ਕਿਰਤੀ ਕਿਸਾਨ ਯੂਨੀਅਨ 28 ਜੂਨ ਨੂੰ ਚੰਡੀਗੜ੍ਹ ਵਿਖੇ ਕਰੇਗੀ ਰੋਸ ਮੁਜ਼ਾਹਰਾ
Published : Jun 15, 2022, 6:57 pm IST
Updated : Jun 15, 2022, 6:57 pm IST
SHARE ARTICLE
Kirti Kisan Union
Kirti Kisan Union

ਉਹਨਾਂ ਕਿਹਾ ਕਿਰਤੀ ਕਿਸਾਨ ਯੂਨੀਅਨ ਪਾਣੀ ਦੇ ਮਸਲੇ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖੇਗੀ।

 

ਚੰਡੀਗੜ੍ਹ: ਪੂਰਾ ਸਾਲ ਨਹਿਰੀ ਪਾਣੀ, ਪੰਜਾਬ ਦੇ ਦਰਿਆਈ ਪਾਣੀਆਂ ਦੇ ਰਿਪੇਰੀਅਨ ਕਾਨੂੰਨ ਤਹਿਤ ਹੱਲ ਤੇ ਉਦਯੋਗਾਂ ਦੁਆਰਾ ਪੰਜਾਬ ਦੇ ਦਰਿਆਵਾਂ ਵਿਚ ਸੁੱਟੇ ਜਾ ਰਹੇ ਜ਼ਹਿਰੀਲੇ ਮਾਦੇ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਚੰਡੀਗੜ੍ਹ 28 ਜੂਨ ਨੂੰ ਮੁਜ਼ਾਹਰਾ ਕਰੇਗੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਤੇ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਪੰਜਾਬ ਦੀ ਧਰਤੀ ਹੇਠਲਾ 86 ਫ਼ੀਸਦੀ ਪਾਣੀ ਨਿਕਲ ਚੁੱਕਾ ਹੈ ਅਤੇ ਬਾਕੀ ਪਾਣੀ ਦਾ ਵੱਡਾ ਹਿੱਸਾ ਨਾ ਪੀਣਯੋਗ ਹੈ ਤੇ ਨਾ ਹੀ ਫਸਲਾਂ ਲਈ ਲਾਹੇਵੰਦ ਹੈ। ਜਿਸ ਕਰਕੇ ਪੰਜਾਬ ਵਿਚ ਖੇਤੀ ਅਤੇ ਪੀਣ ਵਾਲੇ ਪਾਣੀ ਦਾ ਸੰਕਟ ਬਹੁਤ ਗੰਭੀਰ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸਦੇ ਹੱਲ ਲਈ ਨਹਿਰਾਂ ਵਿਚ ਸਾਰਾ ਸਾਲ ਪਾਣੀ ਦੀ ਸਪਲਾਈ ਹੋਣੀ ਚਾਹੀਦੀ ਹੈ।

Punjab WaterPunjab Water

ਉਹਨਾਂ ਕਿਹਾ ਕੇ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਨਹਿਰਾਂ ਚ ਪੂਰੀ ਸਮਰੱਥਾ ਨਾਲ ਪਾਣੀ ਜਾ ਰਿਹਾ ਤੇ ਪੰਜਾਬ ਦੀਆਂ ਨਹਿਰਾਂ ਤੇ ਰਜਬਾਹਿਆਂ ਵਿੱਚ ਪਾਣੀ ਦੀ ਬੰਦੀ ਦੇ ਰਿਕਾਰਡ ਬਣਾਏ ਜਾ ਰਹੇ ਤੇ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ 6 ਮਹੀਨਿਆਂ ਤੋਂ ਨਹਿਰੀ ਪਾਣੀ ਨਹੀ ਮਿਲ ਰਿਹਾ ਤੇ ਜਦੋਂ ਆਉਂਦਾ ਤੇ ਬਹੁਤ ਘੱਟ। ਜਿਸਦਾ ਸਾਫ ਕਾਰਨ ਭਾਖੜਾ ਬਿਆਸ ਮੈਨੇਜਮੈਂਟ ’ਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਕੇ ਪਾਣੀ ਛੱਡਣ ਦਾ ਅਧਿਕਾਰ ਕੇਂਦਰ ਵੱਲੋ ਆਪਣੇ ਹੱਥ ਵਿੱਚ ਕਰਨਾ ਹੈ। ਉਹਨਾਂ ਕਿਹਾ ਕੇ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਤਹਿਤ ਹੱਲ ਹੋਣਾ ਚਾਹੀਦਾ ਤੇ ਪੰਜਾਬ ਦੇ ਹੈਡ ਵਰਕਸ ਦਾ ਕੰਟਰੋਲ ਪੰਜਾਬ ਦੇ ਹੱਥ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਕੇਂਦਰ ਪੰਜਾਬ ਦੇ ਹੈਡ ਵਰਕਸ ’ਤੇ ਕੰਟਰੋਲ ਕਰਕੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਰ ਰਿਹਾ ਹੈ ਤੇ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਿਹਾ ਹੈ।

Underground waterUnderground water

ਉਹਨਾਂ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਤੋਂ ਬਾਅਦ ਪੰਜਾਬ ਵਿਚ ਨਹਿਰੀ ਢਾਂਚੇ ਨੂੰ ਵਿਕਸਤ ਕਰਨ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਕਪੂਰਥਲਾ ਵਰਗਾ ਜ਼ਿਲ੍ਹਾ ਜੋ ਦੋ ਦਰਿਆਵਾਂ ਵਿਚ ਪੈਂਦਾ ਹੈ ਪਰ ਉੱਥੇ ਇੱਕ ਵੀ ਨਹਿਰ ਨਹੀਂ। ਉਹਨਾਂ ਕਿਹਾ ਕਿ ਨਹਿਰੀ ਢਾਂਚੇ ਨੂੰ ਵਿਕਸਤ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਹਰ ਕਿਸਾਨ ਦੇ ਖੇਤ ਸਾਰਾ ਸਾਲ ਨਹਿਰੀ ਪਾਣੀ ਪਹੁੰਚਣ ਦੀ ਗਾਰੰਟੀ ਕਰਨੀ ਚਾਹੀਦੀ ਹੈ ਅਤੇ ਮੋਘਿਆਂ ਦੇ ਮੁੱਢ ਵਿਚ ਰੀਚਾਰਜ ਪੁਆਇੰਟ ਬਣਾਉਣੇ ਚਾਹੀਦੇ ਹਨ,ਤਾਂ ਜੋ ਕਿਸਾਨ ਨੂੰ ਪਾਣੀ ਦੀ ਜਰੂਰਤ ਨਾ ਹੋਣ ਦੀ ਸੂਰਤ ਵਿੱਚ ਧਰਤੀ ਹੇਠ ਪਾਣੀ ਰੀਚਾਰਜ ਕੀਤਾ ਜਾ ਸਕੇ।

Kirti Kisan UnionKirti Kisan Union

ਉਹਨਾਂ ਕਿਹਾ ਕਿ ਪੰਜਾਬ ਦੇ ਕੁਝ ਖਿੱਤੇ ਬਰਬਾਦੀ ਦੇ ਕੰਢੇ ਪਹੁੰਚ ਚੁੱਕੇ ਹਨ। ਜਿਸ ਵਿਚ ਅਬੋਹਰ ਅਤੇ ਮੁਕਤਸਰ ਜ਼ਿਲ੍ਹੇ ਦਾ ਕਾਫ਼ੀ ਹਿੱਸਾ ਆਉਂਦਾ ਹੈ। ਜਿੱਥੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਤੇ ਨਹਿਰੀ ਪਾਣੀ ਵੀ ਜ਼ਹਿਰੀਲਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅਬੋਹਰ ਬਾਗਬਾਨੀ ਦਾ ਇਲਾਕਾ ਹੈ ਪਰ ਨਹਿਰੀ ਪਾਣੀ ਨਾ ਮਿਲਣ ਕਰਕੇ ਉਥੇ ਧਰਤੀ ਹੇਠਲੇ ਜ਼ਹਿਰੀਲੇ ਪਾਣੀ ਕਰਕੇ ਬਾਗ ਸੁੱਕ ਰਹੇ ਹਨ। ਉਹਨਾਂ ਕਿਹਾ ਕਿ ਜੋ ਨਹਿਰੀ ਪਾਣੀ ਮਿਲਦਾ ਹੈ ਉਹ ਵੀ ਤੇਜ਼ਾਬੀ ਪਾਣੀ ਹੈ।ਜਿਸ ਵਿਚ ਇੰਡਸਟਰੀ ਦੁਆਰਾ ਲਗਾਤਾਰ ਸੁੱਟਿਆ ਜਾ ਰਿਹਾ ਜ਼ਹਿਰੀਲਾ ਮਾਦਾ ਫਸਲਾਂ ਨੂੰ ਤਬਾਹ ਕਰ ਰਿਹਾ ਹੈ। ਉਹਨਾਂ ਕਿਹਾ ਲੁਧਿਆਣੇ ਦੇ ਓੁਦਯੋਗ ਤੇ ਸਖਤੀ ਕਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕੇ ਪਾਣੀ ਦੀ ਇਹ ਸਥਿਤੀ ਕਰਕੇ ਪਾਣੀਆਂ ਦੇ ਨਾਮ ਤੇ ਬਣੇ ਸੂਬੇ ਵਿਚ ਲੋਕ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਮੁੱਲ ਪਾਣੀ ਖ਼ਰੀਦਣ ਵਾਸਤੇ ਮਜਬੂਰ ਹੋ ਰਹੇ ਨੇ। ਉਹਨਾਂ ਕਿਹਾ ਕਿਰਤੀ ਕਿਸਾਨ ਯੂਨੀਅਨ ਪਾਣੀ ਦੇ ਮਸਲੇ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement