
ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਕੀਤੀ ਝੋਨੇ ਦੀ ਬਿਜਾਈ
ਮਾਨਸਾ: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਜਾਈ 10 ਜੂਨ ਤੋਂ ਸ਼ੁਰੂ ਕਰਨ ਦੇ ਹੁਕਮ ਦੇ ਉਲਟ ਮਾਨਸਾ ਜਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਨੇ ਝੋਨੇ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਸਰਕਾਰੀ ਆਦੇਸ਼ ਦੀ ਅਣਦੇਖੀ ਕਰ ਕੇ ਸਮੇਂ ਤੋਂ ਪਹਲਾਂ ਝੋਨੇ ਦੀ ਬਜਾਈ ਨੂੰ ਮਜ਼ਬੂਰੀ ਦੱਸਦੇ ਹੋਏ ਕਿਹਾ ਕਿ ਮਜ਼ਦੂਰਾਂ ਦੀ ਘਾਟ ਹੋਣ ਕਰ ਕੇ ਉਹਨਾਂ ਨੇ ਸਮੇਂ ਤੋਂ ਪਹਿਲਾਂ ਬੀਜਾਈ ਕੀਤੀ ਹੈ ਤੇ ਦੇਰੀ ਨਾਲ ਬਜਾਈ ਤੋਂ ਬਾਅਦ ਫ਼ਸਲ ਵੇਚਣ ਵਿੱਚ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ।
Sukhvir Singh
ਇਨ੍ਹਾਂ ਹੀ ਨਹੀਂ ਕਿਸਾਨਾਂ ਨੇ ਇਸ ਸਬੰਧੀ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਦਾ ਘਿਰਾਓ ਕਰਨ ਦੀ ਵੀ ਚੇਤਾਵਨੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਵੀ ਕਈ ਮੰਗਾਂ ਹਨ। ਗੋਰਾ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਇਸ ਸਾਲ ਕੋਰੋਨਾ ਵਾਇਰਸ ਬਿਮਾਰੀ ਕਾਰਨ ਮਜ਼ਦੂਰ ਅਪਣੇ ਰਾਜਾਂ ਨੂੰ ਵਾਪਸ ਪਰਤ ਗਏ ਹਨ ਤੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਬਹੁਤ ਕਮੀ ਹੋ ਗਈ ਹੈ।
Farmer
ਇਸ ਲਈ ਉਹਨਾਂ ਦੀ ਮਜ਼ਬੂਰੀ ਹੈ ਕਿ ਉਹ 10 ਜੂਨ ਤੋਂ ਪਹਿਲਾਂ ਝੋਨਾ ਸ਼ੁਰੂ ਕਰ ਰਹੇ ਹਨ। ਮੋਟਰਾਂ ਦੀ ਲਾਈਟ ਵਿਚ 10 ਜੂਨ ਨੂੰ ਹੀ ਛੱਡੀ ਜਾਵੇਗੀ ਪਰ ਉਹਨਾਂ ਨੇ ਅਪਣੇ ਦਮ ਤੇ ਝੋਨੇ ਦਾ ਸਾਰਾ ਪ੍ਰਬੰਧ ਕਰ ਲਿਆ ਹੈ। ਮਜ਼ਦੂਰਾਂ ਦੀ ਕਮੀ ਹੋਣ ਕਾਰਨ ਉਹਨਾਂ ਦਾ ਕੰਮ ਲੇਟ ਹੋ ਸਕਦਾ ਹੈ ਇਸ ਲਈ ਫਸਲਾਂ ਦੀ ਵਾਢੀ ਵੀ ਦੇਰੀ ਨਾਲ ਹੋਵੇਗੀ।
Farmer
ਝੋਨੇ ਦੀਆਂ ਕਈ ਕਿਸਮਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਕਿ ਲੰਬਾ ਸਮਾਂ ਲੈਂਦੀਆਂ ਹਨ ਤੇ ਜਦੋਂ ਠੰਡ ਵਧ ਜਾਂਦੀ ਹੈ ਤਾਂ ਫ਼ਸਲ ਵੇਚਣ ਵੇਲੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਸੀ ਕਿ 1 ਜੂਨ ਤੋਂ ਹੀ ਮੋਟਰਾਂ ਦੀ ਲਾਈਟ ਦਿੱਤੀ ਜਾਵੇ ਤੇ ਝੋਨੇ ਦੀ ਬਿਜਾਈ ਵੀ 1 ਜੂਨ ਤੋਂ ਸ਼ੁਰੂ ਕੀਤੀ ਜਾਵੇ ਪਰ ਸਰਕਾਰ ਨੇ 10 ਜੂਨ ਨੂੰ ਇਸ ਦੀ ਆਗਿਆ ਦਿੱਤੀ ਹੈ।
Farmer Gora Singh
ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਯੂਨੀਅਨ ਨੂੰ ਮੰਗ ਕੀਤੀ ਸੀ ਕਿ ਇਸ ਸਬੰਧੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਸਾਰੇ ਕਿਸਾਨ ਜੱਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਕੋਈ ਅਧਿਕਾਰੀ, ਖੇਤੀਬਾੜੀ ਮਹਿਕਮਾ ਜਾਂ ਪ੍ਰਸ਼ਾਸਨ ਆਉਂਦਾ ਹੈ ਤੇ ਜੇ ਝੋਨਾ ਵਹਾਉਂਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Farmer
ਉਸ ਦਾ ਘਿਰਾਓ ਕੀਤਾ ਜਾਵੇਗਾ ਤੇ ਨਾਅਰੇਬਾਜ਼ੀ ਕੀਤੀ ਜਾਵੇਗੀ। ਦੇਖਿਆ ਜਾਵੇ ਤਾਂ ਮਜ਼ਦੂਰਾਂ ਦੀ ਘਾਟ ਕਿਸਾਨਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ। ਹੁਣ ਦੇਖਣਾ ਹੋਵੇਗਾ ਸਰਕਾਰ ਇਹਨਾਂ ਮਜ਼ਬੂਰ ਕਿਸਾਨਾਂ ਲਈ ਕੀ ਰੁੱਖ ਅਖਤਿਆਰ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।