
ਨਾਲ ਹੀ ਇਸ ਸਕੀਮ ਲਈ ਲਾਭ ਲੈਣ ਵਾਲੇ ਅਨੁਮਾਨਿਤ ਕਿਸਾਨਾਂ...
ਨਵੀਂ ਦਿੱਲੀ: ਮੋਦੀ ਸਰਕਾਰ ਨੇ 1 ਫਰਵਰੀ ਨੂੰ ਆਮ ਬਜਟ 2020 ਪੇਸ਼ ਕੀਤਾ ਸੀ ਜਿਸ ਵਿਚ ਕਿਸਾਨ ਸਮਾਨ ਨਿਧੀ ਯੋਜਨਾ ਫੰਡ ਵਿਚ ਭਾਰੀ ਕਟੌਤੀ ਕੀਤੀ ਗਈ ਹੈ। 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2020-21 ਲਈ 87 ਹਜ਼ਾਰ ਕਰੋੜ ਦੀ ਥਾਂ ਕਰੀਬ 55 ਹਜ਼ਾਰ ਕਰੋੜ ਰੁਪਏ ਦਾ ਫੰਡ ਜਾਰੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਵਜ੍ਹਾ ਇਹ ਹੈ ਕਿ ਸਕੀਮ ਦੇ ਪਹਿਲੇ ਪੜਾਅ ਵਿਚ ਸਰਕਾਰ ਨੇ ਜਿੰਨੀ ਰਕਮ ਦਾ ਅਨੁਮਾਨ ਲਗਾਇਆ ਸੀ ਉਸ ਤੋਂ ਬਹੁਤ ਘਟ ਰਕਮ ਖਰਚ ਹੋਈ ਹੈ।
Farmer
14.5 ਕਰੋੜ ਕਿਸਾਨ ਪੈਸਾ ਨਹੀਂ ਲੈ ਸਕੇ ਹਨ। ਮਿਨਿਸਟ੍ਰੀ ਆਫ ਐਗਰੀਕਲਚਰ ਦੇ ਸੂਤਰਾਂ ਮੁਤਾਬਕ 2 ਫਰਵਰੀ ਤਕ 8.38 ਕਰੋੜ ਲੋਕਾਂ ਦੇ ਖਾਤੇ ਵਿਚ ਹੁਣ ਤਕ ਪੈਸਾ ਆ ਚੁੱਕਿਆ ਹੈ। ਉੱਥੇ ਹੀ 6.12 ਕਰੋੜ ਲੋਕਾਂ ਨੂੰ ਖਾਤੇ ਵਿਚ ਜਲਦ ਸਰਕਾਰ 37 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰੇਗੀ। ਪਰ ਇਹ ਪੈਸਾ ਆਧਾਰ ਵੈਰੀਫਿਕੇਸ਼ਨ ਪਾਸ ਕਰਨ ਵਾਲੇ ਕਿਸਾਨਾਂ ਨੂੰ ਹੀ ਮਿਲੇਗਾ। ਜਦੋਂ ਦਸੰਬਰ 2018 ਨੂੰ ਇਸ ਸਕੀਮ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਪੈਸਾ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹੀ ਦਿੱਤਾ ਜਾਣਾ ਸੀ।
Farmer
ਇਸ ਦਾਇਰੇ ਵਿਚ ਸਿਰਫ 12 ਕਰੋੜ ਹੀ ਕਿਸਾਨ ਆਉਂਦੇ ਸਨ। ਇਸ ਲਈ ਇਸ ਦਾ ਬਜਟ 75 ਹਜ਼ਾਰ ਕਰੋੜ ਰੁਪਏ ਤੈਅ ਕੀਤਾ ਗਿਆ ਸੀ। ਪਰ ਲੋਕਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਅਪਣੇ ਸੰਕਲਪ ਪੱਤਰ ਵਿਚ ਵਾਅਦਾ ਕੀਤਾ ਕਿ ਮੋਦੀ ਸਰਕਾਰ ਦੁਬਾਰਾ ਸੱਤਾ ਆਈ ਤਾਂ 14.5 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਭਾਜਪਾ ਜਿੱਤ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਦੂਜੇ ਕਾਰਜਕਾਲ ਦੀ ਪਹਿਲੀ ਕੈਬਨਿਟ ਬੈਠਕ ਵਿਚ ਵਾਅਦਾ ਪੂਰਾ ਕਰ ਦਿੱਤਾ।
Farmer
ਇਸ ਦੇ ਨਾਲ ਹੀ ਸਕੀਮ ਦਾ ਫੰਡ ਵਧਾ ਕੇ 87 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ। ਸਰਕਾਰ ਦੇ ਅਨੁਸਾਰ, ਕੁਝ ਰਾਜਾਂ ਵਿੱਚ, ਇਹ ਬਜਟ ਸੋਧੇ ਹੋਏ ਅਨੁਮਾਨ ਦੇ ਅਧਾਰ ਤੇ ਮੌਜੂਦਾ ਵਿੱਤੀ ਵਰ੍ਹੇ ਲਈ ਅਲਾਟ ਕੀਤਾ ਗਿਆ ਹੈ। ਇਹਨਾਂ ਰਾਜਾਂ ਵਿਚ ਪੱਛਮੀ ਬੰਗਾਲ ਵੀ ਸ਼ਾਮਲ ਹੈ। ਦਸ ਦਈਏ ਕਿ ਪੱਛਮੀ ਬੰਗਾਲ ਨੇ ਹੁਣ ਤਕ ਇਸ ਸਕੀਮ ਨੂੰ ਅਪਣੇ ਰਾਜ ਵਿਚ ਲਾਗੂ ਨਹੀਂ ਕੀਤਾ ਹੈ। ਕੁੱਝ ਹੋਰ ਰਾਜ ਸਰਕਾਰਾਂ ਕੋਲ ਕਿਸਾਨਾਂ ਨੂੰ ਲੈ ਕੇ ਪੂਰੇ ਅੰਕੜੇ ਉਪਲੱਬਧ ਨਹੀਂ ਹਨ।
Farmers
ਨਾਲ ਹੀ ਇਸ ਸਕੀਮ ਲਈ ਲਾਭ ਲੈਣ ਵਾਲੇ ਅਨੁਮਾਨਿਤ ਕਿਸਾਨਾਂ ਦੀ ਗਿਣਤੀ ਨੂੰ ਘਟਾ ਦਿੱਤਾ ਗਿਆ ਹੈ। ਇਕੱਲੇ ਪੱਛਮੀ ਬੰਗਾਲ ਵਿਚ ਕਰੀਬ 71 ਲੱਖ ਕਿਸਾਨ ਪਰਵਾਰ ਹਨ, ਜਿਹਨਾਂ ਵਿਚੋਂ ਇਕ ਵੀ ਪਰਵਾਰ ਨੂੰ ਪੈਸਾ ਨਹੀਂ ਲੈਣ ਦਿੱਤਾ ਗਿਆ ਹੈ। ਜਿੱਥੇ 14.5 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਣਾ ਸੀ ਉੱਥੇ ਹੁਣ 14 ਕਰੋੜ ਕਿਸਾਨਾਂ ਨੂੰ ਹੀ ਇਸ ਯੋਜਨਾ ਦਾ ਲਾਭ ਦੇਣ ਦਾ ਪ੍ਰੋਜੈਕਸ਼ਨ ਕੀਤਾ ਗਿਆ ਹੈ।
ਦਸ ਦਈਏ ਕਿ ਵਿਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਵਾਰ ਬਜਟ ਵਿਚ ਫਲ ਅਤੇ ਸਬਜ਼ੀ ਵਰਗੇ ਜਲਦ ਖਰਾਬ ਹੋਣ ਵਾਲੇ ਖੇਤੀ ਉਤਪਾਦਾਂ ਦੀ ਢੁਆਈ ਲਈ ਕਿਸਾਨ ਰੇਲ ਦਾ ਪ੍ਰਸਤਾਵ ਕੀਤਾ ਹੈ। ਇਸ ਤਹਿਤ ਇਹਨਾਂ ਉਤਪਾਦਾਂ ਨੂੰ ਰੇਫ੍ਰਿਜ਼ਰੇਟੇਡ ਡੱਬਿਆਂ ਵਿਚ ਲੈਜਾਣ ਦੀ ਸੁਵਿਧਾ ਹੋਵੇਗੀ।
ਇਸ ਦੇ ਲਈ ਅਲੱਗ ਤੋਂ ਕਿਸਾਨ ਰੇਲਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ ਕਿਸਾਨਾਂ ਦੇ ਲਾਭ ਲਈ ਕਈ ਉਪਾਵਾਂ ਦਾ ਪ੍ਰਸਤਾਵ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।