
ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਬਾਸਮਤੀ ਦੇ ਮੰਡੀਕਰਣ ਦੀ ਅੰਤਰਾਸ਼ਟਰੀ ਪੱਧਰ ਉੱਤੇ
ਅੰਮ੍ਰਿਤਸਰ : ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਬਾਸਮਤੀ ਦੇ ਮੰਡੀਕਰਣ ਦੀ ਅੰਤਰਾਸ਼ਟਰੀ ਪੱਧਰ ਉੱਤੇ ਵਿਵਸਥਾ ਕਰਵਾਏਗੀ । ਪੰਜਾਬ ਸਰਕਾਰ ਕਿਸਾਨਾਂ ਨੂੰ ਬਾਸਮਤੀ ਦੀ ਜਿਆਦਾ ਤੋਂ ਜਿਆਦਾ ਖੇਤੀ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੇ ਉਤਪਾਦ ਦੇ ਮੰਡੀਕਰਣ ਦੀ ਵਿਵਸਥਾ ਲਈ ਵੀ ਤਿਆਰ ਹੈ ।
Farmer
ਤੁਹਾਨੂੰ ਦਸ ਦੇਈਏ ਕੇ ਪੰਨੂ ਅੰਮ੍ਰਿਤਸਰ ਅਤੇ ਤਰਨਤਾਰਨ ਜਿਲਿਆਂ ਦੇ ਬਾਸਮਤੀ ਉਤਪਾਦਕਾਂ ਦੀ ਇਕ ਵਿਸ਼ਾਲ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ । ਇਸ ਦੌਰਾਨ ਉਨ੍ਹਾਂ ਨੇ ਸੁਨੇਹਾ ਦਿੱਤਾ ਕਿ ਕਿਸਾਨ ਜੇਕਰ ਘੱਟ ਤੋਂ ਘੱਟ ਕੀਟਨਾਸ਼ਕ ਦਵਾਈਆਂ ਦਾ ਬਾਸਮਤੀ ਦੇ ਉੱਤੇ ਵਰਤੋ ਕਰਨਗੇ ਤਾਂ ਉਨ੍ਹਾਂ ਨੂੰ ਅੰਤਰਾਸ਼ਟਰੀ ਪੱਧਰ ਉੱਤੇ ਉਨ੍ਹਾਂ ਦੇ ਉਤਪਾਦਾਂ ਦਾ ਵਧੀਆ ਮੁੱਲ ਮਿਲ ਸਕਦਾ ਹੈ।
Farmer
ਉਥੇ ਹੀ ਵਿਦੇਸ਼ਾਂ ਵਿਚ ਏਕਸਪੋਰਟ ਕਰਨ ਵਿਚ ਵੀ ਉਨ੍ਹਾਂ ਦੀ ਬਾਸਮਤੀ ਨੂੰ ਕੋਈ ਰੁਕਾਵਟ ਨਹੀਂ ਆਵੇਗੀ। `ਤੇ ਕਿਸਾਨਾਂ ਨੂੰ ਇਸ ਦਾ ਮੁੱਲ ਵੀ ਵਧੇਰੇ ਮਿਲੇਗਾ। ਉਹਨਾਂ ਦਾ ਕਹਿਣਾ ਹੈ ਕੇ ਜ਼ੇਕਰ ਕਿਸਾਨ ਬਾਸਮਤੀ ਦੀ ਬਿਜਾਈ ਠੀਕ ਢੰਗ ਨਾਲ ਕਰਨਗੇ ਤਾ ਇਸ ਦਾ ਮੁਨਾਫ਼ਾ ਵੀ ਕਿਸਾਨ ਨੂੰ ਹੀ ਹੋਵੇਗਾ। ਇਸ ਮੌਕੇ ਪੰਨੂ ਨੇ ਕਿਹਾ ਕਿ ਸੀਮਤ ਪਿੰਡਾਂ ਦੇ ਕਿਸਾਨਾਂ ਨੇ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਪੰਜਾਬ ਨਾਮ ਰੌਸ਼ਨ ਕੀਤਾ ਹੈ ।
Basmati Crop
ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਵਰਤੋ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ਼ ਕਰਤਾ ਦੀ ਸਲਾਹ ਦੇ ਬਿਨਾਂ ਵਰਤੋ ਨਹੀਂ ਕਰਣੀ ਚਾਹੀਦੀ ਹੈ । ਜਿਆਦਾ ਕੀਟਨਨਾਸ਼ਕ ਦਵਾਈਆਂ ਦੀ ਵਰਤੋ ਨਾਲ ਪੈਦਾ ਕੀਤੀ ਬਾਸਮਤੀ ਏਕਸਪੋਰਟ ਦੇ ਦੌਰਾਨ ਰਿਜੈਕਟ ਹੋ ਜਾਂਦੀ ਹੈ। ਉਨ੍ਹਾਂ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਸਮਤੀ ਦਾ ਏਕਸਪੋਰਟ ਕੰਮ-ਕਾਜ 50 ਹਜਾਰ ਕਰੋਡ਼ ਰੂਪਏ ਤੋਂ ਜਿਆਦਾ ਹੈ । ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕੇ ਜਿਆਦਾ ਕੀਟਨਾਸ਼ਕ ਵਾਲੀ ਬਸਮਤੀ ਪੈਦਾ ਹੋਣ ਦੇ ਕਾਰਨ ਏਕਸਪੋਰਟ ਘੱਟ ਹੋ ਰਿਹਾ ਹੈ ।
Farmer
ਕਿਸਾਨਾਂ ਨੂੰ ਜਗਰੁਤ ਹੋਣਾ ਹੋਵੇਗਾ ਨਹੀਂ ਤਾਂ ਉਨ੍ਹਾਂ ਦਾ ਆਪਣਾ ਹੀ ਉਤਪਾਦ ਅੰਤਰਰਾਸ਼ਟਰੀ ਮੰਡੀ ਵਿੱਚ ਨਾਕਾਰ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਬਾਸਮਤੀ ਦੇ ਉਪਰ ਛਿੜਕਾਅ ਕਰਨ ਲਈ ਖਤਰਨਾਕ ਜਹਿਰ ਕਿਸਾਨਾਂ ਨੂੰ ਨਹੀਂ ਵੇਚੇ ਜਾਣਗੇ। ਕਿਉਂਕਿ ਇਸ ਦਵਾਈਆਂ ਦੇ ਅੰਸ਼ ਚਾਵਲ ਵਿੱਚ ਚਲੇ ਜਾਂਦੇ ਹਨ।ਜਿਸ ਨਾਲ ਸਾਰੀ ਫਸਲ ਖਰਾਬ ਹੋ ਜਾਵੇਗੀ। ਉਨ੍ਹਾਂਨੇ ਦੱਸਿਆ ਕਿ ਇਸ ਸਾਲ ਬਾਸਮਤੀ ਦੇ ਅਧੀਨ ਪੰਜ ਲੱਖ ਹੈਕਟੇਅਰ ਭੂਮੀ ਨੂੰ ਲਿਆਇਆ ਗਿਆ ਹੈ ।
Basmati Crop
ਕਿਹਾ ਜਾ ਰਿਹਾ ਹੈ ਕੇ ਇਸ ਵਾਰ 40 ਲੱਖ ਟਨ ਬਾਸਮਤੀ ਦੀ ਪੈਦਾ ਹੋਣਾ ਸੰਭਾਵਨਾ ਹੈ । ਜਿਲਾ ਖੇਤੀਬਾੜੀ ਅਧਿਕਾਰੀ ਡਾ ਦਲਬੀਰ ਖੋਹਿਆ ਨੇ ਕਿਹਾ ਕਿ ਅਮ੍ਰਿਤਸਰ ਜਿਲੇ ਵਿੱਚ ਹੀ 80 ਹਜਾਰ ਹੈਕਟੇਅਰ ਭੂਮੀ ਉਤੇ ਬਾਸਮਤੀ ਦੀ ਬਿਜਾਈ ਕੀਤੀ ਗਈ ਹੈ । ਇਸ ਦੌਰਾਨ ਰਾਇਸ ਮਿਲਰ ਏਸੋਸਿਏਸ਼ਨ ਦੇ ਐਲਾਨ ਕੀਤਾ ਕਿ ਕੀਟਨਾਸ਼ਕ ਰਹਤ ਬਾਸਮਤੀ ਉੱਤੇ ਉਹ 500 ਰੂਪਏ ਪ੍ਰਤੀ ਕਵਟਲ ਜਿਆਦਾ ਰੇਟ ਦੇਣਗੇ ।