ਭਾਰਤ ਵਿਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਮੱਝ ਹੈ 'ਰੇਸ਼ਮਾ', ਇਕ ਦਿਨ ਵਿਚ 33.8 ਲੀਟਰ ਦੁੱਧ ਦੇ ਕੇ ਬਣਾਇਆ ਰਿਕਾਰਡ
Published : Mar 1, 2022, 1:31 pm IST
Updated : Mar 1, 2022, 1:31 pm IST
SHARE ARTICLE
Haryana’s ‘Reshma’ buffalo
Haryana’s ‘Reshma’ buffalo

ਮੁਰਾਹ ਨਸਲ ਦੀ ਮੱਝ ਨੇ 33.8 ਲੀਟਰ ਦੁੱਧ ਦੇ ਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਹ ਹੁਣ ਪੂਰੇ ਭਾਰਤ ਵਿਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲੀ ਮੱਝ ਬਣ ਗਈ ਹੈ।


ਕੈਥਲ: ਹਰਿਆਣਾ ਦੇ ਕੈਥਲ ਦੇ ਪਿੰਡ ਬੁੱਢਾ ਖੇੜਾ ਨੂੰ ਸੁਲਤਾਨ ਝੋਟੇ ਨੇ ਪੂਰੇ ਭਾਰਤ ਵਿਚ ਮਸ਼ਹੂਰ ਕੀਤਾ ਸੀ। ਹੁਣ ਸੁਲਤਾਨ ਨਹੀਂ ਰਿਹਾ ਪਰ ਉਸ ਦੇ ਮਾਲਕ ਨੂੰ ਹੁਣ ਆਪਣੀ ਮੱਝ ‘ਰੇਸ਼ਮਾ’ ਤੋਂ ਨਵੀਂ ਪਛਾਣ ਮਿਲੀ ਹੈ। ਦਰਅਸਲ ਮੁਰਾਹ ਨਸਲ ਦੀ ਮੱਝ ਨੇ 33.8 ਲੀਟਰ ਦੁੱਧ ਦੇ ਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਹ ਹੁਣ ਪੂਰੇ ਭਾਰਤ ਵਿਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲੀ ਮੱਝ ਬਣ ਗਈ ਹੈ।

MilkMilk

ਰੇਸ਼ਮਾ ਨੇ ਜਦੋਂ ਪਹਿਲੀ ਵਾਰ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਨੇ 19-20 ਲੀਟਰ ਦੁੱਧ ਦਿੱਤਾ। ਦੂਜੀ ਵਾਰ ਉਸ ਨੇ 30 ਲੀਟਰ ਦੁੱਧ ਦਿੱਤਾ। ਜਦੋਂ ਰੇਸ਼ਮਾ ਤੀਜੀ ਵਾਰ ਮਾਂ ਬਣੀ ਤਾਂ ਉਸ ਨੇ 33.8 ਲੀਟਰ ਦੁੱਧ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ। ਨਰੇਸ਼ ਨੇ ਦੱਸਿਆ ਕਿ ਉਹਨਾਂ ਨੇ ਇਸ ਨੂੰ 1.40 ਲੱਖ 'ਚ ਖਰੀਦਿਆ ਸੀ।

BuffaloBuffalo

ਉਹ ਇਸ ਦੀ ਡਾਈਟ ਦਾ ਪੂਰਾ ਖ਼ਿਆਲ ਰੱਖਦੇ ਹਨ। ਕਈ ਡਾਕਟਰਾਂ ਦੀ ਟੀਮ ਨੇ ਰੇਸ਼ਮਾ ਦਾ 7 ਵਾਰ ਦੁੱਧ ਕੱਢ ਕੇ ਦੇਖਿਆ, ਜਿਸ ਤੋਂ ਬਾਅਦ ਉਹ ਭਾਰਤ ਵਿਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਬਣ ਗਈ। ਬੀਤੇ ਦਿਨੀਂ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਤੋਂ ਰਿਕਾਰਡ 33.8 ਲੀਟਰ ਦੇ ਪ੍ਰਮਾਣ ਪੱਤਰ ਨਾਲ ਰੇਸ਼ਮਾ ਨੂੰ ਉੱਨਤ ਕਿਸਮਾਂ ਦੀ ਪਹਿਲੇ ਨੰਬਰ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ।

Haryana’s ‘Reshma’ record, the country’s No. 1 buffalo Haryana’s ‘Reshma’ record, the country’s No. 1 buffalo

ਰੇਸ਼ਮਾ ਦੇ ਦੁੱਧ ਦੀ ਫੈਟ ਦੀ ਗੁਣਵੱਤਾ 10 ਵਿਚੋਂ 9.31 ਹੈ। ਰੇਸ਼ਮਾ ਦਾ ਦੁੱਧ ਕੱਢਣ ਲਈ ਦੋ ਲੋਕ ਲੱਗਦੇ ਹਨ। ਰੇਸ਼ਮਾ ਨੇ ਡੇਅਰੀ ਫਾਰਮਿੰਗ ਐਸੋਸੀਏਸ਼ਨ ਵਲੋਂ ਕਰਵਾਏ ਪਸ਼ੂ ਮੇਲੇ ਵਿਚ ਵੀ 31.213 ਲੀਟਰ ਦੁੱਧ ਦੇ ਕੇ ਪਹਿਲਾ ਇਨਾਮ ਜਿੱਤਿਆ ਸੀ। ਇਸ ਤੋਂ ਇਲਾਵਾ ਰੇਸ਼ਮਾ ਕਈ ਹੋਰ ਐਵਾਰਡ ਵੀ ਜਿੱਤ ਚੁੱਕੀ ਹੈ।

Location: India, Haryana, Karnal

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement