ਰੁਜ਼ਗਾਰ ਲਈ ਕਰੋ ਨਾਰੀਅਲ ਦੇ ਬਾਗ ਦੀ ਖੇਤੀ
Published : Aug 31, 2018, 5:31 pm IST
Updated : Aug 31, 2018, 5:31 pm IST
SHARE ARTICLE
Coconut Farming
Coconut Farming

ਤੁਸੀਂ ਨਾਰੀਅਲ ਤੇਲ ਦੇ ਬਹੁਤ ਸਾਰੇ ਗੁਣਾਂ ਬਾਰੇ ਸੁਣਿਆ ਹੋਵੇਗਾ ਕਿ ਨਾਰੀਅਲ ਵਾਲਾਂ , ਚਿਹਰੇ ਅਤੇ ਸਿਹਤ ਦੇ ਲਿਹਾਜ ਤੋਂ ਨਾਰੀਅਲ ਤੇਲ ਬਹੁਤ ਹੀ ਕੰਮ ਦੀ ਚੀਜ਼ ਹੈ ....

ਤੁਸੀਂ ਨਾਰੀਅਲ ਤੇਲ ਦੇ ਬਹੁਤ ਸਾਰੇ ਗੁਣਾਂ ਬਾਰੇ ਸੁਣਿਆ ਹੋਵੇਗਾ ਕਿ ਨਾਰੀਅਲ ਵਾਲਾਂ , ਚਿਹਰੇ ਅਤੇ ਸਿਹਤ ਦੇ ਲਿਹਾਜ ਤੋਂ ਨਾਰੀਅਲ ਤੇਲ ਬਹੁਤ ਹੀ ਕੰਮ ਦੀ ਚੀਜ਼ ਹੈ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਨਾਰੀਅਲ ਦੇ ਬਿਨਾਂ ਸਾਰੇ ਪੂਜਾ-ਪਾਠ ਅਤੇ ਮੰਗਲ ਕਾਰਜ ਅਧੂਰੇ ਹੁੰਦੇ ਹਨ। ਇਹ ਇਸ ਲਈ ਕਿਉਂਕਿ ਇਹ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ ਨਾਰੀਅਲ ਦਾ ਇਕ ਟੁਕੜਾ ਖਾਣ ਨਾਲ ਨਾ ਸਿਰਫ਼ ਤੁਹਾਡੇ ਸਰੀਰ ਦੀ ਇੰਮਿਊਨਿਟੀ ਵੱਧਦੀ ਹੈ ਨਾਲ ਹੀ ਦਿਮਾਗ ਦੀ ਯਾਦਦਾਸ਼ਤ ਵੀ ਵੱਧਦੀ ਹੈ।

ਹਰ ਦਿਨ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਬੀਮਾਰੀਆਂ ਕਾਰਨ ਲੋਕ ਮੁੜ੍ਹ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਹਨ ਕਿਉਕਿ ਗੈਰ ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਬਿਲਕੁੱਲ ਖ਼ਰਾਬ ਕਰ ਦਿੱਤੀ ਹੈ। ਜਿਸ ਕਰਕੇ ਸਿਰਫ ਪੂਜਾ ਭਗਤੀ ਅਤੇ ਤਿਉਹਾਰ-ਵਿਹਾਰ,ਰਸਮੋ -ਰਿਵਾਜ਼ ਆਦਿ ਲਈ ਵਰਤੇ ਜਾਣ ਵਾਲੇ ਨਾਰੀਅਲਾਂ ਦੀ ਲੋਕ ਖੂਬ ਵਰਤੋ ਕਰਨ ਲੱਗ ਪਏ ਹਨ। ਇਸ ਤੋਂ ਪਹਿਲਾਂ ਪਾਣੀ ਵਾਲਾ ਕੱਚਾ ਨਾਰੀਅਲ ਦੇਸ਼ ਦੇ ਵੱਡੇ ਮਹਾਨਗਰਾਂ ਅਤੇ ਸਮੁੰਦਰਾਂ ਦੇ ਕੰਢੇ 'ਤੇ ਹੀ ਮਸ਼ਹੂਰ ਹੁੰਦਾ ਸੀ ਜਾਂ ਫਿਰ ਆਮ ਲੋਕ ਫਿਲਮਾਂ ਵਿੱਚ ਨਾਰੀਅਲ ਪਾਣੀ ਪੀਂਦੇ ਹੋਏ ਵੇਖਦੇ ਸਨ।

Coconut FarmingCoconut Farming

ਪਰ ਹੁਣ ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਅੰਦਰ ਹਰ ਰੋਜ਼ ਹਜਾਰਾਂ ਰੁਪਏ ਦਾ ਨਾਰੀਅਲ ਵਰਤੋ ਵਿੱਚ ਆ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਮੰਗ ਵਧ ਰਹੀ ਹੈ। ਦੁਨੀਆਂ ਭਰ ਅੰਦਰ ਭਾਰਤ ਨਾਰੀਅਲ ਦੀ ਪੈਦਾਵਾਰ ਵਿੱਚ ਮੋਹਰੀ ਚੱਲ ਰਿਹਾ ਹੈ। ਦੇਸ਼ ਅੰਦਰ 20.82 ਲੱਖ ਹੈਕਟੇਅਰ ਵਿੱਚ ਨਾਰੀਅਲ ਦੇ ਬਾਗ ਲੱਗੇ ਹੋਏ ਹਨ। ਜਿਨ੍ਹਾਂ ਵਿੱਚੋਂ ਸਾਲਾਨਾ 2395 ਕਰੋੜ ਨਾਰੀਅਲ ਪੈਦਾ ਹੁੰਦੇ ਹਨ। ਪ੍ਰਤੀ ਹੈਕਟੇਅਰ ਨਾਰੀਅਲ ਦਾ ਝਾੜ 11505 ਨਾਰੀਅਲ ਹੈ। ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿੱਚ ਢਾਬ ਵੀ ਕਿਹਾ ਜਾਂਦਾ ਹੈ। ਨਾਰੀਅਲ ਦੀ ਘਰੇਲੂ ਪੱਧਰ 'ਤੇ ਖਪਤ 27900 ਕਰੋੜ ਰੁਪਏ ਸਾਲਾਨਾ ਦੱਸੀ ਜਾਂਦੀ ਹੈ।

ਸਾਲ 2016-17 ਵਿੱਚ 2084 ਕਰੋੜ ਰੁਪਏ ਮੁੱਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ। ਦੇਸ਼ ਅੰਦਰ ਇੱਕ ਕਰੋੜ ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਨਾਰੀਅਲ ਦੀ ਮੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਲਈ ਫਾਈਦੇਮੰਦ ਹੋਣਾ ਹੈ । ਨਾਰੀਅਲ ਦਾ ਪਾਣੀ ਸਰੀਰਕ ਕਮਜੋਰੀ,ਪੁਰਾਣੀ ਕਬਜ਼ ਦੂਰ ਕਰਨ ਦੇ ਨਾਲ ਹੀ ਡੇਂਗੂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋਣ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਦਾ ਹੈ। ਪਾਣੀ ਵਾਲੇ ਨਾਰੀਅਲ ਦਾ ਸਭ ਤੋਂ ਵੱਡਾ ਫਾਈਦਾ ਇਹ ਵੀ ਹੈ ਕਿ ਬਿਨ੍ਹਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਤੋਂ ਤਿਆਰ ਹੋ ਕੇ ਆਉਦਾ ਹੈ।

Coconut FarmingCoconut Farming

ਜਿਸ ਦਾ ਪਾਣੀ ਸਰੀਰ ਦਾ ਮੋਟਾਪਾ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਖਾਣ ਜਾਂ ਪੀਣ ਵਾਲਾ ਨਾਰੀਅਲ ਖਾਧ ਪਦਾਰਥਾਂ ਦੇ ਰੂਪ 'ਚ ਘੱਟ ਵਰਤਿਆ ਜਾਂਦਾ ਸੀ ਅਤੇ ਪੂਜਾ ਭਗਤੀ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਦੇ ਨਾਰੀਅਲ ਨਦੀ-ਨਾਲਿਆਂ ਵਿੱਚ ਵਹਾ ਦਿੱਤੇ ਜਾਂਦੇ ਸਨ। ਲੋਕਾਂ ਨੂੰ ਕੱਚਾ ਨਾਰੀਅਲ ਖਾਣ ਦੀ ਬਹੁਤੀ ਆਦਤ ਨਹੀ ਸੀ। ਕਿਉਕਿ ਜਿਆਦਾਤਰ ਨਾਰੀਅਲ ਪੂਜਾ-ਭਗਤੀ ਕਰਨ ਜਾਂ ਨਦੀ ਨਾਲਿਆਂ ਵਿੱਚ ਜਲ ਪ੍ਰਵਾਹ ਕਰਨ ਦੇ ਕੰਮ ਹੀ ਆਉਦੇ ਹਨ ਜਾਂ ਫਿਰ ਕਿਸੇ ਨੂੰ ਨਾਰੀਅਲ (ਗੁੱਟ) ਸ਼ਗਨ ਵਜੋ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ

ਅਤੇ ਤਾਂਤਰਿਕਾਂ ਵੱਲੋਂ ਕਰਵਾਏ ਜਾਂਦੇ ਟੂਣੇ-ਟੋਟਕਿਆਂ ਵਿੱਚ ਵੀ ਵਰਤੋ ਕੀਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਨਾਰੀਅਲ ਨੂੰ ਹੋਰ ਕਿਸੇ ਵਰਤੋ ਦਾ ਸਾਧਨ ਨਹੀ ਮੰਨਿਆ ਜਾਦਾ। ਪੂਜਾ ਭਗਤੀ ਦਾ ਨਾਮ 'ਤੇ ਹਰ ਸਾਲ ਕਈ ਕਰੋੜ ਦੇ ਨਾਰੀਅਲ ਪਾਣੀ ਵਿੱਚ ਵਹਾਅ ਦਿੱਤੇ ਜਾਂਦੇ ਹਨ ਪਰ ਹੁਣ ਕੱਚੇ ਨਾਰੀਅਲ ਦੀ ਮੰਗ ਅਤੇ ਖਪਤ ਵਧਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਛੋਟੇ ਜਿਹੇ ਕਸਬੇ ਵਿੱਚ ਵੀ ਤਿੰਨ ਚਾਰ ਸੌ ਨਾਰੀਅਲ ਪ੍ਰਤੀ ਦਿਨ ਖਪਤ ਵੇਖੀ ਜਾ ਰਹੀ ਹੈ। ਜਿਸ ਕਰਕੇ ਨਾਰੀਅਲ ਦੇ ਬਾਗ ਬਿਹਾਰ,ਕੇਰਲਾ ਆਦਿ ਤੋਂ ਬਿਨ੍ਹਾਂ ਦੇਸ਼ ਦੇ ਹੋਰ ਵੀ ਕਈ ਰਾਜਾਂ ਵਿੱਚ ਪ੍ਰਫੁੱਲਿਤ ਕੀਤੇ ਜਾ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement