
ਆਮਤੌਰ 'ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਕ ਦਰੱਖ਼ਤ ਨੂੰ ਇਕ ਤਰ੍ਹਾਂ ਦਾ ਹੀ ਫ਼ਲ ਲੱਗ ਸਕਦਾ ਹੈ ਪਰ ਅਜਿਹਾ ਨਹੀਂ ਹੈ।
ਵਾਸ਼ਿੰਗਟਨ : ਆਮਤੌਰ 'ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਕ ਦਰੱਖ਼ਤ ਨੂੰ ਇਕ ਤਰ੍ਹਾਂ ਦਾ ਹੀ ਫ਼ਲ ਲੱਗ ਸਕਦਾ ਹੈ ਪਰ ਅਜਿਹਾ ਨਹੀਂ ਹੈ। ਦੁਨੀਆ ਵਿਚ ਇਕ ਜਗ੍ਹਾ ਅਜਿਹੀ ਵੀ ਹੈ ਜਿਥੇ ਇਕ ਹੀ ਦਰੱਖ਼ਤ 'ਤੇ 40 ਤਰ੍ਹਾਂ ਦੇ ਫ਼ਲ ਲੱਗਦੇ ਹਨ। ਅਮਰੀਕਾ ਵਿਚ ਇਕ ਵਿਜ਼ੁਅਲ ਆਰਟਸ ਦੇ ਪ੍ਰੋਫੈਸਰ ਨੇ ਇਕ ਅਜਿਹਾ ਹੀ ਅਨੌਖਾ ਪੌਦਾ ਤਿਆਰ ਕੀਤਾ ਹੈ, ਜਿਸ ਤੇ 40 ਪ੍ਰਕਾਰ ਦੇ ਫ਼ਲ ਲੱਗਦੇ ਹਨ। ਉਨ੍ਹਾਂ ਟ੍ਰੀ ਆਫ 40 ਨਾਂ ਦਾ ਬੂਟਾ ਤਿਆਰ ਕੀਤਾ ਹੈ ਜੋ ਬੇਰ, ਸਤਾਲੂ, ਖੁਰਮਾਨੀ, ਚੈਰੀ ਤੇ ਨੈਕਟਰਾਈਨ ਜਿਹੇ ਕਈ ਫ਼ਲ ਲੱਗਦੇ ਹਨ।
growing 40 types of fruit on one tree
ਇਸ ਦਰੱਖ਼ਤ ਦੀ ਕੀਮਤ ਤਕਰੀਬਨ 19 ਲੱਖ ਰੁਪਏ ਹੈ। ਪ੍ਰੋਫੈਸਰ ਵਾਨ ਨੇ ਗ੍ਰਾਫਟਿੰਗ ਤਕਨੀਕ ਨਾਲ ਇਸ ਦਰੱਖ਼ਤ ਨੂੰ ਉਗਾਉਣ ਵਿਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਕਿਸਾਨ ਸਨ, ਇਸ ਲਈ ਖੇਤੀਬਾੜੀ ਵਿਚ ਉਨ੍ਹਾਂ ਦੀ ਦਿਲਚਸਪੀ ਰਹਿੰਦੀ ਸੀ। ਉਨ੍ਹਾਂ ਇਕ ਬਗੀਚੇ ਨੂੰ ਪਟੇ 'ਤੇ ਲੈ ਕੇ ਇਸ ਵਿਚ ਕਈ ਦੁਰਲੱਭ ਬੂਟੇ ਤਿਆਰ ਕੀਤੇ ਤੇ ਇਨ੍ਹਾਂ ਵਿੱਚ ਹੀ ਟ੍ਰੀ ਆਫ 40 ਸ਼ਾਮਲ ਹੈ।
growing 40 types of fruit on one tree
ਹਾਲਾਂਕਿ, ਫੰਡਾਂ ਦੀ ਕਮੀ ਕਾਰਨ ਹੁਣ ਉਨ੍ਹਾਂ ਦਾ ਇਹ ਬਾਗ਼ ਬੰਦ ਹੋ ਚੁੱਕਾ ਹੈ। ਪਰ ਉਨ੍ਹਾਂ ਦੁਨੀਆ ਨੂੰ ਨਵੀਂ ਸੇਧ ਜ਼ਰੂਰ ਦਿੱਤੀ ਹੈ। ਗ੍ਰਾਫਟਿੰਗ ਤਕਨੀਕ ਨਾਲ ਬੂਟਾ ਤਿਆਰ ਕਰਨ ਲਈ ਸਰਦੀਆਂ ਵਿੱਚ ਦਰੱਖ਼ਤ ਦੀ ਟਾਹਣੀ ਉਸ ਦੀ ਟੂਸੇ ਸਮੇਤ ਵੱਖ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਟਾਹਣੀ ਨੂੰ ਮੁੱਖ ਦਰੱਖ਼ਤ ਵਿਚ ਸੁਰਾਖ ਕਰਕੇ ਲਾਇਆ ਜਾਂਦਾ ਹੈ। ਇਸ ਜੋੜ 'ਤੇ ਪੋਸ਼ਕ ਤੱਤਾਂ ਦਾ ਲੇਪ ਲਾ ਕੇ ਪੂਰੀਆਂ ਸਰਦੀਆਂ ਲਈ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਦੌਰਾਨ ਟਾਹਣੀ ਮੁੱਖ ਦਰੱਖ਼ਤ ਨਾਲ ਜੁੜ ਜਾਂਦੀ ਹੈ ਤੇ ਇਸ 'ਤੇ ਫਲ ਫੁੱਲ ਉੱਗਣ ਲੱਗਦੇ ਹਨ।