
ਸਰਕਾਰ ਕਿਸਾਨਾਂ ਕੋਲੋਂ ਗਾਂ ਦਾ ਗੋਹਾ ਖਰੀਦ ਕੇ ਉਸ ਤੋਂ ਖਾਦ ਬਣਾਵੇਗੀ, ਜਿਸ ਨੂੰ ਬਾਅਦ ਵਿਚ ਕਿਸਾਨਾਂ, ਵਣ ਵਿਭਾਗ ਅਤੇ ਬਾਗਬਾਨੀ ਵਿਭਾਗ ਨੂੰ ਦਿੱਤਾ ਜਾਵੇਗਾ।
ਨਵੀਂ ਦਿੱਲੀ: ਪਸ਼ੂਪਾਲਕਾਂ ਨੂੰ ਲਾਭ ਪਹੁੰਚਾਉਣ ਲਈ ਛੱਤੀਸਗੜ੍ਹ ਦੀ ਬਘੇਲ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਦਰਅਸਲ ਸਰਕਾਰ ਕਿਸਾਨਾਂ ਕੋਲੋਂ ਗੋਹਾ ਖਰੀਦੇਗੀ। ਗਊ-ਪਾਲਣ ਨੂੰ ਆਰਥਕ ਪੱਖੋਂ ਲਾਭਦਾਇਕ ਬਣਾਉਣ ਲਈ ਛੱਤੀਸਗੜ੍ਹ ਸਰਕਾਰ ਨੇ ‘ਗਊਧਨ ਨਿਆਏ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
Cow Dung
ਇਸ ਦੇ ਤਹਿਤ ਸਰਕਾਰ ਕਿਸਾਨਾਂ ਕੋਲੋਂ ਗਾਂ ਦਾ ਗੋਹਾ ਖਰੀਦ ਕੇ ਉਸ ਤੋਂ ਖਾਦ ਬਣਾਵੇਗੀ, ਜਿਸ ਨੂੰ ਬਾਅਦ ਵਿਚ ਕਿਸਾਨਾਂ, ਵਣ ਵਿਭਾਗ ਅਤੇ ਬਾਗਬਾਨੀ ਵਿਭਾਗ ਨੂੰ ਦਿੱਤਾ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ 21 ਜੁਲਾਈ ਨੂੰ ਹਰੇਲੀ ਤਿਉਹਾਰ ਵਾਲੇ ਦਿਨ ਹੋਵੇਗੀ। ਇਸ ਦੇ ਨਾਲ ਛੱਤੀਸਗੜ੍ਹ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਗੋਹੇ ਦੀ ਖਰੀਦ ਕਰੇਗਾ।
Cow Dung
ਇਸ ਯੋਜਨਾ ਨਾਲ ਪਿੰਡਾਂ ਵਿਚ ਰੁਜ਼ਗਾਰ ਅਤੇ ਜ਼ਿਆਦਾ ਆਮਦਨ ਦੇ ਮੌਕੇ ਪੈਦਾ ਹੋਣਗੇ। ਇਸ ਦੇ ਚਲਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਸੂਬਾ ਜੈਵਿਕ ਖੇਤੀ ਵੱਲ ਅੱਗੇ ਵਧੇ। ਫਸਲਾਂ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾਵੇ।
Cow Dung
ਮੁੱਖ ਮੰਤਰੀ ਨੇ ਕਿਹਾ ਕਿ ਗੋਧਨ ਨਿਆਏ ਯੋਜਨਾ ਸੂਬੇ ਦੇ ਪਸ਼ੂਪਾਲਕਾਂ ਦੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਇਕ ਨਵੀਨਤਾਕਾਰੀ ਯੋਜਨਾ ਸਾਬਤ ਹੋਵੇਗੀ। ਇਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਰਵਿੰਦਰ ਚੌਬੇ ਨੇ ਕਿਹਾ ਕਿ ਗਊਧਨ ਕਮੇਟੀਆਂ ਅਤੇ ਮਹਿਲਾ ਸਵੈ ਸਹਾਇਤਾਂ ਗਰੁੱਪਾਂ ਤੋਂ ਘਰ-ਘਰ ਜਾ ਕੇ ਗੋਹਾ ਇਕੱਠਾ ਕੀਤਾ ਜਾਵੇਗਾ ਤੇ ਉਹਨਾਂ ਨੂੰ ਖਰੀਦ ਸਬੰਧੀ ਕਾਰਡ ਵੀ ਜਾਰੀ ਕੀਤੇ ਜਾਣਗੇ।