
ਕਿਸਾਨ ਕਰਨੈਲ ਸਿੰਘ ਨੇ ਦਿੱਲੀ ਕਿਸਾਨ ਮੋਰਚੇ ਵਿਚ ਵੀ ਲੰਬਾ ਸਮਾਂ ਹਾਜ਼ਰੀ ਲਵਾਈ ਸੀ।
ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਲੱਗੇ ਮੋਰਚੇ ਦੇ 13ਵੇਂ ਦਿਨ ਇਕ ਕਿਸਾਨ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਕਿਸਾਨ ਕਾਰਕੁੰਨ ਕਰਨੈਲ ਸਿੰਘ (ਉਮਰ 65 ਸਾਲ) ਵਾਸੀ ਪਿੰਡ ਅਕੋਈ ਸਾਹਿਬ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਕਰਨੈਲ ਸਿੰਘ ਨੇ ਦਿੱਲੀ ਕਿਸਾਨ ਮੋਰਚੇ ਵਿਚ ਵੀ ਲੰਬਾ ਸਮਾਂ ਹਾਜ਼ਰੀ ਲਵਾਈ ਸੀ।