
ਇਸ ਦੇ ਨਾਲ ਹੀ ਸਰਕਾਰ ਦੇ ਭਾਈਵਾਲ ਮੈਂਬਰ ਅਕਾਲੀਆਂ...
ਤਰਨਤਾਰਨ: ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਹਰਜਿੰਦਰ ਸਿੰਘ ਟਾਂਡਾ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਖਡੂਰ ਸਾਹਿਬ ’ਚ ਟਰੈਕਟਰਾਂ ਦੇ ਕਾਫ਼ਲੇ ਸਮੇਤ ਟਰੈਕਟਰ ਮੋਰਚਾ ਕੱਢਿਆ ਗਿਆ ਜਿੱਥੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਕਿਹਾ ਕਿ ਅੱਜ ਅਸੀਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਾਂ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ।
Farmers
ਇਸ ਦੇ ਨਾਲ ਹੀ ਉਹਨਾਂ ਅਪਣੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਤੇ ਤਿੱਖੇ ਨਿਸ਼ਾਨੇ ਲਗਾਏ ਹਨ। ਉੱਥੇ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਹਨ ਉਹ ਕਿਸਾਨਾਂ ਦੀ ਤਬਾਹੀ ਹਨ। ਇਸ ਨੂੰ ਵਾਪਸ ਕਰਵਾਉਣ ਲਈ ਪੰਜਾਬ ਦੀਆਂ 13 ਕਿਸਾਨ ਜੱਥੇਬੰਦੀਆਂ ਟਰੈਕਟਰਾਂ ਤੇ ਮਾਰਚ ਕੱਢ ਰਹੇ ਹਨ।
Farmers
ਇਸ ਦੇ ਨਾਲ ਹੀ ਸਰਕਾਰ ਦੇ ਭਾਈਵਾਲ ਮੈਂਬਰ ਅਕਾਲੀਆਂ, ਉਹਨਾਂ ਦੇ ਰਾਜ ਸਭਾ ਮੈਂਬਰ, ਐਮਪੀ, ਜ਼ਿਲ੍ਹਿਆਂ ਦੇ ਪ੍ਰਧਾਨ ਦੀਆਂ ਕੋਠੀਆਂ ਦਾ ਘਿਰਾਓ ਕਰ ਕੇ ਮੰਗ ਪੱਤਰ ਦਿੱਤਾ ਜਾਵੇਗਾ। ਆਰਡੀਨੈਂਸ ਦਾ ਸਿੱਧੇ ਅਰਥਾਂ ਵਿਚ ਮਤਲਬ ਹੈ ਕਿ ਸਰਕਾਰੀ ਖਰੀਦ ਖਤਮ ਹੋ ਜਾਵੇਗੀ ਤੇ ਪ੍ਰਾਈਵੇਟ ਖਰੀਦਾਂ ਸ਼ੁਰੂ ਹੋ ਜਾਣਗੀਆਂ। ਪੰਜਾਬ ਵਿਚ ਪ੍ਰਾਈਵੇਟ ਮੰਡੀਆਂ ਵੀ ਆ ਚੁੱਕੀਆਂ ਹਨ ਤੇ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ।
State President Harjinder Singh Tanda
ਮੱਕੀ ਦਾ ਰੇਟ 1800 ਰੁਪਏ ਹੈ ਪਰ ਇਸ ਦੀ ਖਰੀਦ 600 ਰੁਪਏ ਵਿਚ ਕੀਤੀ ਜਾਂਦੀ ਹੈ। ਇਹੀ ਹਾਲ ਝੋਨੇ, ਕਣਕ ਦਾ ਹੋਵੇਗਾ। ਪ੍ਰਾਈਵੇਟ ਖਰੀਦ ਵਿਚ ਕੰਪਨੀਆਂ ਮਰਜ਼ੀ ਨਾਲ ਫ਼ਸਲਾਂ ਦਾ ਰੇਟ ਤੈਅ ਕਰਨਗੀਆਂ। 9 ਅਗਸਤ ਨੂੰ ਭਾਰਤ ਵਿਚ ਵੱਡੇ ਪੱਧਰ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਜਿਹੜੀਆਂ ਜ਼ਮੀਨਾਂ ਲੱਖਾਂ ਦੀਆਂ ਹਨ ਉਹ ਆਰਡੀਨੈਂਸ ਕਰ ਕੇ ਕੱਖਾਂ ਦੇ ਭਾਅ ਵੀ ਨਹੀਂ ਵਿਕਣੀਆਂ। ਫਿਰ ਅੱਕ ਕੇ ਜ਼ਮੀਨਾਂ ਸਰਕਾਰਾਂ ਨੂੰ ਦੇਣੀਆਂ ਪੈਣਗੀਆਂ।
Farmers
ਕਿਸਾਨਾਂ ਵੱਲੋਂ ਪ੍ਰਦਰਸ਼ਨ ਤਾਂ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਇਆ ਕਿਉਂ ਕਿ ਪੰਜਾਬ ਵਿਚ ਅਜੇ ਪੂਰੀ ਤਰ੍ਹਾਂ ਸੰਘਰਸ਼ ਉਠਿਆ ਨਹੀਂ। ਕਿਸਾਨ ਜੱਥੇਬੰਦੀਆਂ ਨੂੰ ਪਤਾ ਹੈ ਕਿ ਇਹਨਾਂ ਆਰਡੀਨੈਂਸਾਂ ਨੇ ਕਿਸਾਨਾਂ ਨੂੰ ਤਬਾਹ ਕਰ ਦੇਣਾ ਹੈ ਇਸ ਲਈ ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ। ਪਰ ਅੱਜ ਸਾਰੇ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।
Farmers
ਦਸ ਦਈਏ ਕਿ ਥੋੜੇ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਵਿਰੁੱਧ ਵਿੱਢੇ ਗਏ ਸੰਘਰਸ਼ ਦੇ ਬੁੱਧਵਾਰ ਨੂੰ ਤੀਜੇ ਦਿਨ ਵੀ ਪੰਜਾਬ ਭਰ ’ਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।