming

ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਖੇਤੀਬਾੜੀ ਕਿਸਾਨਾਂ ਲਈ ਵਧੇਰੇ ਲਾਹੇਵੰਦ ਨਹੀਂ ਰਹੀ

ਫ਼ਤਹਿਗੜ੍ਹ ਸਾਹਿਬ, 3 ਜੂਨ (ਇੰਦਰਪ੍ਰੀਤ ਬਖਸ਼ੀ)-ਅੱਜ ਜਦੋਂ ਕਿ ਖੇਤੀ ਲਾਗਤਾਂ ਵੱਧਣ ਕਾਰਨ ਖੇਤੀਬਾੜੀ ਕਿਸਾਨਾਂ ਲਈ ਵਧੇਰੇ ਲਾਹੇਵੰਦ ਨਹੀਂ ਰਹੀ ਅਤੇ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦਾ ਜਾ ਰਿਹਾ, ਤਾਂ ਇਸ ਆਰਥਿਕ ਮੰਦਹਾਲੀ ਵਿਚੋਂ ਬਾਹਰ ਨਿਕਲਣ ਲਈ ਖੇਤੀ ਦੇ ਸਹਾਇਕ ਧੰਦੇ ਹੀ ਇਕੋ ਇਕ ਅਜਿਹਾ ਰਾਹ ਹਨ ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਦੇ ਹਨ।

Fish Farming Fish Farmingਖੇਤੀ ਦੇ ਸਹਾਇਕ ਧੰਦਿਆਂ ਵਜੋਂ ਮੱਛੀ ਪਾਲਣ ਦਾ ਧੰਦਾ ਇਕ ਬਹੁਤ ਹੀ ਸਰਲ ਅਤੇ ਲਾਹੇਵੰਦ ਧੰਦਾ ਹੈ। ਕਿਸਾਨ ਇਸ ਧੰਦੇ ਨੂੰ ਅਪਣਾ ਕੇ ਰਵਾਇਤੀ ਖੇਤੀ ਨਾਲੋਂ 2 ਤੋਂ 3 ਗੁਣਾਂ ਵੱਧ ਆਮਦਨ ਪ੍ਰਤੀ ਹੈਕਟੇਅਰ ਹਾਸਲ ਕਰ ਸਕਦੇ ਹਨ। ਮੱਛੀ ਪਾਲਣ ਨਾਲ ਇਕ ਹੈਕਟੇਅਰ ਰਕਬੇ ਵਿੱਚੋਂ 3 ਤੋਂ 3.5 ਲੱਖ ਰੁਪਏ ਦੀ ਆਮਦਨ ਲੈ ਸਕਦੇ ਹਨ।

ਅਜਿਹੀ ਹੀ ਇਕ ਮਿਸਾਲ ਕਾਇਮ ਕਰ ਰਿਹਾ ਹੈ ਜ਼ਿਲੇ ਦੇ ਪਿੰਡ ਤੰਗਰਾਲਾ ਦਾ ਕਿਸਾਨ ਗੁਰਬਚਨ ਸਿੰਘ ਜਿਸ ਨੇ ਸਾਲ 1979 ਵਿਚ ਸ਼ਿਵਾ ਜੀ ਕਾਲਜ਼ ਅਮਰਾਵਤੀ ਮਹਾਰਾਸ਼ਟਰ ਤੋਂ ਫਿਜੀਕਲ ਐਜੂਕੇਸ਼ਨ ਵਿਚ ਡਿਪਲੋਮਾ ਹਾਸਲ ਕੀਤਾ ਸੀ। ਉਸ ਉਪਰੰਤ ਉਸ ਨੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਸਾਲ 2015 ਵਿਚ ਉਸ ਨੇ ਸਰਕਾਰੀ ਮੱਛੀ ਪੂੰਗ ਫਾਰਮ ਬਾਗੜੀਆਂ ਤੋਂ ਮੱਛੀ ਪਾਲਣ ਦੀ ਸਖਲਾਈ ਹਾਸਲ ਕਰਕੇ ਅਤੇ ਵਿਭਾਗ ਦੇ ਮਾਹਰਾਂ ਦੀ ਸਹਾਇਤਾ ਨਾਲ ਆਪਣੀ 2 ਏਕੜ ਜਮੀਨ ਵਿਚ ਮੱਛੀ ਤਲਾਅ ਬਣਾ ਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ।

Punjab Agriculture Punjab Agriculture ਫਿਰ ਇਸ ਤੋਂ ਹੋਣ ਵਾਲੇ ਮੁਨਾਫੇ ਨੂੰ ਵੇਖਦੇ ਹੋਏ ਉਸ ਨੇ ਸਾਲ 2016 ਵਿਚ 3 ਏਕੜ ਰਕਬੇ ਵਿਚ ਮੱਛੀ ਪਾਲਣ ਦਾ ਤਲਾਅ ਬਣਾਇਆ ਅਤੇ ਹੁਣ ਗੁਰਬਚਨ ਸਿੰਘ ਸਫਲਤਾ ਪੂਰਵਕ 5 ਏਕੜ ਰਕਬੇ ਵਿਚ ਮੱਛੀ ਪਾਲਣ ਦਾ ਕੰਮ ਕਰ ਰਿਹਾ ਅਤੇ ਮੱਛੀ ਪਾਲਣ ਦੇ ਧੰਦੇ ਵਿਚੋਂ ਉਸਨੂੰ ਖੇਤੀਬਾੜੀ ਤੋਂ ਦੁੱਗਣਾ ਮੁਨਾਫਾ ਹੋ ਰਿਹਾ ਹੈ। ਗੁਰਬਚਨ ਸਿੰਘ ਆਪਣੇ ਜਮੀਨ ਵਿਚ ਮੱਛੀ ਪਾਲਣ ਦੇ ਨਾਲ ਹੀ ਬਾਗਬਾਨੀ ਦਾ ਧੰਦਾ ਵੀ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿਚ ਫਲਦਾਰ ਬੂਟੇ ਲਗਵਾ ਕੇ ਮੱਛੀ ਦੇ ਤਲਾਅ ਵਿਚੋਂ ਹੀ ਪਾਣੀ ਇਨ੍ਹਾਂ ਪੌਦਿਆਂ ਲਈ ਇਸਤੇਮਾਲ ਕਰਕੇ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਹੋਵੇਗੀ।

ਗੁਰਬਚਨ ਸਿੰਘ ਅਨੁਸਾਰ ਮੱਛੀ ਪਾਲਣ ਦਾ ਧੰਦਾ ਰਵਾਇਤੀ ਖੇਤੀਬਾੜੀ ਦਾ ਸਹੀ ਬਦਲ ਸਾਬਤ ਹੋਇਆ ਹੈ। ਇਸ ਕਿੱਤੇ ਵਿਚ ਖੇਤੀਬਾੜੀ ਨਾਲੋਂ ਘੱਟ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਨੂੰ ਕੁਦਰਤੀ ਆਫਤਾਂ ਜਿਵੇਂ ਕਿ ਮੀਂਹ, ਹਨੇਰੀ ਅਤੇ ਝੱਖੜ ਦੇ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਕੋਈ ਡਰ ਨਹੀਂ ਤੇ ਮੁਨਾਫਾ ਵੀ ਦੁੱਗਣਾ ਹੁੰਦਾ ਹੈ। ਉਸ ਨੇ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੇ ਮੇਰਾ ਆਰਥਿਕ ਪੱਧਰ ਹੋਰ ਵੀ ਉਚਾ ਕੀਤਾ ਹੈ।

Fish Farming Fish Farming ਗੁਰਬਚਨ ਸਿੰਘ ਅਨੁਸਾਰ ਮੱਛੀ ਪਾਲਣ ਦੇ ਕਿੱਤੇ ਵਿਚੋਂ ਉਹ ਇੱਕ ਏਕੜ ਵਿੱਚੋਂ ਹਰ ਸਾਲ ਇੱਕ ਲੱਖ ਰੁਪਏ ਤੱਕ ਦੀ ਕਮਾਈ ਕਰ ਲੈਂਦਾ ਹੈ। ਗੁਰਬਚਨ ਸਿੰਘ ਜ਼ਿਲੇ ਦੇ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਂ ਦਾ ਸਰੋਤ ਹੈ। ਕਿਉਂਕਿ ਜੇਕਰ ਬਾਕੀ ਦੇ ਕਿਸਾਨ ਵੀ ਰਵਾਇਤੀ ਖੇਤੀ ਨੂੰ ਛੱਡ ਕੇ ਸਹਾਇਕ ਧੰਦੇ ਅਪਣਾਉਣ ਨੂੰ ਤਰਜੀਹ ਦੇਣ ਤਾਂ ਉਹ ਆਪਣਾ ਆਰਥਿਕ ਪੱਧਰ ਕਾਫੀ ਉਚਾ ਚੁੱਕ ਸਕਦੇ ਹਨ ਜਿਸ ਨਾਲ ਕਿਸਾਨਾਂ ਨੂੰ ਕਰਜ਼ੇ ਲੈਣ ਦੀ ਜਰੂਰਤ ਨਹੀਂ ਰਹੇਗੀ ਅਤੇ ਉਹ ਆਪ ਖੁਦ ਆਪਣੀ ਮਰਜੀ ਦੇ ਮਾਲਕ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement