
ਹਰ ਵਾਰ ਦੀ ਤਰ੍ਹਾਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਨਵੇਂ ਬੀਜ ਅਤੇ ਨਵੀਂ ਰਿਸਰਚ ਉੱਤੇ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਲਗਵਾਏ ਜਾਣਗੇ। ਇਸਦੇ ਲਈ ਯੂਨੀਵਰਸਿਟੀ...
ਲੁਧਿਆਣਾ : ਹਰ ਵਾਰ ਦੀ ਤਰ੍ਹਾਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਨਵੇਂ ਬੀਜ ਅਤੇ ਨਵੀਂ ਰਿਸਰਚ ਉੱਤੇ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਲਗਵਾਏ ਜਾਣਗੇ। ਇਸਦੇ ਲਈ ਯੂਨੀਵਰਸਿਟੀ ਵਿੱਚ ਤਿਆਰੀਆਂ ਚੱਲ ਰਹੀਆਂ ਹਨ। 1 ਤੋਂ 19 ਮਾਰਚ ਤੱਕ ਪੰਜਾਬ ਦੇ ਵੱਖਰੇ-ਵੱਖਰੇ ਹਿੱਸਿਆਂ ਵਿਚ ਯੂਨੀਵਰਸਿਟੀ ਵੱਲ ਇਹ ਮੇਲੇ ਆਰੰਭ ਕੀਤੇ ਜਾਣਗੇ। ਯੂਨੀਵਰਸਿਟੀ ਵੱਲੋਂ ਹੋਣ ਵਾਲੇ ਕਿਸਾਨ ਮੇਲਿਆਂ ਦਾ ਕੇਂਦਰ ਬਿੰਦੂ ਖੇਤੀ ਆਮਦਨ ਵਧਾਉਣ ਅਤੇ ਵਾਤਾਵਰਨ ਦੀ ਸੰਭਾਲ ਹੋਵੇਗਾ।
Kissan Mela
ਪੰਜਾਬ ਵਿਚ ਵੱਖ-ਵੱਖ ਥਾਵਾਂ ਉਤੇ ਲੱਗਣ ਵਾਲੇ ਕਿਸਾਨ ਮੇਲਿਆਂ ਦਾ ਆਰੰਭ ਇੱਕ ਮਾਰਚ ਨੂੰ ਬਠਿੰਡਾ ਤੋਂ ਕੀਤਾ ਜਾਵੇਗਾ। ਜਦ ਕਿ ਬੱਲੋਵਾਲ ਸੌਂਖੜੀ ਵਿਖੇ 6 ਮਾਰਚ ਨੂੰ ਅਤੇ ਗੁਰਦਾਸਪੁਰ ਵਿਖੇ 8 ਮਾਰਚ ਨੂੰ ਕਰਵਾਇਆ ਜਾਵੇਗਾ। ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 15-16 ਮਾਰਚ ਨੂੰ ਅਤੇ ਫਰੀਦਕੋਟ ਵਿਖੇ 8 ਮਾਰਚ ਨੂੰ ਕਰਵਾਇਆ ਜਾਵੇਗਾ। ਆਖਰੀ ਕਿਸਾਨ ਮੇਲਾ 19 ਨੂੰ ਆਖਰੀ ਮੇਲਾ ਰੌਣੀ ਵਿਚ ਕਰਵਾਇਆ ਜਾਵੇਗਾ।
Kissan Mela
ਇਨ੍ਹਾਂ ਕਿਸਾਨ ਮੇਲਿਆਂ ਲਈ ਵੱਖ-ਵੱਖ ਕੰਮਾਂ ਕਾਰਾਂ ਲਈ ਮਾਹਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ। ਯੂਨੀਵਰਸਿਟੀ ਦੇ ਡਾਕਟਰ ਨੇ ਕਿਸਾਨਾਂ ਨੂੰ ਮੇਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮੇਲੇ ਵਿਚ ਪਹੁੰਚ ਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਨਵੀਆਂ ਕਾਢਾਂ ਦੇ ਬਾਰੇ ਜਾਣਨ ਅਤੇ ਉਨ੍ਹਾਂ ਨੂੰ ਖੇਤੀ ਵਿਚ ਪ੍ਰਯੋਗ ਕਰ ਆਪਣੀ ਆਮਦਨੀ ਵਿਚ ਵਾਧਾ ਕਰ ਸਕਦੇ ਹਨ।
Kissan Mela
ਮੇਲਿਆਂ ਵਿਚ ਕਿਸਾਨਾਂ ਨੂੰ ਸੋਧ ਕੇ ਤਿਆਰ ਕੀਤੇ ਗਏ ਨਵੇਂ ਬੀਜਾਂ ਦੇ ਬਾਰੇ ਜਾਣਕਾਰੀ ਦੇਣ ਅਤੇ ਮਿੱਟੀ-ਪਾਣੀ ਦੀ ਸੰਭਾਲ, ਸਬਜੀਆਂ ਫਲਾਂ-ਫੁੱਲਾਂ ਦੀ ਖੇਤੀ ਦੇ ਬਾਰੇ ਦੱਸਿਆ ਜਾਵੇਗਾ। ਇਸਦੇ ਨਾਲ ਹੀ ਕਿਸਾਨਾਂ ਨੂੰ ਸਹਾਇਕ ਧੰਦੇ ਜਿਵੇਂ ਮੱਛੀ ਪਾਲਣ, ਪਸ਼ੂ ਪਾਲਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।