ਕਿਸਾਨਾਂ ਨੂੰ ਝੋਨਾ ਵੱਢਣ ਵੇਲੇ ਆਵੇਗੀ ਇਹ ਵੱਡੀ ਮੁਸ਼ਕਿਲ, ਕਰਨ ਗੁਰੇਜ਼
Published : Sep 30, 2019, 5:54 pm IST
Updated : Sep 30, 2019, 5:55 pm IST
SHARE ARTICLE
Combine
Combine

ਸੂਬੇ ਭਰ ‘ਚ ਟਾਂਡਾ ਖੇਤਰ ਦੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਚੱਲੇ ਤੇਜ਼ ਝੱਖੜ ਅਤੇ ਮੀਂਹ ਪੈਣ

ਚੰਡੀਗੜ੍ਹ: ਸੂਬੇ ਭਰ ‘ਚ ਟਾਂਡਾ ਖੇਤਰ ਦੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਚੱਲੇ ਤੇਜ਼ ਝੱਖੜ ਅਤੇ ਮੀਂਹ ਪੈਣ ਕਾਰਨ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ‘ਚ ਵਿਛ ਜਾਣ ਕਾਰਨ ਕਿਸਾਨਾਂ ਦੇ ਦਿਲ ਬੁਰੀ ਤਰ੍ਹਾਂ ਟੁੱਟ ਗਏ ਹਨ। ਜਾਣਕਾਰੀ ਮੁਤਾਬਕ ਹੁਸਿਆਰਪੁਰ ਜ਼ਿਲ੍ਹੇ ‘ਚ ਪੈਂਦੇ ਉੜਮੁੜ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਝੱਖੜ ਅਤੇ ਮੀਂਹ ਦੇ ਨਾਲ ਪਿੰਡ ਪੁਲ ਪੁਖਤਾ, ਪਿਰੋਜ ਰੋਲੀਆ, ਬੈਂਸ ਅਵਾਨ, ਦਬੁਰਜੀ ਟਾਂਡਾ, ਜਲਾਲਪੁਰ, ਨੱਥੂਪੁਰ, ਰਾਣੀ ਪਿੰਡ, ਡਮਾਣਾ, ਸਮੇਤ ਹੋਰਨਾਂ ਦਰਜਨਾਂ ਹੀ ਪਿੰਡਾਂ ਵਿੱਚ ਭਾਰੀ ਬਰਸਾਤ ਕਾਰਨ ਝੋਨੇ ਦੀ ਪੱਕੀ ਹੋਈ 100 ਫੀਸਦੀ ਫਸਲ ਨੁਕਸਾਨੀ ਗਈ ਹੈ।

Kissan, Surjit SinghKissan

ਉਨ੍ਹਾਂ ਦੱਸਿਆ ਕੀ ਮੰਡੀ ਵਿੱਚ ਖਰੀਦੀਆਂ ਗਈਆਂ ਝੋਨੇ ਦੀਆਂ ਬੋਰੀਆਂ ਵੀ ਅਣਢੱਕੀਆਂ ਹੋਣ ਕਾਰਨ ਮੀਂਹ ਵਿੱਚ ਭਿੱਜ ਗਈਆ।ਇਸ ਤੋਂ ਇਲਾਵਾ ਇਸ ਬਰਸਾਤ ਕਾਰਨ ਉਨ੍ਹਾਂ ਦੀ ਝੋਨੇ ਦੀ ਪੱਕੀ ਹੋਈ ਫਸਲ ਖ਼ਰਾਬ ਹੋ ਕੇ ਦਾਣਾ ਕਾਲਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਬਿਜਲੀ ਸਪਲਾਈ ਵਿੱਚ ਵੀ ਵਿਘਨ ਪੈ ਰਿਹਾ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਨੁਕਸਾਨੀ ਹੋਈ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਨੂੰ ਮੁਆਵਜ਼ੇ ਦੀ ਮੰਗ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਤਾਂ ਕਿ ਕਿਸਾਨਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।

Kissan Kissan

ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਹੋਈ ਤੇਜ਼ ਬਰਸਾਤ ਅਤੇ ਚਲੇ ਝੱਖੜ ਕਾਰਨ ਹੋਏ ਝੋਨੇ ਦੇ ਨੁਕਸਾਨ ਤੋਂ ਹਾਲੇ ਕਿਸਾਨ ਸੰਭਲੇ ਵੀ ਨਹੀਂ ਸਨ ਕਿ ਬੀਤੇ ਦਿਨੀਂ ਪਏ ਮੀਹ ਅਤੇ ਹੋਈ ਨੁਕਸਾਨ ਕਾਰਨ ਬਾਸਮਤੀ ਸਮੇਤ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਨੂੰ ਮਾਰ ਪੈ ਗਈ। ਖੇਤਾਂ ਵਿੱਚ ਦੁਬਾਰਾ ਪਾਣੀ ਖੜ੍ਹ ਜਾਣ ਕਾਰਨ ਝੋਨੇ ਦਾ ਖੇਤਾਂ ਵਿੱਚ ਹੀ ਮੁੜ ਪੁੰਗਰਨ ਦਾ ਖਤਰਾ ਪੈਦਾ ਹੋ ਗਿਆ ਹੈ।

Paddy Paddy

ਕਿਸਾਨਾਂ ਨੇ ਦੱਸਿਆ ਕਿ ਇਸ ਨਾਲ ਦੋਹਾਂ ਪਾਸਿਓ ਮਾਰ ਪਵੇਗੀ ਇੱਕ ਤਾਂ ਧਰਤੀ ‘ਤੇ ਵਿਛੀ ਝੋਨੇ ਦੀ ਫ਼ਸਲ ਦਾ ਝਾੜ ਘੱਟ ਜਾਵੇਗਾ ਅਤੇ ਦੂਜਾ ਕੰਬਾਈਨਾਂ ਨਾਲ ਵਢਾਈ ਕਰਨ ‘ਚ ਔਖ ਆਵੇਗੀ ਅਤੇ ਕੰਬਾਈਨਾਂ ਵਾਲੇ ਭਾਅ ਵੀ ਮਨਮਰਜੀ ਦਾ ਮੰਗਣਗੇ। ਸਰਕਾਰ ਅੱਗੇ ਲਗਾਈ ਗੁਹਾਰ ਦਾ ਹੁਣ ਕਿਸਾਨਾਂ ਨੂੰ ਕਦੋਂ ਜਵਾਬ ਮਿਲਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement