ਕਿਸਾਨਾਂ ਨੂੰ ਨਕਲੀ ਕੀਟਨਾਸ਼ਕ-ਖਾਦਾਂ ਵੇਚਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ
Published : Aug 18, 2019, 5:18 pm IST
Updated : Aug 18, 2019, 5:18 pm IST
SHARE ARTICLE
State-wide raids conducted on 410 shops by agriculture department
State-wide raids conducted on 410 shops by agriculture department

ਖੇਤੀਬਾੜੀ ਵਿਭਾਗ ਵੱਲੋਂ 407 ਦੁਕਾਨਾਂ-ਗੋਦਾਮਾਂ 'ਤੇ ਛਾਪਾਮਾਰੀ, ਮਾਲ ਜ਼ਬਤ

ਚੰਡੀਗੜ੍ਹ : ਸੂਬੇ ਵਿਚ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ, ਖਾਦਾਂ ਹੋਰ ਖੇਤੀ ਲਾਗਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਰੋਕਣ ਲਈ ਪਿਛਲੇ 10 ਦਿਨਾਂ ਤੋਂ ਸੂਬਾ ਭਰ ਵਿਚ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਜ਼ੋਰਦਾਰ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ। 

 pesticidesPesticides

ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਭਰ ਵਿਚ ਹੁਣ ਤੱਕ 410 ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਵੱਖ-ਵੱਖ ਕੀਟਨਾਸ਼ਕਾਂ ਅਤੇ ਖਾਦਾਂ ਦੇ 207 ਨਮੂਨੇ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੇ ਹੁਣ ਤੱਕ ਪ੍ਰਾਪਤ ਹੋਏ ਨਤੀਜਿਆਂ ਵਿਚ ਪੰਜ ਨਮੂਨੇ ਯੋਗ ਨਹੀਂ ਪਾਏ ਗਏ। ਇਸੇ ਤਰ੍ਹਾਂ ਇਕ ਮਾਮਲੇ ਵਿਚ ਐਫ.ਆਈ.ਆਰ ਦਰਜ ਕੀਤੀ ਗਈ ਹੈ ਜਦਕਿ ਇਸ ਸਬੰਧ ਵਿਚ ਢੁਕਵੀਂ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦਸਿਆ ਕਿ ਚਾਰ ਥਾਵਾਂ ਤੋਂ ਮਾਲ ਜ਼ਬਤ ਕੀਤਾ ਗਿਆ ਹੈ।

FertilizerFertilizer

ਉਨ੍ਹਾਂ ਦਸਿਆ ਕਿ ਕੀਟਨਾਸ਼ਕਾਂ ਦੁਕਾਨਾਂ ਦੀ ਜਾਂਚ ਉਦੋਂ ਤਕ ਜਾਰੀ ਰਹੇਗੀ, ਜਦੋਂ ਤੱਕ ਗੈਰ-ਮਿਆਰੀ ਦਵਾਈਆਂ ਵੇਚਣ ਵਾਲੇ ਡੀਲਰਾਂ ਵਿਰੁਧ ਵਿੱਢੀ ਵਿਆਪਕ ਮੁਹਿੰਮ ਸਿੱਟੇ 'ਤੇ ਨਹੀਂ ਪਹੁੰਚ ਜਾਂਦੀ ਕਿਉਂਕਿ ਇਸ ਮੁਹਿੰਮ ਦਾ ਮੁੱਖ ਮਕਸਦ ਅਜਿਹੇ ਡੀਲਰਾਂ ਨੂੰ ਸੂਬੇ ਵਿੱਚ ਨਕਲੀ ਅਤੇ ਘਟੀਆ ਕੀੜੇਮਾਰ ਦਵਾਈਆਂ ਦੀ ਵਿਕਰੀ ਕਰਨ ਤੋਂ ਹਰ ਹੀਲੇ ਰੋਕਣਾ ਹੈ। ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਅੰਤਰ-ਜ਼ਿਲ੍ਹਾ ਜਾਂਚ ਲਈ ਵੱਖ-ਵੱਖ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਸਤਿਆਂ ਵਿੱਚੋਂ ਤਿੰਨ ਟੀਮਾਂ ਨੂੰ ਮਾਨਸਾ ਜ਼ਿਲ੍ਹੇ ਵਿਚ ਸਥਿਤ ਰੇਲਵੇ ਸਟੇਸ਼ਨਾਂ 'ਤੇ ਜਾਂਚ ਕਰਨ ਲਈ ਤਾਇਨਾਤ ਕੀਤਾ ਗਿਆ ਜਿੱਥੇ ਗੁਆਂਢੀ ਸੂਬਿਆਂ ਤੋਂ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ।

FertilizerPesticides

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਰੋਪੜ ਜ਼ਿਲ੍ਹੇ 'ਚ ਨੰਗਲ ਵਿਖੇ ਦੋ ਅਣ-ਅਧਿਕਾਰਤ ਗੋਦਾਮਾਂ 'ਤੇ ਛਾਪੇ ਮਾਰੇ ਜਿੱਥੇ ਬਿਨਾਂ ਲਾਇਸੰਸ ਅਤੇ ਬਿੱਲ ਤੋਂ ਵੱਡੀ ਮਾਤਰਾ ਵਿੱਚ ਕੀਟਨਾਸ਼ਕ ਅਤੇ ਹੋਰ ਖੇਤੀ ਵਸਤਾਂ ਜ਼ਬਤ ਕੀਤੀ ਗਈਆਂ। ਇਸ ਤੋਂ ਇਲਾਵਾ ਇਕ ਹੋਰ ਦੁਕਾਨ 'ਤੇ ਛਾਪਾ ਮਾਰਿਆ ਜਿਸ ਦੌਰਾਨ 25 ਅਣਅਧਿਕਾਰਤ ਕੀਟਨਾਸ਼ਕ ਜ਼ਬਤ ਕੀਤੇ ਗਏ। ਇਨ੍ਹਾਂ ਗੋਦਾਮਾਂ ਵਿੱਚੋਂ ਕੀਟਨਾਸ਼ਕਾਂ ਦੇ 25 ਅਤੇ ਖਾਦਾਂ ਦੇ 11 ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਸੇ ਤਰ੍ਹਾਂ ਕੀੜਿਆਂ ਨੂੰ ਕਾਬੂ ਕਰਨ ਵਾਲਾ ਬਾਇਓ ਲਿਕਿਉਡ ਦੇ ਇਕ ਨਮੂਨਾ ਲਿਆ ਗਿਆ ਜਿਸ ਵਿੱਚ ਕੈਮੀਕਲ ਪੈਸਟੀਸਾਈਡ ਪਾਇਆ ਗਿਆ ਜੋ ਆਮ ਤੌਰ 'ਤੇ ਨਕਲੀ ਕੋਰਾਗੇਨ ਪੈਸਟੀਸਾਈਡ ਹੈ ਅਤੇ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਗੁਰੂਹਰਸਹਾਏ ਵਿਖੇ ਵੀ ਇਕ ਗੋਦਾਮ ਵਿਚ ਛਾਪਾ ਮਾਰਿਆ ਗਿਆ ਜਿੱਥੇ ਕੀਟਨਾਸ਼ਕਾ ਅਤੇ ਜੀਵ-ਖਾਦਾਂ ਦੀ ਪੈਕਿੰਗ ਕੀਤੀ ਜਾ ਰਹੀ ਸੀ।

State-wide raids conducted on 410 shops by agriculture departmentState-wide raids conducted on 410 shops by agriculture department

ਇਨ੍ਹਾਂ ਵਿੱਚੋਂ ਤਿੰਨ ਨਮੂਨੇ ਗਏ ਅਤੇ ਇਕ ਜਾਂਚ ਲਈ ਭੇਜਿਆ ਗਿਆ। ਇਕ ਨਮੂਨਾ ਸਹੀ ਨਹੀਂ ਪਾਇਆ ਗਿਆ ਜਿਸ ਵਿਚ 10 ਫੀਸਦੀ ਅੰਸ਼ ਹੋਣ ਦੀ ਬਜਾਏ 2.5 ਫੀਸਦੀ ਹੀ ਸੀ। ਸਟੋਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਸਬੰਧਤ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।  ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਉੱਡਣ ਦਸਤਿਆਂ ਨੇ ਜ਼ਿਲ੍ਹਾ ਸੰਗਰੂਰ ਵਿੱਚ ਮਲੇਰਕੋਟਲਾ ਵਿਖੇ 10 ਕੁਇੰਟਲ ਕੀਟਨਾਸ਼ਕ ਫੜੇ ਜਿਨ੍ਹਾਂ ਵਿਚੋਂ ਕਾਰਟਾਪ ਹਾਈਡਰੋਕਲੋਰਾਈਡ ਦੇ ਨਮੂਨੇ ਲਏ ਗਏ ਜੋ ਸਹੀ ਨਹੀਂ ਪਾਏ ਗਏ ਜਿਨ੍ਹਾਂ ਵਿਚ 4 ਫ਼ੀਸਦੀ ਅੰਸ਼ ਹੋਣ ਦੀ ਬਜਾਏ ਜ਼ੀਰੋ ਫੀਸਦੀ ਹੀ ਨਿਕਲਿਆ। ਵਿਭਾਗ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਇਹ ਮਾਲ ਸਪਲਾਈ ਕਰਨ ਵਾਲਿਆਂ ਵਿੱਚੋਂ ਇਕ ਵਿਅਕਤੀ ਨੂੰ ਸੰਗਰੂਰ ਤੋਂ ਜਦਕਿ ਦੂਜੇ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦਿੱਲੀ ਤੋਂ ਗ੍ਰਿਫਤਾਰ ਵਿਅਕਤੀ ਅਜਿਹੇ ਘਟੀਆ ਕਿਸਮ ਦੇ ਕੀਟਨਾਸ਼ਕ ਸਪਲਾਈ ਕਰਦਾ ਸੀ।

State-wide raids conducted on 410 shops by agriculture departmentState-wide raids conducted on 410 shops by agriculture department

ਖੇਤੀਬਾੜੀ ਵਿਭਾਗ ਦੀ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਵਿਚ ਹਰੀਕੇ ਸਥਿਤ ਇਕ ਕਰਿਆਨਾ ਸਟੋਰ 'ਤੇ ਛਾਪਾ ਮਾਰ ਕੇ 15 ਅਣਅਧਿਕਾਰਤ ਅਤੇ 8 ਮਿਆਦ ਪੁੱਗੀਆਂ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ। ਇਸ ਮਾਲ ਨੂੰ ਜ਼ਬਤ ਕਰ ਕੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਵਿਚ ਪਾਬੰਦੀਸ਼ੁਦਾ ਕੀਟਨਾਸ਼ਕ ਗਲਾਈਫੋਸੇਟ ਦੇ 9 ਲਿਟਰ ਬਰਾਮਦ ਕੀਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement