
ਕਿਹਾ ਜਾਂਦਾ ਹੈ ਕਿ ਜੇਕਰ ਮਨ ਵਿਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀ...
ਚੰਡੀਗੜ੍ਹ : ਕਿਹਾ ਜਾਂਦਾ ਹੈ ਕਿ ਜੇਕਰ ਮਨ ਵਿਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀ ਅਤੇ ਹਿੰਮਤ ਕਰਨ ਨਾਲ ਮੁਸ਼ਕਲ ਰਸਤੇ ਵੀ ਆਸਾਨ ਹੋ ਜਾਂਦੇ ਹਨ। ਤੁਹਾਨੂੰ ਅੱਜ ਇਸ ਤਰ੍ਹਾਂ ਦੇ ਹੀ ਵਿਅਕਤੀ ਬਾਰੇ ਦੱਸ ਰਹੇ ਜਾਂ ਜਿਨ੍ਹਾਂ ਨੇ ਅਪਣੀ ਮੈਨੇਜਰ ਦੀ ਨੌਕਰੀ ਛੱਡ ਕੇ ਬੰਜਰ ਜ਼ਮੀਨ ਉਤੇ ਕੀਵੀ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ।
Kiwi
ਹੁਣ ਹਿਮਾਚਲ ਤੋਂ ਐਕਸਪੋਰਟ ਕਵਾਲਿਟੀ ਦਾ ਕੀਵੀ ਤਿਆਰ ਕਰਕੇ ਦੇਸ਼ ਭਰ ਵਿਚ ਵੇਚ ਰਿਹਾ ਹੈ। ਮਿਸਾਲ ਬਣ ਰਹੇ ਮਨਦੀਪ ਵਰਮਾ ਦੀ ਇਸ ਕਰਾਮਾਤ ਕਾਰਨ ਉਹ ਕਈ ਲੋਕਾਂ ਲਈ ਪ੍ਰੇਰਣਾ ਬਣ ਰਹੇ ਹਨ। ਮਨਦੀਪ ਵਰਮਾ ਸੋਲਨ ਦੇ ਸ਼ਿੱਲੀ ਪਿੰਡ ਦੇ ਰਹਿਣ ਵਾਲੇ ਹਨ।
Kiwi Farming
ਵਿਪਰੋ ਕੰਪਨੀ ਵਿਚ ਮੈਨੇਜਰ ਦੇ ਅਹੁਦੇ ਉਤੇ ਕੰਮ ਕਰਦੇ ਸਨ ਮਨਦੀਪ:- ਦੱਸਿਆ ਜਾਂਦਾ ਹੈ ਕਿ ਖਾਣ ਵਿਚ ਸਵਾਦ ਅਤੇ ਹਾਜ਼ਮੇ ਵਾਲਾ ਕੀਵੀ ਸਰੀਰ ਨੂੰ ਊਰਜਾ ਵੀ ਭਰਪੂਰ ਦਿੰਦਾ ਹੈ। ਮਨਦੀਪ ਨੇ ਐਮਬੀਏ ਕਰਨ ਤੋਂ ਬਾਅਦ ਵਿਪਰੋ ਕੰਪਨੀ ਵਿਚ ਮੈਨੇਜਰ ਦੇ ਅਹੁਦੇ ਵਜੋਂ ਅਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਨ੍ਹਾਂ ਨੇ ਅਪਣਈ ਨੌਕਰੀ ਛੱਡ ਕੇ ਬੰਜਰ ਜ਼ਮੀਨ ਉਤੇ ਕੀਵੀ ਦੀ ਪੈਦਾਵਾਰ ਕੀਤੀ। ਪਰਵਾਰ ਦੀ ਸਹਾਇਤਾ ਨਾਲ ਅਤੇ ਖੇਤੀਬਾੜੀ ਮਾਹਰਾਂ ਦੀ ਸਹਾਇਤਾ ਨਾਲ ਅੱਜ ਉਹ ਵੈਬਸਾਈਟ ਦੇ ਜ਼ਰੀਏ ਦੇਸ਼ ਭਰ ਵਿਚ ਕੀਵੀ ਵੇਚ ਰਹੇ ਹਨ।
Kiwi Farming
ਉਨ੍ਹਾਂ ਦੀ ਕੀਵੀ ਦਾ ਸਵਾਦ ਦੇਸ਼ ਭਰ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਉਨ੍ਹਾਂ ਦੀ ਪਤਨੀ ਸੁਚੇਤਾ ਵਰਮਾ ਕੰਪਨੀ ਦੀ ਸਕੱਤਰ ਹੈ। ਸਾਢੇ ਸੱਤ ਸਾਲ ਪਹਿਲਾਂ ਉਨ੍ਹਾਂ ਨੇ ਘਰ ਦੇ ਕੋਲ ਬੰਜਰ ਜ਼ਮੀਨ ਉਤੇ ਖੇਤੀਬਾੜੀ ਦਾ ਵਿਚਾਰ ਕੀਤਾ। ਸੋਲਨ ਦੇ ਖੇਤੀਬਾਰੀ ਵਿਭਾਗ ਅਤੇ ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਦੇ ਵਿਗਿਆਨਕਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਹਰਾਂ ਦੀ ਸਲਾਹ ਨਾਲ ਪਹਾੜੀ ਖੇਤਰ ਵਿਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾ ਲਿਆ।
Kiwi Fruit
14 ਲੱਖ ਵਿਚ ਬਗੀਚਾ ਤਿਆਰ ਕਰਕੇ ਵੈਬਸਾਈਟ ਬਣਾਈ:- ਉਨ੍ਹਾਂ ਨੇ 14 ਬੀਘਾ ਜ਼ਮੀਨ ਉਤੇ ਕੀਵੀ ਦਾ ਬਗੀਚਾ ਲਗਾਇਆ। ਬਾਗ ਵਿਚ ਉਨ੍ਹਾਂ ਨੇ ਕੀਵੀ ਦੀਆਂ ਵਧੀਆ ਕਿਸਮਾਂ ਏਲਿਸਨ ਅਤੇ ਹੈਬਰਡ ਦੇ ਪੌਦੇ ਲਗਾਏ। ਇਸ ਤੋ ਇਲਾਵਾ ਉਨ੍ਹਾਂ ਨੇ ਕਰੀਬ 14 ਲੱਖ ਰੁਪਏ ਵਿਚ ਬਗੀਚਾ ਤਿਆਰ ਕਰਕੇ ਵੈਬਸਾਈਟ ਬਣਾਈ।
Kiwi
ਆਨ ਲਾਈਨ ਕੀਵੀ ਹੈਦਰਾਬਾਦ, ਬੰਗਲੂਰੁ, ਦਿੱਲੀ, ਉਤਰਾਖੰਡਾ, ਪੰਜਾਬ ਹਰਿਆਣਾ, ਅਤੇ ਚੰਡੀਗੜ੍ਹ ਵਿਚ ਵੇਚਿਆ ਜਾ ਰਿਹਾ ਹੈ। ਇਕ ਡੱਬੇ ਵਿਚ ਇਕ ਕਿਲੋ ਕੀਵੀ ਪੈਕ ਹੁੰਦੀ ਹੈ ਅਤੇ ਇਸ ਦਾ ਮੁੱਲ 350 ਰੁਪਏ ਡੱਬਾ ਹੈ। ਸੋਲਨ ਵਿਚ ਕੀਵੀ 150 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਮਨਦੀਪ ਨੇ ਕਿਹਾ ਕਿ ਦੇਸ਼ ਵਿਚ ਕੀਵੀ ਦੀ ਸ਼ੁਰੂਆਤ ਹਿਮਾਚਲ ਤੋਂ ਹੀ ਹੋਈ।