ਬਰਸਾਤ ਰੁੱਤ ਦੇ ਅਮਰੂਦਾਂ ਦੇ ਫਲ ਦਾ ਮੱਖੀ ਤੋਂ ਬਚਾਅ
Published : Jul 30, 2020, 2:47 pm IST
Updated : Aug 21, 2020, 5:08 pm IST
SHARE ARTICLE
Guava
Guava

ਅਮਰੂਦ ਦੇ ਫਲ ਵਿਚ ਸੰਤਰੇ ਤੇ ਨਿੰਬੂ ਜਾਤੀ ਦੇ ਫਲਾਂ ਨਾਲੋਂ ਜ਼ਿਆਦਾ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ

ਅਮਰੂਦ ਦੇ ਫਲ ਵਿਚ ਸੰਤਰੇ ਤੇ ਨਿੰਬੂ ਜਾਤੀ ਦੇ ਫਲਾਂ ਨਾਲੋਂ ਜ਼ਿਆਦਾ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ। ਅਮਰੂਦ ਵਿਚ ਖ਼ੁਰਾਕੀ ਤੱਤਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਬਰਸਾਤ ਰੁੱਤ ਦੇ ਅਮਰੂਦਾਂ ਨੂੰ ਫਲ ਦੀ ਮੱਖੀ (ਫਰੂਟ ਫਲਾਈ) ਦੇ ਹਮਲੇ ਤੋਂ ਬਚਾਇਆ ਜਾਵੇ।
ਫਲ ਦੀ ਮੱਖੀ ਦੀ ਰੋਕਥਾਮ- ਉੱਤਰੀ ਭਾਰਤ ਵਿਚ ਅਮਰੂਦ ਸਾਲ 'ਚ ਦੋ ਫ਼ਸਲਾਂ ਦਿੰਦਾ ਹੈ। ਬਰਸਾਤ ਦੇ ਮੌਸਮ ਵਿਚ ਫਲਾਂ ਉੱਪਰ ਫਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜਿਸ ਨਾਲ ਬਾਗ਼ਾਂ ਅਤੇ ਘਰੇਲੂ ਪੱਧਰ 'ਤੇ ਲਗਾਏ ਗਏ ਅਮਰੂਦ ਦੇ ਬੂਟਿਆਂ 'ਤੇ ਲੱਗੇ ਫਲ ਕੀੜਿਆਂ ਦੇ ਹਮਲੇ ਨਾਲ ਬੁਰੀ ਤਰ੍ਹਾਂ ਗ੍ਰਸਤ ਹੋ ਜਾਣ ਕਾਰਨ ਖਾਣਯੋਗ ਨਹੀਂ ਰਹਿੰਦੇ। ਫਲ ਦੀ ਮੱਖੀ ਅਮਰੂਦ ਦਾ ਬਹੁਤ ਹਾਨੀਕਾਰਕ ਕੀੜਾ ਹੈ ਤੇ ਇਸ ਦਾ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ। ਅਮਰੂਦ ਵਿਚ ਫਲ ਦਾ ਰੰਗ ਬਦਲਣ ਸਮੇਂ ਫਲ ਦੀ ਮੱਖੀ ਨਰਮ ਛਿਲਕੇ 'ਤੇ ਆਂਡੇ ਦਿੰਦੀ ਹੈ।

Guava Guava

ਆਂਡਿਆਂ 'ਚੋਂ ਬੱਚੇ ਨਿਕਲਣ ਤੋਂ ਬਾਅਦ ਇਹ ਫਲਾਂ 'ਚ ਛੇਕ ਕਰ ਕੇ ਅੰਦਰ ਚਲੇ ਜਾਂਦੇ ਹਨ ਤੇ ਨਰਮ ਗੁੱਦਾ ਖਾਂਦੇ ਹਨ। ਹਮਲੇ ਵਾਲੇ ਫਲ ਧਸੇ ਹੋਏ ਤੇ ਕਾਲੀਆਂ-ਹਰੀਆਂ ਮੋਰੀਆਂ ਵਾਲੇ ਦਿਸਦੇ ਹਨ। ਕੱਟ ਕੇ ਦੇਖਣ 'ਤੇ ਫਲ ਦੇ ਅੰਦਰ ਬੇਸ਼ੁਮਾਰ ਸੁੰਡੀਆਂ ਨਜ਼ਰ ਆਉਂਦੀਆਂ ਹਨ। ਮੱਖੀ ਦੇ ਹਮਲੇ ਵਾਲੇ ਫਲ ਗਲ਼ ਕੇ ਹੇਠਾਂ ਡਿੱਗ ਪੈਂਦੇ ਹਨ ਤੇ ਇਹ ਕੀੜੇ ਦਰੱਖਤ ਹੇਠਾਂ ਜ਼ਮੀਨ 'ਚ ਪਲਦੇ ਰਹਿੰਦੇ ਹਨ ਤੇ ਕੋਏ ਬਣਾ ਲੈਂਦੇ ਹਨ ਜੋ ਅਗਲੇ ਸਾਲ ਫਲਾਂ ਦਾ ਮੁੜ ਨੁਕਸਾਨ ਕਰਦੇ ਹਨ।

Guava HairfallGuava 

ਫਰੂਟ ਫਾਈ ਟਰੈਪ- ਪੱਕੇ ਹੋਏ ਫਲਾਂ ਨੂੰ ਬੂਟੇ ਉੱਪਰ ਜ਼ਿਆਦਾ ਦੇਰ ਤਕ ਨਾ ਰਹਿਣ ਦਿਉ। ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫਲਾਂ ਨੂੰ ਲਗਾਤਾਰ ਚੁਣ ਕੇ ਜ਼ਮੀਨ ਵਿਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਵੋ। ਫ਼ਸਲ ਦੀ ਤੁੜਾਈ ਤੋਂ ਤਰੁੰਤ ਬਾਅਦ ਬਾਗ਼ ਦੀ 4-6 ਸੈਂਟੀਮੀਟਰ ਡੂੰਘੀ ਹਲਕੀ ਵਹਾਈ ਕਰੋ ਤਾਂ ਜੋ ਮੱਖੀ ਦੀਆਂ ਸੁੰਡੀਆਂ ਜ਼ਮੀਨ ਤੋਂ ਬਾਹਰ ਆ ਕੇ ਮਰ ਜਾਣ। ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਬਾਗ਼ ਵਿਚ ਪੀਏਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ। ਬੂਟਿਆਂ ਨੂੰ ਸਿਫ਼ਾਰਸ਼ ਮਾਤਰਾ ਵਿਚ ਹੀ ਖਾਦ ਪਾਓ। ਬਾਗ਼ ਦਾ ਆਲਾ-ਦੁਆਲਾ ਸਾਫ਼-ਸੁਥਰਾ ਰੱਖੋ।

Guava HairfallGuava

ਬੈਗਿੰਗ ਤਕਨੀਕ- ਘਰੇਲੂ ਪੱਧਰ 'ਤੇ ਲਗਾਏ ਗਏ ਅਮਰੂਦਾਂ ਦੇ ਬੂਟਿਆਂ ਨੂੰ ਫਲ ਦੀ ਮੱਖੀ ਤੋਂ ਬਚਾਉਣ ਲਈ ਉਕਤ ਵਿਧੀਆਂ ਦਾ ਜ਼ਿਆਦਾ ਫ਼ਾਇਦਾ ਨਹੀ ਹੁੰਦਾ ਤੇ ਕਈ ਵਾਰ ਬਰਸਾਤ ਰੁੱਤ ਦੇ ਸਾਰੇ ਅਮਰੂਦ ਕਾਣੇ ਹੋ ਜਾਂਦੇ ਹਨ। ਇਸ ਲਈ ਘਰੇਲੂ ਪੱਧਰ 'ਤੇ ਲੱਗੇ ਅਮਰੂਦਾਂ ਤੋਂ ਬਰਸਾਤ ਰੁੱਤ ਵਿਚ ਕੀੜਾ ਰਹਿਤ ਵਧੀਆ ਫਲ ਪ੍ਰਾਪਤ ਕਰਨ ਲਈ ਇਕੱਲੇ-ਇਕੱਲੇ ਫਲ ਉੱਪਰ ਖਾਸ ਤਰ੍ਹਾਂ ਦੇ ਲਿਫ਼ਾਫ਼ੇ ਚੜ੍ਹਾ ਕੇ (ਬੈਗਿੰਗ ਕਰ ਕੇ) ਮੱਖੀ ਦੇ ਹਮਲੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਲਿਫ਼ਾਫ਼ੇ ਚੜ੍ਹਾਉਣ ਨਾ ਜਿੱਥੇ ਫਲ ਮੱਖੀ ਦੇ ਹਮਲੇ ਤੋਂ ਬਚੇ ਰਹਿਣਗੇ ਉੱਥੇ ਫਲਾਂ ਦੇ ਝਾੜ, ਅਕਾਰ ਤੇ ਗੁਣਵੱਤਾ ਵਿਚ ਵੀ ਵਾਧਾ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਬਰਸਾਤ ਰੁੱਤ ਦੇ ਫਲਾਂ ਲਈ ਕੀਟਨਾਸ਼ਕਾਂ ਦੀ ਵੀ ਜ਼ਰੂਰਤ ਨਹੀਂ ਪਵੇਗੀ।

Guava Guava

ਇਹ ਫਲ ਜਿੱਥੇ ਸਾਫ਼-ਸੁਥਰੇ ਤੇ ਧੱਬਿਆਂ ਤੋਂ ਰਹਿਤ ਹੋਣਗੇ ਉੱਥੇ ਇਨ੍ਹਾਂ ਪੰਛੀਆਂ ਤੇ ਹੋਰ ਜਾਨਵਰਾਂ ਵੱਲੋਂ ਨੁਕਸਾਨ ਪਹੁੰਚਾਏ ਜਾਣ ਤੋਂ ਵੀ ਬਚੇ ਰਹਿਣਗੇ। ਪੰਜਾਬ ਵਿਚ ਅਮਰੂਦਾਂ ਦੀ ਬਰਸਾਤੀ ਫ਼ਸਲ ਲੈਣ ਲਈ ਫ਼ਲਾਂ ਉਪਰ ਚਿੱਟੇ ਰੰਗ ਦੇ ਕਰੀਬ 96 ਇੰਚ ਆਕਾਰ ਦੇ ਨਾਨ-ਵੂਵਨ ਲਿਫ਼ਾਫ਼ੇ ਚੜ੍ਹਾ ਕੇ ਲਗਪਗ 100 ਫ਼ੀਸਦੀ ਫਲਾਂ ਨੂੰ ਫਰੂਟ ਫਲਾਈ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ। ਲਿਫ਼ਾਫ਼ਾ ਚੜ੍ਹਾਉਣ ਸਮੇ ਫਲ ਪੂਰੇ ਵੱਡੇ ਤੇ ਸਖ਼ਤ-ਹਰੇ ਹੋਣੇ ਚਾਹੀਦੇ ਹਨ। ਲਿਫ਼ਾਫ਼ਾ ਚੜ੍ਹਾਉਣ ਉਪਰੰਤ ਇਸ ਨੂੰ ਇਸ ਤਰ੍ਹਾਂ ਬੰਦ ਕਰੋ ਕਿ ਫਲ ਦੀ ਮੱਖੀ ਅੰਦਰ ਨਾ ਜਾ ਸਕੇ।

Guava Guava

ਪਹਿਲਾਂ ਤੋਂ ਮੱਖੀ ਦੇ ਆਂਡਿਆਂ ਨਾਲ ਗ੍ਰੱਸੇ ਹੋਏ ਫਲਾਂ ਉੱਪਰ ਲਿਫ਼ਾਫ਼ੇ ਚੜ੍ਹਾਉਣ ਦਾ ਕੋਈ ਫ਼ਇਦਾ ਨਹੀ ਹੋਵੇਗਾ। ਅਜਿਹੇ ਫਲ ਲਿਫ਼ਾਫ਼ਿਆਂ ਅੰਦਰ ਖ਼ਰਾਬ ਹੋ ਜਾਣਗੇ। ਧਿਆਨ ਰਹੇ ਕਿ ਲਿਫ਼ਾਫ਼ਿਆਂ ਵਿਚ ਬਰਸਾਤ ਦਾ ਪਾਣੀ ਨਹੀਂ ਜਮਾਂ ਹੋਣਾ ਚਾਹੀਦਾ। ਲਿਫ਼ਾਫ਼ਾ ਚੜ੍ਹਾਏ ਫਲਾਂ ਨੂੰ ਰੰਗ ਬਦਲਣ ਦੀ ਅਵਸਥਾ 'ਤੇ ਤੋੜ ਲਵੋ। ਇਹ ਵੀ ਧਿਆਨ ਰੱਖੋ ਕਿ ਅਮਰੂਦਾਂ ਦੇ ਬੂਟਿਆਂ ਨੂੰ ਜ਼ਿਆਦਾ ਉੱਚਾ ਨਾ ਜਾਣ ਦਿਉ ਤਾਂ ਕਿ ਘਰੇਲੂ ਪੱਧਰ ਤੇ ਦੋਵਾਂ ਮੌਸਮਾਂ ਦਾ ਫਲ ਲਿਆ ਜਾ ਸਕੇ ਅਤੇ ਬੂਟਿਆਂ ਦੀ ਸਾਂਭ-ਸੰਭਾਲ ਵੀ ਸੌਖਿਆਂ ਹੋ ਸਕੇ। ਬੂਟਿਆਂ ਦਾ ਅਕਾਰ ਸੀਮਤ ਕਰਨ ਲਈ ਮਾਰਚ ਮਹੀਨੇ ਬੂਟਿਆਂ ਦੀ ਕਾਂਟ-ਛਾਂਟ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement