
ਅੰਕੜਿਆਂ ਮੁਤਾਬਕ ਪਿਛਲੇ ਸਾਲ ਪ੍ਰਤੀ ਹੈਕਟੇਅਰ 61.67 ਕੁਇੰਟਲ ਦੇ ਮੁਕਾਬਲੇ ਇਸ ਵਾਰ 62.47 ਝਾੜ
ਬਠਿੰਡਾ (ਸੁਖਜਿੰਦਰ ਮਾਨ) : ਬੇਮੌਸਮੀ ਬਾਰਸਾਂ ਤੇ ਅਗੇਤੀ ਪਈ ਗਰਮੀ ਕਾਰਨ ਬੇਸ਼ੱਕ ਮਾਲਵਾ ਤੇ ਮਾਝਾ ਖੇਤਰ ਦੇ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਝੋਨੇ ਦੇ ਝਾੜ 'ਚ ਘਾਟਾ ਸਹਿਣਾ ਪਿਆ ਪ੍ਰੰਤੂ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਦੇ ਹੇਠ ਰਕਬਾ ਘਟਣ ਦੇ ਬਾਵਜੂਦ ਝਾੜ 'ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦੇਖਣ ਨੂੰ ਮਿਲਿਆ ਹੈ।
Paddy
ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਖ਼ਰੀਦ ਦਾ ਕੰਮ ਮੁਕੰਮਲ ਹੋਣ ਤਂੋ ਬਾਅਦ ਫ਼ੀਲਡ 'ਚੋਂ ਇਕੱਤਰ ਕੀਤੇ ਅੰਕੜੇ ਕਾਫ਼ੀ ਮਹੱਤਵਪੂਰਨ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ ਸਾਲ ਬਾਸਮਤੀ ਤੇ ਗ਼ੈਰ-ਬਾਸਮਤੀ ਝੋਨੇ ਦਾ ਪ੍ਰਤੀ ਹੈਕਟੇਅਰ ਝਾੜ 61.67 ਫ਼ੀ ਸਦੀ ਨਿਕਲਿਆ ਸੀ ਜਦੋਂਕਿ ਇਸ ਦਫ਼ਾ ਇਹ ਵਧ ਕੇ 62.47 ਫ਼ੀ ਸਦੀ ਪੁੱਜ ਗਿਆ ਹੈ ਜਦੋਂਕਿ ਝੋਨੇ ਹੇਠ ਰਕਬਾ ਘਟਿਆ ਹੈ।
Basmati Paddy
ਇਸਤੋਂ ਇਲਾਵਾ ਰਕਬਾ ਘਟਣ ਕਾਰਨ ਮੰਡੀਆਂ ਵਿਚ ਝੋਨੇ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ। ਚਾਲੂ ਸੀਜ਼ਨ 'ਚ ਖ਼ਰੀਦ ਏਜੰਸੀਆਂ ਦੁਆਰਾ 164 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜਿਹੜੀ ਕਿ ਪਿਛਲੇ ਸਾਲ ਨਾਲੋਂ 6 ਲੱਖ ਮੀਟਰਕ ਟਨ ਘੱਟ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਵਿਭਾਗ ਦੇ ਇੰਨ੍ਹਾਂ ਅੰਕੜਿਆਂ 'ਤੇ ਉਂਗਲ ਚੁੱਕੀ ਹੈ।
Paddy
ਚਰਚਾ ਮੁਤਾਬਕ ਬਾਹਰਲੇ ਰਾਜ਼ਾਂ ਖ਼ਾਸਕਰ ਉਤਰ ਪ੍ਰਦੇਸ਼ ਦਾ ਝੋਨਾ ਪੰਜਾਬ 'ਚ ਵਿਕਣ ਕਾਰਨ ਇਹ ਅੰਕੜਾ ਉਪਰ ਉਠਿਆ ਹੈ, ਜਿਸਨੂੰ ਖੇਤੀਬਾੜੀ ਵਿਭਾਗ ਅਪਣੇ ਹੱਕ 'ਚ ਭੁਗਤਾ ਰਿਹਾ ਹੈ। ਦੂਜੇ ਪਾਸੇ ਮਾਲ ਵਿਭਾਗ ਦੁਆਰਾ ਕੀਤੀ ਗਿਰਦਾਵਰੀਆਂ ਮੁਤਾਬਕ ਪਿਛਲੇ ਸਾਲ ਝੋਨੇ (ਬਾਸਮਤੀ ਤੇ ਗੈਰ-ਬਾਸਮਤੀ) ਹੇਠ ਬਾਕੀ ਸਫ਼ਾ 11 'ਤੇ 31.05 ਲੱਖ ਹੈਕਟੇਅਰ ਰਕਬਾ ਸੀ ਜਦੋਂਕਿ ਇਸ ਵਾਰ ਪੌਣੇ ਦੋ ਲੱਖ ਹੈਕਟੇਅਰ ਘਟ ਕੇ 29.30 ਲੱਖ ਹੈਕਟੇਅਰ ਰਹਿ ਗਿਆ ਹੈ। ਜਿਸ ਵਿਚੋਂ ਬਾਸਮਤੀ ਦਾ ਰਕਬਾ ਵਧਣ ਕਾਰਨ ਗ਼ੈਰ-ਬਾਸਮਤੀ ਕਿਸਮਾਂ ਦੀ ਕਾਸ਼ਤ ਹੋਰ ਵੀ ਘਟੀ ਹੈ।
Basmati Paddy
ਪਿਛਲੇ ਸਾਲ ਬਾਸਮਤੀ ਕਿਸਮ ਹੇਠ 5.14 ਲੱਖ ਹੈਕਟੇਅਰ ਰਕਬਾ ਸੀ ਜਦੋਂਕਿ ਇਸ ਸਾਲ ਇਹ ਵਧ ਕੇ 6.29 'ਤੇ ਪੁੱਜ ਗਿਆ। ਉਂਜ ਨਰਮੇ ਹੇਠ ਰਕਬੇ ਵਿਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤਹਿਤ ਇਸ ਵਾਰ 4 ਲੱਖ ਹੈਕਟੇਅਰ ਰਕਬੇ ਵਿਚ ਨਰਮੇਂ ਦੀ ਬੀਜਾਂਦ ਕੀਤੀ ਹੋਈ ਸੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆਂ ਕਿ ਗ਼ੈਰ-ਬਾਸਮਤੀ ਕਿਸਮਾਂ ਵਿਚ ਮਾਲਵਾ ਪੱਟੀ ਦੇ ਬਰਨਾਲਾ, ਬਠਿੰਡਾ, ਫ਼ਰੀਦਕੋਟ, ਮਾਨਸਾ, ਮੁਕਤਸਰ ਅਤੇ ਸੰਗਰੂਰ ਤੋਂ ਇਲਾਵਾ ਮਾਝਾ ਖੇਤਰ ਦੇ ਤਰਨ ਤਾਰਨ ਅਤੇ ਦੁਆਬਾ ਦੇ ਜਲੰਧਰ ਜ਼ਿਲ੍ਹੇ ਵਿਚ ਝੋਨੇ ਦਾ ਝਾੜ ਘਟਿਆ ਹੈ।
Basmati Paddy
ਬਠਿੰਡਾ ਜ਼ਿਲ੍ਹੇ ਵਿਚ ਸਰਕਾਰੀ ਤੇ ਪ੍ਰਾਈਵੇਟ ਏਜੰਸੀਆਂ ਦੁਆਰਾ ਪਿਛਲੇ ਸਾਲ 13 ਲੱਖ 60 ਹਜ਼ਾਰ ਮੀਟਰਕ ਟਨ ਝੋਨਾ ਖ਼ਰੀਦਿਆ ਗਿਆ ਸੀ ਪ੍ਰੰਤੂ ਇਸ ਸਾਲ ਇਹ ਘਟ ਕੇ ਸਵਾ 11 ਲੱਖ ਮੀਟਰਕ ਟਨ ਤਕ ਹੀ ਸੀਮਤ ਰਹਿ ਗਿਆ। ਇਸੇ ਤਰ੍ਹਾਂ ਬਾਸਮਤੀ ਕਿਸਮ ਵਿਚ ਵੀ ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਾਜਲਿਕਾ, ਬਰਨਾਲਾ, ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਖੇਤਰ ਵਿਚ ਝਾੜ ਘੱਟ ਨਿਕਲਿਆ ਹੈ। ਜਦੋਂਕਿ ਬਾਕੀ 14 ਜ਼ਿਲ੍ਹਿਆਂ ਵਿਚ ਬਾਸਮਤੀ ਤੇ ਗ਼ੈਰ-ਬਾਸਮਤੀ ਕਿਸਮਾਂ ਦਾ ਝਾੜ ਕਾਫ਼ੀ ਵਧੀਆਂ ਨਿਕਲਿਆ ਹੈ।