ਡੰਗਰਾਂ ਲਈ ਬਹੁਤ ਫ਼ਾਇਦੇਮੰਦ ਹੈ ਇਜੋਲਾ ਚਾਰਾ
Published : Sep 1, 2018, 6:21 pm IST
Updated : Sep 1, 2018, 6:21 pm IST
SHARE ARTICLE
Azolla
Azolla

ਇਜੋਲਾ ਸ਼ੈਵਾਲ ਨਾਲ ਮਿਲਦੀ-ਜੁਲਦੀ ਇਕ ਤੈਰਦੀ ਹੋਈ ਫਰਨ ਹੈ। ਆਮ ਤੌਰ ਤੇ ਇਜੋਲਾ ਝੋਨੇ ਦੇ ਖੇਤ ਜਾਂ ਘੱਟ ਡੂੰਘੇ ਪਾਣੀ ਵਿਚ ਉਗਾਈ ਜਾਂਦੀ ਹੈ। ਇਹ ਤੇਜ਼ੀ ਨਾਲ ਵਧਦੀ ਹੈ। .

ਇਜੋਲਾ ਸ਼ੈਵਾਲ ਨਾਲ ਮਿਲਦੀ-ਜੁਲਦੀ ਇਕ ਤੈਰਦੀ ਹੋਈ ਫਰਨ ਹੈ। ਆਮ ਤੌਰ ਤੇ ਇਜੋਲਾ ਝੋਨੇ ਦੇ ਖੇਤ ਜਾਂ ਘੱਟ ਡੂੰਘੇ ਪਾਣੀ ਵਿਚ ਉਗਾਈ ਜਾਂਦੀ ਹੈ। ਇਹ ਤੇਜ਼ੀ ਨਾਲ ਵਧਦੀ ਹੈ। ਇਜੋਲਾ ਚਾਰਾ/ਭੋਜਨ ਪ੍ਰੋਟੀਨ, ਜ਼ਰੂਰੀ ਅਮੀਨੋ ਐਸਿਡ, ਵਿਟਾਮਿਨ (ਵਿਟਾਮਿਨ ਏ, ਵਿਟਾਮਿਨ ਬੀ-12 ਅਤੇ ਬੀਟਾ-ਕੈਰੋਟੀਨ), ਵਿਕਾਸ-ਵਰਧਕ ਸਹਾਇਕ ਤੱਤਾਂ ਅਤੇ

ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਫੈਰਸ, ਕਾਪਰ, ਮੈਗਨੀਸ਼ੀਅਮ ਨਾਲ ਭਰਪੂਰ ਖੁਸ਼ਕ ਵਜ਼ਨ ਦੇ ਆਧਾਰ 'ਤੇ, ਉਸ ਵਿਚ 24-34 ਫੀ ਸਦੀ ਪ੍ਰੋਟੀਨ, 10-15 ਫੀਸਦੀ ਖਣਿਜ ਅਤੇ 7-10 ਫੀ ਸਦੀ ਅਮੀਨੋ ਐਸਿਡ, ਬਾਇਓ-ਐਕਟਿਵ ਪਦਾਰਥ ਅਤੇ ਬਾਇਓ-ਪਾਲੀਮਰ ਹੁੰਦੇ ਹਨ। ਇਸ ਦੇ ਉੱਚ ਪ੍ਰੋਟੀਨ ਅਤੇ ਨਿਮਨ ਲਿਗਨਿਨ ਤੱਤਾਂ ਦੇ ਕਾਰਨ ਡੰਗਰ ਇਸ ਨੂੰ ਆਸਾਨੀ ਨਾਲ ਪਚਾ ਲੈਂਦੇ ਹਨ। ਇਜੋਲਾ ਸਾਂਦ੍ਰ ਦੇ ਨਾਲ ਮਿਸ਼ਰਤ ਕੀਤਾ ਜਾ ਸਕਦਾ ਹੈ ਜਾਂ ਸਿੱਧੇ ਡੰਗਰ ਨੂੰ ਦਿੱਤਾ ਜਾ ਸਕਦਾ ਹੈ। ਕੁੱਕੜ, ਭੇਡ ਬੱਕਰੀਆਂ, ਸੂਰ ਅਤੇ ਖਰਗੋਸ਼ ਨੂੰ ਵੀ ਦਿੱਤਾ ਜਾ ਸਕਦਾ ਹੈ।

animal feedanimal feed

ਇਜੋਲਾ ਦਾ ਉਤਪਾਦਨ - ਪਹਿਲਾਂ ਖੇਤਰ ਦੀ ਜ਼ਮੀਨ ਦੀ ਨਦੀਨ ਨੂੰ ਕੱਢ ਕੇ ਸਮਤਲ ਕੀਤਾ ਜਾਂਦਾ ਹੈ। ਇੱਟਾਂ ਨੂੰ ਆਇਤਾਕਾਰ ਤਰੀਕੇ ਨਾਲ ਪੰਗਤੀਬੱਧ ਕੀਤਾ ਜਾਂਦਾ ਹੈ। 2 ਮੀਟਰ x 2 ਮੀਟਰ ਆਕਾਰ ਦੀ ਇਕ ਯੂ.ਵੀ. ਸਥਾਈਕ੍ਰਿਤ ਸਲਿਪੋਲਿਨ ਸ਼ੀਟ ਨੂੰ ਇੱਟਾਂ' ਤੇ ਇੱਕ ਸਮਾਨ ਤਰੀਕੇ ਨਾਲ ਇਸ ਤਰ੍ਹਾਂ ਨਾਲ ਫੈਲਾਇਆ ਜਾਂਦਾ ਹੈ ਕਿ ਇੱਟਾਂ ਦੁਆਰਾ ਬਣਾਏ ਗਏ ਆਇਤਾਕਾਰ ਰਚਨਾ ਦੇ ਕਿਨਾਰੇ ਢੱਕ ਜਾਣ। ਸਲਿਪੋਲਿਨ ਦੇ ਖੱਡੇ 'ਤੇ 10-15 ਕਿਲੋ ਛਾਣੀ ਹੋਈ ਮਿੱਟੀ ਫੈਲਾ ਦਿੱਤੀ ਜਾਂਦੀ ਹੈ। 10 ਲਿਟਰ ਪਾਣੀ ਵਿੱਚ ਮਿਸ਼ਰਿਤ ੨ ਕਿਲੋ ਰੂੜੀ ਅਤੇ ੩੦ ਗ੍ਰਾਮ ਸੁਪਰ ਫਾਸਫੇਟ ਨਾਲ ਬਣਿਆ ਘੋਲ, ਸ਼ੀਟ 'ਤੇ ਪਾਇਆ ਜਾਂਦਾ ਹੈ। ਜਲ ਪੱਧਰ ਨੂੰ ਲਗਭਗ ੧੦ ਸੈਂਟੀਮੀਟਰ ਤੱਕ ਕਰਨ ਦੇ ਲਈ ਹੋਰ ਪਾਣੀ ਮਿਲਾਇਆ ਜਾਂਦਾ ਹੈ।

Azolla CultivationAzolla Cultivation

ਇਜੋਲਾ ਕਿਆਰੀ ਵਿੱਚ ਮਿੱਟੀ ਅਤੇ ਪਾਣੀ ਦੇ ਹਲਕੇ ਜਿਹੇ ਹਿਲਾਉਣ ਦੇ ਬਾਅਦ ਲਗਭਗ 0.5 ਤੋਂ 1 ਕਿਲੋ ਸ਼ੁੱਧ ਮਾਤ੍ਰ ਇਜੋਲਾ ਕਲਚਰ ਬੀਜ ਸਮੱਗਰੀ ਪਾਣੀ ਉੱਤੇ ਇੱਕ ਸਮਾਨ ਫੈਲਾ ਦਿੱਤੀ ਜਾਂਦੀ ਹੈ। ਸੰਚਾਰਣ ਦੇ ਤੁਰੰਤ ਬਾਅਦ ਇਜੋਲਾ ਦੇ ਪੌਦਿਆਂ ਨੂੰ ਸਿੱਧਾ ਕਰਨ ਦੇ ਲਈ ਇਜੋਲਾ ਤੇ ਤਾਜ਼ਾ ਪਾਣੀ ਛਿੜਕਿਆ ਜਾਣਾ ਚਾਹੀਦਾ ਹੈ। ਇਕ ਹਫ਼ਤੇ ਦੇ ਅੰਦਰ, ਇਜੋਲਾ ਪੂਰੀ ਕਿਆਰੀ ਵਿੱਚ ਫੈਲ ਜਾਂਦੀ ਹੈ ਅਤੇ ਇੱਕ ਮੋਟੀ ਚਾਦਰ ਵਰਗੀ ਬਣ ਜਾਂਦੀ ਹੈ। ਇਜੋਲਾ ਦਾ ਤੇਜ਼ ਵਾਧਾ ਅਤੇ 50 ਗ੍ਰਾਮ ਰੋਜ਼ਾਨਾ ਪੈਦਾਵਾਰ ਦੇ ਲਈ, 5 ਦਿਨਾਂ ਵਿਚ ਇਕ ਵਾਰ 20 ਗ੍ਰਾਮ ਸੁਪਰ ਫਾਸਫੇਟ ਅਤੇ ਲਗਭਗ 1 ਕਿਲੋ ਗਾਂ ਦਾ ਗੋਹਾ ਮਿਲਾਇਆ ਜਾਣਾ ਚਾਹੀਦਾ ਹੈ।

azollaazolla

ਇਜੋਲਾ ਵਿੱਚ ਖਣਿਜ ਦੀ ਮਾਤਰਾ ਵਧਾਉਣ ਦੇ ਲਈ ਇੱਕ-ਇੱਕ ਹਫ਼ਤੇ ਦੇ ਵਕਫੇ ਉੱਤੇ ਮੈਗਨੀਸ਼ੀਅਮ, ਆਇਰਨ, ਕਾਪਰ, ਸਲਫਰ ਆਦਿ ਨਾਲ ਯੁਕਤ ਇੱਕ ਸੂਖਮ ਪੋਸ਼ਕ ਵੀ ਮਿਲਾਇਆ ਜਾ ਸਕਦਾ ਹੈ। ਨਾਈਟ੍ਰੋਜਨ ਦੀ ਮਾਤਰਾ ਵਧਣ ਅਤੇ ਵਿਕਾਸ-ਵਰਧਕ ਦੀ ਕਮੀ ਨੂੰ ਰੋਕਣ ਦੇ ਲਈ, 30 ਦਿਨਾਂ ਵਿੱਚ ਇੱਕ ਵਾਰ ਲਗਭਗ 5 ਕਿਲੋ ਕਿਆਰੀ ਦੀ ਮਿੱਟੀ ਨੂੰ ਨਵੀਂ ਮਿੱਟੀ ਨਾਲ ਬਦਲਣਾ ਚਾਹੀਦਾ ਹੈ। ਕਿਆਰੀ ਵਿਚ ਨਾਈਟ੍ਰੋਜਨ ਦੀ ਮਾਤਰਾ ਵਧਣ ਤੋਂ ਰੋਕਣ ਲਈ, ਪ੍ਰਤੀ 10 ਦਿਨਾਂ ਵਿਚ ਇਕ ਵਾਰ, 25 ਤੋਂ 30 ਫੀਸਦੀ ਪਾਣੀ ਵੀ ਤਾਜ਼ੇ ਪਾਣੀ ਨਾਲ ਬਦਲਿਆ ਜਾਣਾ ਜ਼ਰੂਰੀ ਹੁੰਦਾ ਹੈ।

ਪ੍ਰਤੀ ਛੇ ਮਹੀਨਿਆਂ ਵਿੱਚ ਕਿਆਰੀ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ, ਪਾਣੀ ਅਤੇ ਮਿੱਟੀ ਨੂੰ ਬਦਲਿਆ ਜਾਣਾ ਚਾਹੀਦਾ ਹੈ ਅਤੇ ਨਵੇਂ ਇਜੋਲਾ ਦਾ ਸੰਚਾਰਣ ਕੀਤਾ ਜਾਣਾ ਚਾਹੀਦਾ ਹੈ। ਕੀਟਾਂ ਅਤੇ ਬਿਮਾਰੀਆਂ ਨਾਲ ਸੰਕ੍ਰਮਿਤ ਹੋਣ ਤੇ ਇਜੋਲਾ ਦੇ ਸ਼ੁੱਧ ਕਲਚਰ ਨਾਲ ਇੱਕ ਨਵੀਂ ਕਿਆਰੀ ਤਿਆਰ ਅਤੇ ਸੰਚਾਰਣ ਕੀਤਾ ਜਾਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement