
ਪੰਜਾਬ `ਚ ਮੱਕੀ ਦੀ ਫਸਲ ਨੂੰ ਮੁਖ ਰੱਖਦਿਆਂ ਹੋਇਆ ਜੁਆਂਇੰਟ ਡਾਇਰੇਕਟਰ ਖੇਤੀਬਾੜੀ ਡਾ.ਪਰਮਿੰਦਰ ਸਿੰਘ ਦੁਆਰਾ
ਨਵਾਂ ਸ਼ਹਿਰ: ਪੰਜਾਬ `ਚ ਮੱਕੀ ਦੀ ਫਸਲ ਨੂੰ ਮੁਖ ਰੱਖਦਿਆਂ ਹੋਇਆ ਜੁਆਂਇੰਟ ਡਾਇਰੇਕਟਰ ਖੇਤੀਬਾੜੀ ਡਾ.ਪਰਮਿੰਦਰ ਸਿੰਘ ਦੁਆਰਾ ਜਿਲ੍ਹੇ ਵਿਚ ਫਸਲੀ ਪ੍ਰੋਗਰਾਮ ਅਧੀਨ ਮੱਕੀ ਦੀ ਫਸਲ ਦੀ ਵੱਖਰੇ ਵੱਖਰੇ ਪਿੰਡਾਂ ਵਿਚ ਲਗਾਈਆਂ ਪ੍ਰਦਰਸ਼ਨੀਆਂ ਦੀ ਜਾਂਚ ਕੀਤੀ। ਉਨ੍ਹਾਂ ਨੇ ਜਿਲੇ `ਚ ਪੈਂਦੇ ਪਿੰਡਾਂ ਦੀ ਜਾਂਚ ਕੀਤੀ। ਪਿੰਡ ਸੋਨਾ ,ਝਿੱਕਾ ਅਤੇ ਕਜਲਾ ਵਿਚ ਕਲਸਟਰ ਪ੍ਰਦਰਸ਼ਨੀਆਂ ਦੇ ਨਾਲ ਸਬੰਧਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਕੀਮ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪੁੱਛਿਆ ।
ਕਿਸਾਨਾਂ ਨੇ ਇਸ ਸਕੀਮ ਦੀ ਤਾਰੀਫ ਕਰਦੇ ਹੋਏ ਇਸ ਸਕੀਮ ਨੂੰ ਹਰ ਸਾਲ ਕਿਸਾਨਾਂ ਨੂੰ ਦੇਣ ਲਈ ਅਪੀਲ ਕੀਤੀ ਗਈ । ਤੁਹਾਨੂੰ ਦਸ ਦੇਈਏ ਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਖਸ਼ ਸਿੰਘ ਨੇ ਜੁਆਂਇੰਟ ਡਾਇਰੇਕਟਰ ਨੂੰ ਦੱਸਿਆ ਕਿ ਜਿਲ੍ਹੇ ਵਿੱਚ ਤਕਰੀਬਨ 97279 ਹੈਕਟੇਅਰ ਖੇਤਰਫਲ ਵਿਚ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਇਸ ਵਿਚ ਤਕਰੀਬਨ ਇਸ ਸਾਲ 10,000 ਹੈਕਟੇਅਰ ਖੇਤਰਫਲ ਵਿੱਚ ਮੱਕਾ ਦੀ ਫਸਲ ਬੀਜਣ ਦੀ ਸਲਾਹ ਤੈਅ ਕੀਤੀ ਗਈ ਹੈ । ਜਾਂਚ ਵਿਚ ਪਾਇਆ ਗਿਆ ਕਿ ਮੱਕੀ ਦੀ ਫਸਲ ਨੂੰ ਕਈ ਸਥਾਨਾਂ ਉਤੇ ਦੇ ਗੰਨੇ ਦਾ ਕੀੜਾ ਦਾ ਹਮਲਾ ਦੇਖਣ ਨੂੰ ਮਿਲਿਆ ਹੈ ।
ਉਸਦੀ ਰੋਕਥਾਮ ਲਈ ਡੈਸਿਸ 80 ਮਿ . ਲੀ.ਨਾਲ 30 ਮਿ . ਲੀ. ਕੋਰਾਜਨ ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਸਮੇਂ ਦੋ - ਤਿੰਨ ਦਿਨਾਂ ਦੇ ਅੰਦਰ - 2 ਸਪ੍ਰੇ ਕਰਨ ਦੀ ਸਲਾਹ ਦਿਤੀ ਜਾਂਦੀ ਹੈ । ਇਸ ਦੇ ਇਲਾਵਾ ਕਿਸਾਨ ਆਪਣੇ ਖੇਤਾਂ ਵਿੱਚ ਲਗਾਤਾਰ ਨਿਗਰਾਨੀ ਕਰੇ ਜੇਕਰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ , ਤਾਂ ਸੰਬੰਧਿਤ ਖੇਤੀਬਾੜੀ ਅਫਸਰਾਂ ਦੇ ਨਾਲ ਸੰਪਰਕ ਕੀਤਾ ਜਾਵੇ । ਮੌਕੇ ਉੱਤੇ ਡਾ .ਸੁਸ਼ੀਲ ਕੁਮਾਰ ਖੇਤੀਬਾੜੀ ਅਫਸਰ , ਨਵਾਂ ਸ਼ਹਿਰ ਡਾ. ਦਰਸ਼ਨ ਲਾਲ ਖੇਤੀਬਾੜੀ ਅਫਸਰ , , ਡਾ ਨਰੇਸ਼ ਕੁਮਾਰ ਕਟਾਰੀਆ ਅਤੇ ਡਾ. ਰਾਜ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਉਨ੍ਹਾਂ ਦੇ ਨਾਲ ਸਨ ।