ਕਿਸਾਨ ਸਤਵੀਰ ਸਿੰਘ ਜੈਵਿਕ ਖੇਤੀ ਕਰ ਕੇ ਕਮਾ ਰਿਹੈ ਚੰਗਾ ਮੁਨਾਫ਼ਾ
Published : Aug 13, 2018, 1:35 pm IST
Updated : Aug 13, 2018, 1:35 pm IST
SHARE ARTICLE
Farmer Satveer Singh
Farmer Satveer Singh

ਜ਼ਿਲ੍ਹੇ ਦੇ ਖੇੜਾ ਬਲਾਕ ਦੇ ਪਿੰਡ ਬਾਸੀਆਂ ਵੈਦਬਾਣ ਦਾ ਅਗਾਂਹਵਧੂ ਕਿਸਾਨ ਸਤਵੀਰ ਸਿੰਘ ਨੇ ਖੇਤੀ ਵਿਭਿੰਨਤਾ ਅਪਣਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ............

ਫ਼ਤਿਹਗੜ੍ਹ ਸਾਹਿਬ : ਜ਼ਿਲ੍ਹੇ ਦੇ ਖੇੜਾ ਬਲਾਕ ਦੇ ਪਿੰਡ ਬਾਸੀਆਂ ਵੈਦਬਾਣ ਦਾ ਅਗਾਂਹਵਧੂ ਕਿਸਾਨ ਸਤਵੀਰ ਸਿੰਘ ਨੇ ਖੇਤੀ ਵਿਭਿੰਨਤਾ ਅਪਣਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਅਤੇ ਹੋਰਨਾ ਕਿਸਾਨਾਂ ਲਈ ਵੀ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ। ਸਤਵੀਰ ਸਿੰਘ ਨੇ ਸਾਲ 2012 ਵਿੱਚ ਬੀ.ਟੈਕ (ਈ.ਸੀ.ਈ.) ਦੀ ਪੜਾਈ ਖਤਮ ਕਰਨ ਤੋਂ ਬਾਅਦ ਆਪਣਾ ਪਿਤਾ ਪੁਰਖੀ ਧੰਦਾ ਰਵਾਇਤੀ ਖੇਤੀ ਸ਼ੁਰੂ ਕਰ ਦਿੱਤੀ।  ਉਸ ਨੇ ਖੇਤੀ ਵਿਭਿੰਨਤਾ ਨੂੰ ਅਪਣਾਉਣ ਵੱਲ ਕਦਮ ਵਧਾਏ ਅਤੇ ਕੁਦਰਤ ਨਾਲ ਪਿਆਰ ਹੋਣ ਕਾਰਨ ਉਸ ਨੇ ਜੈਵਿਕ ਖੇਤੀ ਨੂੰ ਪਹਿਲ ਦਿਤੀ।

ਉਹ ਜੈਵਿਕ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਡੇਅਰੀ ਫਾਰਮ ਦਾ ਕੰਮ ਵੀ ਕਰ ਰਿਹਾ ਹੈ ਜਿਸ ਵਿਚ ਉਸ ਨੂੰ ਜੈਵਿਕ ਖੇਤੀ ਕਰਨ ਵਿੱਚ ਬਹੁਤ ਜਿਆਦਾ ਮਦਦ ਮਿਲ ਰਹੀ ਹੈ, ਤਾਂ ਕਿ ਵੱਧ ਤੋਂ ਵੱਧ ਮੁਨਾਫਾ ਹਾਸਲ ਕੀਤਾ ਜਾ ਸਕੇ। ਸਤਵੀਰ ਸਿੰਘ ਕੁੱਲ 8 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ। ਉਸ ਨੇ ਸਾਲ 2012 ਵਿੱਚ ਹਰੀ ਮਿਰਚ ਦੀ ਕਾਸ਼ਤ ਕੀਤੀ ਜਿਸ ਵਿੱਚ ਉਸ ਨੇ ਪ੍ਰਤੀ ਏਕੜ 50 ਹਜਾਰ ਰੁਪਏ ਦਾ ਮੁਨਾਫਾ ਹੋਇਆ ਅਤੇ ਮੁਨਾਫੇ ਨੂੰ ਵੇਖਦੇ ਹੋਏ ਉਸ ਨੇ ਇਸ ਧੰਦੇ ਨੂੰ ਹੋਰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ।

ਸਮੇਂ ਦੀ ਲੋੜ ਅਨੁਸਾਰ ਸਤਵੀਰ ਸਿੰਘ ਨੇ ਜੈਵਿਕ ਸਬਜ਼ੀਆਂ ਦੀ ਮੰਗ ਨੂੰ ਵੇਖਦੇ ਹੋਏ ਮੌਸਮੀ ਸਬਜੀਆਂ ਜਿਵੇਂ ਕਿ ਗਰਮੀਆਂ ਵਿੱਚ ਕੱਦੂ ਜਾਤੀ, ਬੈਂਗਣ, ਹਰੀ ਮਿਰਚ, ਤਰਬੂਜ ਅਤੇ ਖਰਬੂਜਾ ਅਤੇ ਸਰਦੀ ਦੀਆਂ ਸਬਜ਼ੀਆਂ ਗਾਜਰ, ਸ਼ਲਗਮ, ਚੁਕੰਦਰ, ਸ਼ਿਮਲਾ ਮਿਰਚ, ਮੇਥੀ, ਲੈਟਸ,ਆਈਸ ਬਰਗ, ਪਿਆਜ, ਮਟਰ, ਪਾਲਕ, ਮੂਲੀ, ਬਰੋਕਲੀ ਅਤੇ ਸਰੋਂ ਦੀ ਕਾਸ਼ਤ ਸ਼ੁਰੂ ਕੀਤੀ।ਉਹ ਖੇਤ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਅਤੇ ਬੈਡ ਬਣਾ ਕੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ।

ਪਾਣੀ ਦੀ ਘੱਟ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਲਈ ਉਹ ਮਲਚਿੰਗ ਸ਼ੀਟ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਕਿ ਉਹ ਵਾਤਾਵਰਣ ਨੂੰ ਮੁੱਖ ਰੱਖਦੇ ਹਏ ਝੋਨੇ ਦੀ ਪਰਾਲੀ ਤੇ ਗੰਨੇ ਦੀ ਪੱਤੀ ਨੂੰ ਅੱਗ ਨਾ ਲਗਾ ਕੇ ਉਸ ਨੂੰ ਸਬਜ਼ੀਆਂ ਤੇ ਮਲਚਿੰਗ ਕਰਦਾ ਹੈ। ਇਸ ਦੇ ਨਾਲ-ਨਾਲ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਉਹ ਵਰਮੀ ਕੰਪੋਸਟ ਅਤੇ ਰੂੜੀ ਖਾਦ ਦੀ ਵਰਤੋਂ ਦੇ ਨਾਲ ਜੀਵ ਅੰਮ੍ਰਿਤ, ਖੱਟੀ ਲੱਸੀ ਦੀ ਵਰਤੋਂ ਕਰਦਾ ਹੈ। ਨਵੀਂ ਸਬਜ਼ੀ ਦੀ ਕਾਸ਼ਤ ਸਮੇਂ ਪੁਰਾਣੀ ਸਬਜ਼ੀ ਦੀ ਰਹਿੰਦ ਖੂੰਹਦ ਨੂੰ ਉਹ ਮਿੱਟੀ ਵਿੱਚ ਹੀ ਮਿਲਾ ਦਿੰਦਾ ਹੈ।

ਸਬਜ਼ੀਆਂ 'ਤੇ ਬਿਮਾਰੀਆਂ ਦੇ ਹਮਲੇ ਦੀ ਰੋਕਥਾਮ ਲਈ ਉਹ ਘਰ ਵਿੱਚ ਹੀ ਤਿਆਰ ਕੀਤੇ ਗਏ ਜੈਵਿਕ ਕੀਟ ਨਾਸ਼ਕ ਜਿਵੇਂ ਨਿੰਮ ਅਸਤਰ ਦੀ ਵਰਤੋਂ ਕਰਦਾ ਹੈ। ਉਹ ਪੰਛੀਆਂ ਦੇ ਰਹਿਣ-ਸਹਿਣ ਲਈ ਆਪਣੇ ਖੇਤ ਵਿੱਚ ਹੀ ਸੁੱਕੀਆਂ ਟਾਹਣੀਆਂ ਦਾ ਪ੍ਰਬੰਧ ਕਰਦਾ ਹੈ। ਜਿਸ ਨਾਲ ਦੁਸ਼ਮਣ ਕੀੜੇ ਮਕੌੜਿਆਂ ਦੀ ਰੋਕਥਾਮ ਕੁਦਰਤੀ ਤਰੀਕੇ ਨਾਲ ਹੋ ਜਾਂਦੀ ਹੈ।

ਸਬਜ਼ੀਆਂ ਦੀ ਗੁਣਵੱਤਾ ਨੂੰ ਮੁੱਖ ਰੱਖਦੇ ਹੋਏ ਉਹ ਜਿਆਦਾਤਰ ਦੇਸੀ ਬੀਜਾਂ ਨੂੰ ਹੀ ਪਹਿਲ ਦਿੰਦਾ ਹੈ। ਉਹ ਸਬਜ਼ੀਆਂ ਦੀ ਮਾਰਕੀਟਿੰਗ ਖੁਦ ਹੀ ਕਰਦਾ ਹੈ। ਜੈਵਿਕ ਖੇਤੀ ਵਿੱਚ ਖਰਚ ਕੱਢਣ ਤੋਂ ਬਾਅਦ ਉਸ ਨੂੰ ਲਗਪਗ ਸਲਾਨਾਂ ਦੋ ਏਕੜ ਵਿੱਚੋਂ ਸਾਢੇ ਤਿੰਨ ਲੱਖ ਰੁਪਏ ਦੀ ਆਮਦਨ ਹੁੰਦੀ ਹੈ।  ਉਸ ਨੂੰ ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਕਰਨ ਵਿੱਚ ਪ੍ਰਮਾਣ ਪੱਤਰ ਮਿਲਿਆ ਹੋਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement