ਆਲੂ ਦੀ ਖੇਤੀ ਤੋਂ ਹਰ ਸਾਲ 25 ਕਰੋੜ ਕਮਾ ਰਿਹੈ ਇਹ ਕਿਸਾਨ
Published : Feb 6, 2020, 11:44 am IST
Updated : Feb 6, 2020, 11:47 am IST
SHARE ARTICLE
File
File

2007 'ਚ 10 ਏਕੜ ਤੋਂ ਸ਼ੁਰੂ ਕੀਤੀ ਸੀ ਵਿਸ਼ੇਸ਼ ਆਲੂ ਦੀ ਖੇਤੀ

ਦੇਸ਼ ਵਿਚ ਆਲੂ ਦੀ ਖੇਤੀ ਕਾਫ਼ੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬ ਵਿਚ ਵੀ ਭਾਵੇਂ ਆਲੂ ਦੀ ਖੇਤੀ ਕਾਫ਼ੀ ਜ਼ਿਆਦਾ ਹੁੰਦੀ ਹੈ ਪਰ ਹਰ ਸਾਲ ਆਲੂ ਉਤਪਾਦਕ ਕਿਸਾਨਾਂ ਦੀ ਜੋ ਹਾਲਤ ਹੁੰਦੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਸਹੀ ਭਾਅ ਨਾ ਮਿਲਣ ਕਰਕੇ ਕਈ ਵਾਰ ਕਿਸਾਨਾਂ ਨੂੰ ਰੋਸ ਵਜੋਂ ਆਲੂ ਸੜਕਾਂ 'ਤੇ ਹੀ ਖਿਲਾਰਨੇ ਪੈਂਦੇ ਨੇ ਪਰ ਗੁਜਰਾਤ ਵਿਚ ਇਕ ਅਜਿਹਾ ਕਿਸਾਨ ਪਰਿਵਾਰ ਹੈ। ਜੋ ਵਿਸ਼ੇਸ਼ ਕਿਸਮ ਦੇ ਆਲੂ ਦੀ ਖੇਤੀ ਰਾਹੀਂ ਹਰ ਸਾਲ 25 ਕਰੋੜ ਰੁਪਏ ਕਮਾ ਰਿਹਾ ਹੈ। 

FileFile

ਦਰਅਸਲ 10 ਮੈਂਬਰਾਂ ਵਾਲਾ ਇਹ ਪਰਿਵਾਰ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਵਿਚ ਪੈਂਦੇ ਪਿੰਡ ਦੌਲਪੁਰ ਕਾਂਪਾ ਦਾ ਰਹਿਣ ਵਾਲਾ ਹੈ ਜੋ ਵੱਡੇ ਪੱਧਰ 'ਤੇ ਆਲੂ ਦੀ ਖੇਤੀ ਕਰਕੇ ਚੋਖੀ ਕਮਾਈ ਕਰ ਰਿਹਾ ਹੈ। ਇਸ ਕਿਸਾਨ ਪਰਿਵਾਰ ਦੇ ਜਿਤੇਸ਼ ਪਟੇਲ ਨੇ ਖੇਤੀ ਵਿਗਿਆਨ ਦੀ ਪੜ੍ਹਾਈ ਤੋਂ ਹਾਸਲ ਗਿਆਨ ਦੀ ਵਰਤੋਂ ਆਲੂ ਦੀ 'ਲੇਡੀ ਰੋਸੇਟਾ' ਯਾਨੀ ਐੱਲਆਰ ਕਿਸਮ ਦੀ ਖੇਤੀ 'ਤੇ ਕੀਤੀ। ਜਿਸ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਿਸਮਤ ਹੀ ਬਦਲ ਗਈ।

FileFile

 ਆਲੂ ਦੀ ਐਲਆਰ ਕਿਸਮ ਦੀ ਵਰਤੋਂ ਜ਼ਿਆਦਾਤਰ ਚਿਪਸ ਅਤੇ ਵੇਫਰਸ ਬਣਾਉਣ ਵਿਚ ਕੀਤੀ ਜਾਂਦੀ ਐ। ਅੱਜ ਪਟੇਲ ਪਰਿਵਾਰ ਬਾਲਾਜੀ ਅਤੇ ਆਈਟੀਸੀ ਵਰਗੀਆਂ ਵੱਡੀਆਂ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਲੂ ਦੀ ਸਪਲਾਈ ਕਰਦੇ ਹਨ। ਜਿਤੇਸ਼ ਦਾ ਪਰਿਵਾਰ ਪਿਛਲੇ 26 ਸਾਲਾਂ ਤੋਂ ਆਲੂ ਦੀ ਖੇਤੀ ਕਰ ਰਿਹਾ ਹੈ। ਜਿਤੇਸ਼ ਪਟੇਲ ਦਾ ਕਹਿਣਾ ਹੈ ਕਿ ਸਾਲ 2005 ਵਿਚ ਉਸ ਨੇ ਖੇਤੀ ਵਿਗਿਆਨ ਵਿਚ ਐਮਐਸਸੀ ਦੀ ਪੜ੍ਹਾਈ ਖੇਤੀ ਕਰਨ ਲਈ ਹੀ ਪੂਰੀ ਕੀਤੀ ਸੀ। 

FileFile

ਪਟੇਲ ਅਨੁਸਾਰ ਉਨ੍ਹਾਂ ਨੇ ਐਲਆਰ ਕਿਸਮ ਦੇ ਆਲੂ ਦੀ ਖੇਤੀ ਸਾਲ 2007 ਵਿਚ 10 ਏਕੜ ਤੋਂ ਸ਼ੁਰੂ ਕੀਤੀ ਸੀ। ਜਦੋਂ ਇਸ ਵਿਚ ਪੈਦਾਵਾਰ ਚੰਗੀ ਹੋਣ ਲੱਗੀ ਤਾਂ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਇਸ ਦੀ ਖੇਤੀ ਵਿਚ ਸ਼ਾਮਲ ਕਰਨ ਬਾਰੇ ਸੋਚਿਆ। ਐਲਆਰ ਕਵਾਲਟੀ ਦੇ ਆਲੂ ਦੀ ਮੰਗ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਲਗਾਤਾਰ ਕਰਦੀਆਂ ਰਹਿੰਦੀਆਂ ਹਨ। ਸਾਲ 2019 ਵਿਚ ਗੁਜਰਾਤ ਤੋਂ ਐਲਆਰ ਕਿਸਮ ਦਾ ਇਕ ਲੱਖ ਟਨ ਆਲੂ ਇੰਡੋਨੇਸ਼ੀਆ, ਕੁਵੈਤ, ਓਮਾਨ ਅਤੇ ਸਾਊਦੀ ਅਰਬ ਵਰਗੇ ਵੱਡੇ ਬਜ਼ਾਰਾਂ ਵਿਚ ਨਿਰਯਾਤ ਕੀਤਾ ਗਿਆ ਸੀ। 

FileFile

ਇਸ ਸਮੇਂ ਪਟੇਲ ਪਰਿਵਾਰ ਦੇ 10 ਵੱਖ-ਵੱਖ ਖੇਤਰਾਂ ਵਿਚ ਮਾਹਿਰ ਹਨ, ਕੋਈ ਬ੍ਰੀਡਿੰਗ, ਕੋਈ ਮਾਈਕ੍ਰੋਬਾਇਓਲਾਜੀ ਤਾਂ ਕੋਈ ਪੈਥਾਲਾਜੀ ਵਿਚ। ਐਲਆਰ ਕਵਾਲਟੀ ਦੇ ਆਲੂ ਚੰਗੀ ਕੀਮਤ 'ਤੇ ਵਿਕਦੇ ਨੇ ਅਤੇ ਚਿਪਸ ਵਾਲੀਆਂ ਕੰਪਨੀਆਂ ਇਸ ਆਲੂ ਨੂੰ 17 ਰੁਪਏ ਪ੍ਰਤੀ ਕਿਲੋ ਦੇ ਭਾਅ ਤਕ ਖ਼ਰੀਦਦੀਆਂ ਨੇ। ਪੰਜਾਬ ਦੇ ਕਿਸਾਨ ਵੀ ਖੇਤੀ ਯੂਨਵਰਸਿਟੀ ਦੇ ਮਾਹਿਰਾਂ ਦੀ ਸਲਾਹ ਨਾਲ ਇਸ ਆਲੂ ਦੀ ਕਾਸ਼ਤ ਕਰਕੇ ਚੰਗੀ ਕਮਾਈ ਕਰ ਸਕਦੇ ਨੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement