ਕਿਸਾਨਾਂ ਦੀ ਫ਼ਸਲ ਸੜ ਰਹੀ ਹੈ ਤੇ ਸਰਕਾਰ ਵਿਦੇਸ਼ਾਂ ਤੋਂ ਮੰਗਵਾ ਰਹੀ ਹੈ ਮੱਕੀ
Published : Jun 27, 2020, 11:05 am IST
Updated : Jun 27, 2020, 11:05 am IST
SHARE ARTICLE
Bihar maize farmers protest msp agriculture
Bihar maize farmers protest msp agriculture

ਇਸ ਦੇ ਨਾਲ ਹੀ ਉਹਨਾਂ ਨੇ ਅਪਣੀਆਂ ਮੰਗਾਂ ਵੀ ਸਰਕਾਰ ਸਾਹਮਣੇ...

ਨਵੀਂ ਦਿੱਲੀ: ਬਿਹਾਰ ਦੇ ਮੱਕੀ ਕਿਸਾਨ ਵੀ ਅਪਣੀ ਫ਼ਸਲ ਦੀ ਸਹੀ ਕੀਮਤ ਨਾ ਮਿਲਣ ਦੇ ਵਿਰੋਧ ਵਿਚ ਉੱਤਰ ਆਏ ਹਨ। ਕੋਰੋਨਾ ਮਹਾਂਮਾਰੀ ਦੇ ਚਲਦੇ ਰਾਜ ਵਿਚ ਧਰਨਾ ਜਾਂ ਪ੍ਰਦਰਸ਼ਨ ਦੀ ਆਗਿਆ ਨਹੀਂ ਮਿਲ ਰਹੀ ਹੈ ਅਜਿਹੇ ਵਿਚ ਵੱਖ-ਵੱਖ ਖੇਤਰਾਂ ਦੇ ਕਿਸਾਨਾਂ ਨੇ ਅਪਣੇ ਘਰ ਦੇ ਅੱਗੇ ਹੀ ਮੱਕੇ ਦਾ ਹਵਨ ਕਰ ਕੇ ਅਪਣਾ ਵਿਰੋਧ ਜਤਾਇਆ ਹੈ।

Corn FarmingCorn Farming

ਇਸ ਦੇ ਨਾਲ ਹੀ ਉਹਨਾਂ ਨੇ ਅਪਣੀਆਂ ਮੰਗਾਂ ਵੀ ਸਰਕਾਰ ਸਾਹਮਣੇ ਰੱਖੀਆਂ ਹਨ। ਇਸ ਵਿਚ ਮੱਕੀ ਦੀ ਸਰਕਾਰੀ ਖਰੀਦ ਨਿਸ਼ਚਿਤ ਕਰਨਾ, ਘਟ ਸਮਰਥਨ ਮੁੱਲ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਉਣਾ, ਭਾਵਾਂਤਰ ਯੋਜਨਾ ਲਾਗੂ ਕਰਨਾ, ਮੱਕੀ ਅਧਾਰਤ ਉਦਯੋਗ ਸਥਾਪਤ ਕਰਨਾ ਅਤੇ ਮੱਕੀ ਅਥਾਰਟੀ ਦਾ ਗਠਨ ਸ਼ਾਮਲ ਹਨ।

CornCorn

ਬਿਹਾਰ ਕਿਸਾਨ ਮੰਚ ਦੇ ਪ੍ਰਧਾਨ ਧੀਰੇਂਦਰ ਸਿੰਘ ਟੂਡੂ ਨੇ ਕਿਹਾ, “ਇਸ ਸਾਲ (ਸਾਉਣੀ ਦਾ ਮੌਸਮ) ਸਰਕਾਰ ਨੇ ਮੱਕੀ ਲਈ 1,850 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ ਘੱਟ ਸਮਰਥਨ ਮੁੱਲ ਨਿਰਧਾਰਤ ਕੀਤਾ ਹੈ ਪਰ ਮੱਕੀ ਦੇਸ਼ ਭਰ ਵਿੱਚ 800 ਰੁਪਏ ਤੋਂ ਲੈ ਕੇ 1,100 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਜਦੋਂ ਕਿ ਇੱਕ ਕੁਇੰਟਲ ਮੱਕੀ ਦੇ ਉਤਪਾਦਨ ਦੀ ਕੀਮਤ 1,200 ਤੋਂ 1,300 ਰੁਪਏ ਹੈ।

CornCorn

ਉਨ੍ਹਾਂ ਅਨੁਸਾਰ ਪਿਛਲੇ ਸਾਲ ਮੱਕੀ ਦਾ ਭਾਅ ਘੱਟੋ ਘੱਟ 1800 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਸੀ ਪਰ ਇਸ ਸਾਲ ਕਿਸਾਨਾਂ ਲਈ ਉਨ੍ਹਾਂ ਦਾ ਖਰਚਾ ਲੈਣਾ ਮੁਸ਼ਕਲ ਹੋ ਗਿਆ ਹੈ। ਇਸ ਲਾਗਤ ਵਿੱਚ ਜ਼ਮੀਨ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਮਿਹਨਤ ਸ਼ਾਮਲ ਨਹੀਂ ਹੈ। ਸਾਲ 2019-20 ਲਈ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 1,760 ਰੁਪਏ ਨਿਰਧਾਰਤ ਕੀਤਾ ਗਿਆ ਸੀ।

Sweet CornSweet Corn

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਮੱਕੀ ਦੇ ਕਿਸਾਨਾਂ ਦੀਆਂ ਇਨ੍ਹਾਂ ਚਿੰਤਾਵਾਂ ਨੂੰ ਵਧਾਉਣ ਲਈ ਇਕ ਹੋਰ ਕੰਮ ਕੀਤਾ ਹੈ। ਮੰਗਲਵਾਰ ਨੂੰ ਸਰਕਾਰ ਨੇ 15 ਪ੍ਰਤੀਸ਼ਤ ਦੇ ਬਹੁਤ ਘੱਟ ਦਰਾਮਦ ਡਿਊਟੀ ਤੇ ਦੂਜੇ ਦੇਸ਼ਾਂ ਤੋਂ ਅੱਧਾ ਮਿਲੀਅਨ ਟਨ ਮੱਕੀ ਖਰੀਦਣ ਦਾ ਫੈਸਲਾ ਕੀਤਾ ਹੈ। ਪਹਿਲਾਂ ਦਰਾਮਦ ਡਿਊਟੀ 50 ਪ੍ਰਤੀਸ਼ਤ ਸੀ। ਸਰਕਾਰ ਨੇ ਪੋਲਟਰੀ ਅਤੇ ਸਟਾਰਚ ਸੈਕਟਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਇਸ ਫੈਸਲੇ ਪਿੱਛੇ ਕਾਰਨ ਦੱਸਿਆ ਹੈ।

Corn FarmingCorn Farming

ਸਰਕਾਰ ਦਾ ਇਹ ਫੈਸਲਾ ਦੋ ਤਰੀਕਿਆਂ ਨਾਲ ਹੈਰਾਨ ਕਰਨ ਵਾਲਾ ਹੈ। ਇਸ ਵੇਲੇ ਮੱਕੀ ਦੀ ਘੱਟ ਕੀਮਤ ਪਿੱਛੇ ਮੰਗ ਦੀ ਘਾਟ ਇਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਪੋਲਟਰੀ ਉਦਯੋਗਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਕਾਰਨ ਇਸ ਉਦਯੋਗ ਵਿੱਚ ਮੱਕੀ ਦੀ ਮੰਗ ਕਾਫ਼ੀ ਘੱਟ ਗਈ ਹੈ। ਆਮ ਤੌਰ 'ਤੇ ਮੁਗਰੀਆਂ ਨੂੰ ਜਿਹੜੀ ਖੁਰਾਕ ਖੁਆਈ ਜਾਂਦੀ ਹੈ ਉਸ ਵਿਚ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਦੇ ਨਾਲ ਹੀਇਕ ਪਾਸੇ ਦੇਸ਼ ਦੇ ਮੱਕੀ ਦੇ ਕਿਸਾਨ ਅਜੇ ਵੀ ਆਪਣੀ ਫਸਲ ਦਾ ਸਹੀ ਮੁੱਲ ਪਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਸਥਿਤੀ ਵਿੱਚ ਘੱਟ ਆਯਾਤ ਦਰ ਤੇ ਵੱਡੀ ਮਾਤਰਾ ਵਿੱਚ ਆਯਾਤ ਕਰਨਾ ਮੱਕੀ ਦੀਆਂ ਵਧਦੀਆਂ ਕੀਮਤਾਂ ਦੀ ਉਮੀਦ ਤੇ ਪਾਣੀ ਫੇਰ ਸਕਦੀ ਹੈ। ਧਰੇਂਦਰ ਸਿੰਘ ਟੱਡੂ ਕਹਿੰਦੇ ਹਨ ਇਕ ਪਾਸੇ ਨਰਿੰਦਰ ਮੋਦੀ ਕਹਿੰਦੇ ਹਨ ਕਿ ਅਸੀਂ ਸਵੈ-ਨਿਰਭਰ ਭਾਰਤ ਬਣਾ ਰਹੇ ਹਾਂ।

Corn FarmingCorn Farming

ਅਸੀਂ ਕਿਸਾਨੀ ਨੂੰ ਆਤਮ ਨਿਰਭਰ ਬਣਾਉਣ ਜਾ ਰਹੇ ਹਾਂ। 1,850 ਐਮਐਸਪੀ ਕਿਉਂ ਨਿਰਧਾਰਤ ਕੀਤਾ ਜਦੋਂ ਕਿਸਾਨ ਆਪਣੀ ਮੱਕੀ ਨੂੰ 1000 ਰੁਪਏ ਵਿੱਚ ਵੇਚ ਰਿਹਾ ਹੈ। ਫਿਰ ਸਵੈ-ਨਿਰਭਰ ਭਾਰਤ ਕਿਵੇਂ! ਦੂਜੇ ਪਾਸੇ ਸਰਕਾਰ ਵਿਦੇਸ਼ਾਂ ਤੋਂ 5 ਲੱਖ ਟਨ ਮੱਕੀ ਦੀ ਸਭ ਤੋਂ ਘੱਟ ਦਰਾਮਦ ਡਿਊਟੀ ਭਾਵ ਸਿਰਫ 15 ਪ੍ਰਤੀਸ਼ਤ ਦੀ ਮੰਗ ਕਰ ਰਹੀ ਹੈ ਜਦਕਿ ਮੱਧ ਪ੍ਰਦੇਸ਼ ਅਤੇ ਬਿਹਾਰ ਵਿਚ ਕਿਸਾਨਾਂ ਦੀ ਮੱਕੀ ਸੜ ਰਹੀ ਹੈ।

ਹਾੜੀ ਦੇ ਮੌਸਮ ਦੌਰਾਨ ਪੂਰੇ ਦੇਸ਼ ਵਿਚ 60 ਤੋਂ 70 ਲੱਖ ਟਨ ਮੱਕੀ ਦਾ ਉਤਪਾਦਨ ਹੁੰਦਾ ਹੈ। ਦੂਜੇ ਪਾਸੇ ਰਾਜ ਦੇ 38 ਵਿੱਚੋਂ 24 ਜ਼ਿਲ੍ਹੇ ਅਜਿਹੇ ਹਨ ਜਿਥੇ ਪ੍ਰਤੀ ਹੈਕਟੇਅਰ 30 ਕੁਇੰਟਲ ਤੋਂ ਵੱਧ ਝਾੜ ਮਿਲਦਾ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਕੋਸੀ-ਸੀਮਾਂਚਲ ਖੇਤਰ ਦੇ ਜ਼ਿਲ੍ਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement