ਆਲੂ ਉਤਪਾਦਕਾਂ ਦੇ ਮਸਲੇ ਨੂੰ ਲੈ ਕੇ ਕਾਂਗਰਸੀ ਸਾਂਸਦਾਂ ਵਲੋਂ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ
Published : Jan 5, 2019, 4:29 pm IST
Updated : Jan 5, 2019, 4:29 pm IST
SHARE ARTICLE
MP protest in parliament
MP protest in parliament

ਪੰਜਾਬ ਨਾਲ ਸਬੰਧਿਤ ਕਾਂਗਰਸੀ ਸਾਂਸਦਾਂ ਨੇ ਅੱਜ ਸੰਸਦ ਭਵਨ ਦੇ ਬਾਹਰ ਦਿੱਲੀ ਵਿਚ ਆਲੂ ਉਤਪਾਦਕਾਂ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ...

ਜਲੰਧਰ : ਪੰਜਾਬ ਨਾਲ ਸਬੰਧਿਤ ਕਾਂਗਰਸੀ ਸਾਂਸਦਾਂ ਨੇ ਅੱਜ ਸੰਸਦ ਭਵਨ ਦੇ ਬਾਹਰ ਦਿੱਲੀ ਵਿਚ ਆਲੂ ਉਤਪਾਦਕਾਂ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਕਿਸਾਨਾਂ ਨੂੰ ਅਪਣੀ ਫ਼ਸਲ ਘੱਟ ਕੀਮਤਾਂ ਵਿਚ ਵੇਚਣ ‘ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਹੀ ਵਿਚ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸੀ ਸਾਂਸਦਾਂ ਵਿਚ ਚੌਧਰੀ ਸੰਤੋਖ ਸਿੰਘ, ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਸ਼ਾਮਿਲ ਹੋਏ।

ProtestProtestਕਾਂਗਰਸੀ ਸਾਂਸਦਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਦੇਸ਼ ਵਿਚ ਜਦੋਂ ਨੋਟਬੰਦੀ ਕੀਤੀ ਸੀ ਤਾਂ ਉਸ ਨਾਲ ਆਲੂ ਉਤਪਾਦਕ ਕਿਸਾਨਾਂ ਨੂੰ 50,000 ਕਰੋੜ ਦਾ ਘਾਟਾ ਸਹਿਣ ਕਰਨਾ ਪਿਆ ਸੀ। ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਹਰ ਮੰਚ ‘ਤੇ ਕਿਸਾਨਾਂ ਦੀ ਆਮਦਨੀ ਨੂੰ ਦੌਗੁਣਾ ਕਰਨ ਦਾ ਵਿਸ਼ਵਾਸ ਦਿੰਦੀ ਹੈ ਪਰ ਨਾ ਤਾਂ ਆਮ ਕਿਸਾਨਾਂ ਅਤੇ ਨਾ ਹੀ ਆਲੂ ਉਤਪਾਦਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਉਨ੍ਹਾਂ ਦਾ ਕੋਈ ਧਿਆਨ ਹੈ।

ਉਨ੍ਹਾਂ ਨੇ ਕਿਹਾ ਕਿ ਕਰਜ਼ਾ ਮੁਕਤ ਭਾਰਤ ਬਣਾਉਣ ਦਾ ਸੁਪਨਾ ਲੈ ਕੇ ਚੱਲ ਰਹੇ ਪ੍ਰਧਾਨ ਮੰਤਰੀ ਹੁਣ ਦੇਸ਼ ਨੂੰ ਕਿਸਾਨ ਮੁਕਤ ਬਣਾਉਣ ਦੇ ਰਸਤੇ ‘ਤੇ ਚੱਲ ਪਏ ਹਨ, ਜੋ ਦੇਸ਼ ਦੇ ਭਵਿੱਖ ਦੇ ਲਈ ਇਕ ਵੱਡੀ ਤ੍ਰਾਸਦੀ ਸਿੱਧ ਹੋਵੇਗੀ ਕਿਉਂਕਿ ਕਿਸਾਨੀ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਹੈ। ਜਾਖੜ ਨੇ ਕਿਹਾ ਕਿ ਮੋਦੀ ਕੱਲ ਜਲੰਧਰ ਵੀ ਗਏ ਸੀ ਜੋ ਦੇਸ਼ ਭਰ ਵਿਚ ਆਲੂ ਉਤਪਾਦਨ ਦੇ ਲਈ ਸਭ ਤੋਂ ਅੱਗੇ ਹੈ ਪਰ ਨਾ ਤਾਂ ਭਾਜਪਾ ਅਤੇ ਨਾ ਹੀ ਅਕਾਲੀ ਦਲ ਦੇ ਨੇਤਾਵਾਂ ਨੇ ਆਲੂ ਉਤਪਾਦਕਾਂ ਦਾ ਮਾਮਲਾ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕਿਆ।

PotatoPotatoਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ 98,000 ਹੈਕਟੇਅਰ ਜ਼ਮੀਨ ਉਤੇ ਆਲੂ ਦੀ ਖੇਤੀ ਹੁੰਦੀ ਹੈ ਜਿਸ ਵਿਚ ਅੱਧੇ ਤੋਂ ਵੱਧ ਖੇਤਰ ਵਿਚ ਆਲੂ ਦਾ ਬੀਜ ਪੈਦਾ ਕੀਤਾ ਜਾਂਦਾ ਹੈ। ਉੱਥੇ ਹੀ, ਕਾਂਗਰਸੀ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਆਲੂ ਨੂੰ ਤਿਆਰ ਕਰਨ ਵਿਚ 6 ਰੁਪਏ ਪ੍ਰਤੀ ਕਿੱਲੋ ਲਾਗਤ ਆਉਂਦੀ ਹੈ ਜਦੋਂ ਕਿ ਇਸ ਸਮੇਂ ਬਾਜ਼ਾਰ ਵਿਚ ਆਲੂ 2 ਤੋਂ 4 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਨੂੰ ਘਾਟਾ ਸਹਿਣ ਕਰਨਾ ਪੈ ਰਿਹਾ ਹੈ।

ਜਾਖੜ ਨੇ ਕਿਹਾ ਕਿ ਆਲੂ ਦੀ ਬੁਰਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਉਤੇ ਪ੍ਰਤੀ ਕੁਵਿੰਟਲ 1000 ਰੁਪਏ ਦੀ ਸਬਸਿਡੀ ਦਿਤੀ ਜਾਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਕਿਸਾਨਾਂ ਦੀ ਫ਼ਸਲ ਦਾ ਲਾਭਕਾਰੀ ਮੁੱਲ ਤੈਅ ਕਰਨਾ ਚਾਹੀਦਾ ਹੈ। ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਉਹ ਸੰਸਦ ਵਿਚ ਵੀ ਪ੍ਰਧਾਨ ਮੰਤਰੀ ਦੇ ਸਾਹਮਣੇ ਆਲੂ ਉਤਪਾਦਕਾਂ ਦੇ ਮਸਲੇ ਨੂੰ ਰੱਖੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement