
ਇਹ ਖੋਜ ਕੌਮਾਂਤਰੀ ਪੱਧਰ 'ਤੇ ਟੈਕਸਟਾਇਲ ਇੰਡਸਟਰੀਜ਼ 'ਚ ਵੱਡਾ ਬਦਲਾਅ ਲਿਆ ਸਕਦੀ ਹੈ
ਕੈਨਬਰਾ: ਆਸਟਰੇਲੀਆ ਦੇ ਵਿਗਿਆਨੀਆਂ ਨੇ ਰੰਗੀਨ ਕਪਾਹ ਵਿਕਸਤ ਕਰਨ 'ਚ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਖੋਜ ਨਾਲ ਹੁਣ ਕੱਪੜਿਆਂ 'ਚ ਰਸਾਇਣਕ ਰੰਗਾਂ ਦੀ ਵਰਤੋਂ ਦੀ ਲੋੜ ਨਹੀਂ ਹੋਵੇਗੀ। Commonwealth Scientific and Industrial Research Organization ਨੇ ਕਿਹਾ ਕਿ ਅਸੀਂ ਕਪਾਹ ਦੇ ਰੰਗਦਾਰ ਜੈਨੇਟਿਕ ਕੋਡ ਨੂੰ ਹਾਸਲ ਕਰਨ 'ਚ ਸਫ਼ਲਤਾ ਹਾਸਲ ਕਰ ਲਈ ਹੈ।
Cotton
ਉਨ੍ਹਾਂ ਦਾ ਕਹਿਣਾ ਫਿਲਹਾਲ ਵੱਖ-ਵੱਖ ਰੰਗਾਂ ਦੇ ਪੌਦਿਆਂ ਦੇ ਟਿਸ਼ੂ ਤਿਆਰ ਕਰ ਲਏ ਹਨ। ਹੁਣ ਇਸ ਨੂੰ ਖੇਤਾਂ 'ਚ ਉਗਾਇਆ ਜਾ ਰਿਹਾ ਹੈ। ਹੁਣ ਅਸੀਂ ਅਜਿਹੇ ਪ੍ਰਾਕਿਰਤਿਕ ਕਪਾਹ ਦੀ ਕਿਸਮ ਤਿਆਰ ਕਰ ਰਹੇ ਹਾਂ, ਜਿਸ ਨਾਲ ਧਾਗਿਆਂ ਨਾਲ ਬਣੇ ਕੱਪੜੇ 'ਚ ਵਲ ਨਹੀਂ ਪੈਣਗੇ ਤੇ ਉਸ ਨੂੰ ਸਟ੍ਰੈਚ ਕਰਨਾ ਵੀ ਆਸਾਨ ਹੋਵੇਗਾ। ਇਸ ਨਾਲ ਸਿੰਥੈਟਿਕ ਕੱਪੜਿਆਂ ਦਾ ਇਸਤੇਮਾਲ ਘਟਾਉਣ 'ਚ ਆਸਾਨੀ ਹੋਵੇਗੀ।
File Photo
ਦੁਨੀਆਂ ਭਰ 'ਚ ਫਿਲਹਾਲ 60 ਫੀਸ ਦੀ ਤੋਂ ਜ਼ਿਆਦਾ ਕੱਪੜਿਆਂ ਦਾ ਨਿਰਮਾਣ ਹੋ ਰਿਹਾ ਹੈ। ਇਸ ਦੇ ਨਾਲ ਹੀ ਇਕ ਕਿੱਲੋ ਕੱਪੜੇ ਰੰਗਨ ਲਈ ਇਕ ਹਜ਼ਾਰ ਲੀਟਰ ਪਾਣੀ ਬਰਬਾਦ ਹੁੰਦਾ ਹੈ। ਹੁਣ ਇਸ ਕਪਾਹ ਤੋਂ ਬਣੇ ਧਾਗੇ ਨੂੰ ਰਸਾਇਣਿਕ ਰੰਗਾਂ ਨਾਲ ਰੰਗਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਇਹ ਸਰੀਰ ਤੇ ਵਾਤਾਵਰਨ ਲਈ ਅਨੁਕੂਲ ਹੋਣਗੇ।
Cotton
ਰਿਸਰਚ ਟੀਮ ਦੇ ਮੁਖੀ ਕੋਲਿਨ ਮੈਕਮਿਲਨ ਨੇ ਕਿਹਾ ਕਿ ਅਸੀਂ ਕਪਾਹ ਦੇ ਜੈਨੇਟਿਕ ਕਲਰ ਕੋਡ ਨੂੰ ਇਸ ਤਰ੍ਹਾਂ ਬਣਾਇਆ ਹੈ, ਜਿਸ ਨਾਲ ਪੌਦੇ ਖੁਦ ਹੀ ਵੱਖ-ਵੱਖ ਰੰਗ ਵਾਲੀ ਕਪਾਹ ਪੈਦਾ ਕਰਨਗੇ। ਅਸੀਂ ਤੰਬਾਕੂ ਦੇ ਪੌਦੇ 'ਚ ਇਸ ਦਾ ਇਸਤੇਮਾਲ ਕੀਤਾ ਤਾਂ ਪੱਤੀਆਂ 'ਚ ਰੰਗੀਨ ਧੱਬੇ ਉੱਭਰ ਆਏ। ਉਸ ਵੇਲੇ ਅਸੀਂ ਵਿਚਾਰ ਕੀਤਾ ਕਿ ਕਿਉਂ ਨਾ ਜੀਨ 'ਚ ਬਦਲਾਅ ਕਰਕੇ ਅਸੀਂ ਇਸ ਨੂੰ ਕਪਾਹ ਦੇ ਰੂਪ 'ਚ ਇਸਤੇਮਾਲ ਕਰੀਏ।
Cotton
ਇਹ ਖੋਜ ਕੌਮਾਂਤਰੀ ਪੱਧਰ 'ਤੇ ਟੈਕਸਟਾਇਲ ਇੰਡਸਟਰੀਜ਼ 'ਚ ਵੱਡਾ ਬਦਲਾਅ ਲਿਆ ਸਕਦੀ ਹੈ ਕਿਉਂਕਿ ਫਿਲਹਾਲ ਜੋ ਫਾਇਬਰ ਤਿਆਰ ਹੋ ਰਹੇ ਹਨ ਉਹ ਬਾਇਓਡੀਗ੍ਰੇਡੇਬਲ ਤੇ ਰੀਨੀਊਏਬਲ ਹਨ ਪਰ ਰੰਗੀਨ ਨਹੀਂ ਹਨ। ਭਾਰਤ 'ਚ ਵੀ ਰੰਗੀਨ ਕਪਾਹ ਨੂੰ ਲੈ ਕੇ ਕਈ ਪ੍ਰਯੋਗ ਹੋਏ ਪਰ ਸਫ਼ਲਤਾ ਸਿਰਫ਼ ਭੂਰੇ ਤੇ ਹਰੇ ਰੰਗ 'ਚ ਹੀ ਮਿਲੀ। ਹਾਲਾਂਕਿ ਮਹਾਰਾਸ਼ਟਰ ਸਮੇਤ ਹੋਰ ਸੂਬਿਆਂ 'ਚ ਇਸ 'ਤੇ ਖੋਜ ਜਾਰੀ ਹੈ।