
ਗੁੱਲੀ ਡੰਡਾ ਕਣਕ ਦੀ ਫ਼ਸਲ ‘ਚ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਨਦੀਨ ਹੈ...
ਚੰਡੀਗੜ੍ਹ: ਗੁੱਲੀ ਡੰਡਾ ਕਣਕ ਦੀ ਫ਼ਸਲ ‘ਚ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਨਦੀਨ ਹੈ। ਇਹ ਨਦੀਨ ਜ਼ਿਆਦਾਤਰ ਕਣਕ-ਝੋਨੇ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਹੁੰਦਾ ਹੈ। ਪਿਛਲੇ ਸਾਲ ਇਸ ਦੀ ਸਮੱਸਿਆ ਸਿਖਰ ’ਤੇ ਪੁੱਜ ਗਈ ਜਿਸ ਦੇ ਮੁੱਖ ਕਾਰਨ ਕਣਕ ਦੀ ਪਛੇਤੀ ਬਿਜਾਈ, ਨਵੰਬਰ ਵਿੱਚ ਪਿਆ ਮੀਂਹ, ਨਦੀਨਨਾਸ਼ਕਾਂ ਪ੍ਰਤੀ ਰੋਧਕ ਸ਼ਕਤੀ ਅਤੇ ਸਪਰੇਅ ਦੇ ਗ਼ਲਤ ਢੰਗ ਹਨ। ਇਸ ਸਮੱਸਿਆ ਦੇ ਹੱਲ ਲਈ ਇਕੱਲੇ ਨਦੀਨਨਾਸ਼ਕਾਂ ’ਤੇ ਨਿਰਭਰ ਨਹੀਂ ਹੋਇਆ ਜਾ ਸਕਦਾ। ਇਸ ਲਈ ਨਦੀਨਨਾਸ਼ਕਾਂ ਦੇ ਨਾਲ ਕਾਸ਼ਤਕਾਰੀ ਢੰਗਾਂ ਦੀ ਵਰਤੋਂ ਵੀ ਅਪਨਾਉਣੀ ਪਵੇਗੀ।
Wheat
ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਬਚਾਅ: ਗੁੱਲੀ ਡੰਡੇ ਦਾ ਪਹਿਲਾ ਲੌਅ ਜਿਹੜਾ ਕਿ ਕਣਕ ਦੇ ਨਾਲ ਹੀ ਜੰਮਦਾ ਹੈ, ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ। ਇਸ ਕਰਕੇ ਪਹਿਲੇ ਲੌਅ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਬੀਜੀ ਕਣਕ ਦੀ ਫ਼ਸਲ ਗੁਲੀ ਡੰਡੇ ਦੇ ਪਹਿਲੇ ਲੌਅ ਤੋਂ ਬਚ ਜਾਂਦੀ ਹੈ।
Wheat
ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ (ਪੀ ਆਰ 121, ਪੀ ਆਰ 122, ਪੀ ਆਰ 126, ਪੀ ਆਰ 127) ਦੀ ਕਾਸ਼ਤ ਕਰਨ ਨਾਲ ਇਸ ਸਮੇਂ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਗੁੱਲੀ ਡੰਡੇ ਨੂੰ ਉੱਗਣ ਲਈ ਜ਼ਿਆਦਾ ਸਲਾਬ ਵਾਲੇ ਖੇਤਾਂ ਦੀ ਲੋੜ ਹੁੰਦੀ ਹੈ ਅਤੇ ਇਸ ਦੇ ਬੀਜ ਜ਼ਿਆਦਾਤਰ ਜ਼ਮੀਨ ਦੀ ਉਪਰਲੀ ਸਤ੍ਹਾ ਤੋਂ ਉੁੱਗਦੇ ਹਨ।
Wheat
ਇਸ ਕਰਕੇ ਜੇ ਕਣਕ ਦੀ ਬਿਜਾਈ ਵੱਤਰ ਚੜ੍ਹਾ ਕੇ (ਜ਼ਮੀਨ ਦੀ ਉਪਰਲੀ ਪਰਤ ਸੁਕਾ ਕੇ) ਕੀਤੀ ਜਾਵੇ ਤਾਂ ਵੀ ਗੁੱਲੀ ਡੰਡੇ ਦੇ ਪਹਿਲੇ ਲੌਅ ਤੋਂ ਬਚਾਅ ਹੋ ਜਾਂਦਾ ਹੈ। ਜੇ ਕਣਕ ਦੀ ਬਿਜਾਈ ਚੰਗੇ ਵੱਤਰ ਵਿਚ ਕੀਤੀ ਜਾਵੇ ਤਾਂ ਬਿਜਾਈ ਵੇਲੇ ਸਟੌਂਪ 30 ਈ.ਸੀ. (ਪੈਂਡੀਮੈਥਾਲਿਨ) 1.5 ਲਿਟਰ ਪ੍ਰਤੀ ਏਕੜ ਦਾ ਛਿੜਕਾਅ ਜ਼ਰੂਰ ਕਰਨਾ ਚਾਹੀਦਾ ਹੈ। ਇਹ ਨਦੀਨ ਨਾਸ਼ਕ ਗੁੱਲੀ ਡੰਡੇ ਦੇ ਸਾਰੇ ਲੌਆਂ ਨੂੰ ਉੱਗਣ ਤੋਂ ਰੋਕਦਾ ਹੈ।
Guli Danda
ਫ਼ਸਲਾਂ ਦਾ ਹੇਰ-ਫੇਰ: ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਝੋਨਾ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਂਦੀ ਹੈ। ਇਸ ਕਰਕੇ ਖੇਤ ਵਿੱਚ ਫ਼ਸਲ ਦੇ ਹੇਰ-ਫੇਰ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ: ਖੜ੍ਹੀ ਪਰਾਲੀ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਨਾਲ ਵੀ ਗੁੱਲੀ-ਡੰਡੇ ਦੀ ਸਮੱਸਿਆ ਘਟ ਜਾਂਦੀ ਹੈ। ਝੋਨੇ ਦੀ ਕਟਾਈ ਸੁਪਰ ਐਸ ਐਮ ਐਸ ਕੰਬਾਈਨ ਨਾਲ ਕਰਨ ਨਾਲ ਅਤੇ ਝੋਨੇ ਦੀ ਖੜ੍ਹੀ ਪਰਾਲੀ ਨੂੰ ਪਹਿਲਾਂ ਚੌਪਰ ਨਾਲ ਛੋਟਾ-ਛੋਟਾ ਕੁਤਰ ਕੇ ਹੈਪੀ ਸੀਡਰ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ।
Guli Danda
ਕਣਕ ਦੀ ਬੈਡਾਂ ਉਪਰ ਬਿਜਾਈ: ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਕਣਕ ਦੀ ਉਭਰਵੇਂ ਬੈਡਾਂ ਉਪਰ ਬਿਜਾਈ ਕਰਨ ਨਾਲ ਵੀ ਗੁੱਲੀਡੰਡੇ ਅਤੇ ਹੋਰ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਕਣਕ ਦੇ ਬੈਡ ਜਿੱਥੇ ਕਣਕ ਬੀਜੀ ਹੁੰਦੀ ਹੈ, ਜਲਦੀ ਸੁੱਕ ਜਾਂਦੇ ਹਨ। ਇਸ ਕਾਰਨ ਇਥੇ ਨਦੀਨ ਨਹੀਂ ਉਗਦੇ। ਇਸ ਤਰੀਕੇ ਨਾਲ ਬੀਜੇ ਖੇਤ ਵਿਚ ਨਦੀਨਾਂ ਦੀ ਰੋਕਥਾਮ ਟਰੈਕਟਰ ਨਾਲ ਗੋਡੀ ਕਰਕੇ ਵੀ ਕੀਤੀ ਜਾ ਸਕਦੀ ਹੈ।
Kissan
ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ: ਗੁੱਲੀਡੰਡੇ ਲਈ ਨਦੀਨਨਾਸ਼ਕਾਂ ਦੀ ਵਰਤੋਂ ਕਣਕ ਬੀਜਣ ਸਮੇਂ ਜਾਂ ਪਹਿਲੇ ਪਾਣੀ ਤੋਂ ਬਾਅਦ ਕੀਤੀ ਜਾ ਸਕਦੀ ਹੈ। ਪਹਿਲੇ ਪਾਣੀ ਤੋਂ ਬਾਅਦ ਵਰਤੇ ਜਾਣ ਵਾਲੇ ਸਾਰੇ ਨਦੀਨਨਾਸ਼ਕ ਗੁੱਲੀਡੰਡੇ ਤੋਂ ਇਲਾਵਾ ਜੰਗਲੀ ਜਵੀਂ (ਜੌਂਧਰ) ਦੀ ਰੋਕਥਾਮ ਵੀ ਕਰਦੇ ਹਨ। ਐਟਲਾਂਟਿਸ 3.6 ਡਬਲਯੂ ਡੀ. ਜੀ., ਸ਼ਗੁਨ 21-11 ਅਤੇ ਏ ਸੀ ਐਮ-9 ਬੂੰਈ (ਪੋਆ) ਦੀ ਅਤੇ ਟੋਟਲ/ਮਾਰਕਪਾਵਰ 75 ਡਬਲਯੂ ਜੀ, ਐਟਲਾਂਟਿਸ 3.6 ਡਬਲਯੂ ਡੀ.ਜੀ., ਸ਼ਗੁਨ 21-11 ਅਤੇ ਏ ਸੀ ਐਮ-9 ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰਦੇ ਹਨ।