ਸਫ਼ਲ ਮੱਖੀ ਪਾਲਕ ਤੋਂ ਸ਼ਹਿਦ ਕਾਰੋਬਾਰੀ ਬਣਨ ਦੇ ਰਾਹ 'ਤੇ ਕੰਵਰਦੀਪ ਸਿੰਘ
Published : Jun 17, 2018, 5:57 pm IST
Updated : Jun 17, 2018, 5:57 pm IST
SHARE ARTICLE
honey
honey

ਲੀਹ ਤੋਂ ਹਟਕੇ ਕੁਝ ਨਵਾਂ ਕਰਨ ਦੀ ਤਾਂਘ ਦੀ ਅਜਿਹੀ ਉਦਾਹਰਨ ਬਣਿਆ, ਪਿੰਡ ਬੜੂੰਦੀ ਦਾ ਕੰਵਰਦੀਪ ਸਿੰਘ, ਜਿਸ ਨੇ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ...

ਖੰਨਾ, ਲੁਧਿਆਣਾ,  (ਲਾਲ ਸਿੰਘ ਮਾਂਗਟ) : ਲੀਹ ਤੋਂ ਹਟਕੇ ਕੁਝ ਨਵਾਂ ਕਰਨ ਦੀ ਤਾਂਘ ਦੀ ਅਜਿਹੀ ਉਦਾਹਰਨ ਬਣਿਆ, ਪਿੰਡ ਬੜੂੰਦੀ ਦਾ ਕੰਵਰਦੀਪ ਸਿੰਘ, ਜਿਸ ਨੇ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਲਈ ਯਤਨ ਕਰਨ ਦੀ ਥਾਂ ਮੱਖੀ ਪਾਲਣ ਦਾ ਧੰਦਾ ਅਪਨਾਉਣ ਨੂੰ ਤਰਜੀਹ ਦਿੱਤੀ। ਜਿਸ ਦੀ ਬਦੌਲਤ ਉਹ ਅੱਜ ਖੁਦ ਚੰਗੀ ਕਮਾਈ ਕਰਨ ਦੇ ਨਾਲ ਹੋਰਾਂ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਵੀ ਕਾਬਿਲ ਹੋਇਆ। ਆਪਣੇ ਆਪ ਨੂੰ ਕਾਰੋਬਾਰੀ ਵਜੋਂ ਸਥਾਪਤ ਕਰਨ ਦੀ ਚਾਹਤ ਨਾਲ ਕੰਵਰਦੀਪ ਨੇ ਹੁਣ 'ਹਨੀ ਲਿਪ ਲਿੱਕ' ਨਾਮ ਦਾ ਬਰਾਂਡ ਬਾਜ਼ਾਰ ਵਿੱਚ ਉਤਾਰਿਆ ਹੈ, ਜਿਸ ਦੀ ਲੋਕਾਂ ਵਿੱਚ ਭਾਰੀ ਮੰਗ ਹੈ।

beebee

ਕੰਵਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪ੍ਰੀਵਾਰ ਕੋਲ ਖੇਤੀਬਾੜੀ ਕਰਨ ਲਈ ਸਿਰਫ਼ 2 ਏਕੜ ਜ਼ਮੀਨ ਸੀ, ਜਿਸ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਸੀ ਅਤੇ ਵਧੀਆ ਨੌਕਰੀ ਦੀ ਵੀ ਆਸ ਨਹੀਂ ਸੀ। ਉਸਨੇ ਖੇਤੀਬਾੜੀ ਵਿਭਾਗ, ਪੰਜਾਬ ਦੀ ਪ੍ਰੇਰਨਾ ਅਤੇ ਸਿਖ਼ਲਾਈ ਲੈ ਕੇ ਮੱਖੀ ਪਾਲਣ ਧੰਦੇ ਨਾਲ ਜੁੜਨ ਲਈ ਦਾ ਫੈਸਲਾ ਕੀਤਾ। ਕਰੀਬ 30 ਬਕਸਿਆਂ ਤੋਂ ਕੰਮ ਸ਼ੁਰੂ ਕਰਨ ਵਾਲਾ ਕੰਵਰਦੀਪ ਸਿੰਘ ਆਤਮਾ ਯੋਜਨਾ ਅਧੀਨ, ਸਵੈ-ਸਹਾਇਤਾ ਸਮੂਹ ਬਣਾ ਕੇ ਅੱਜ 2600 ਬਕਸਿਆਂ ਨਾਲ ਸ਼ਹਿਦ ਉਤਪਾਦਨ ਦਾ ਕੰਮ ਕਰ ਰਿਹਾ ਹੈ। ਉਸਦੇ ਗਰੁੱਪ ਵਿੱਚ 8 ਹੋਰ ਮਰਦ ਅਤੇ 3 ਔਰਤਾਂ ਸਾਥੀ ਵਜੋਂ ਕੰਮ ਕਰ ਰਹੀਆਂ ਹਨ।

honeybee farminghoneybee 

ਉਸ ਦੱਸਿਆ ਕਿ ਵਧ ਰਹੀ ਗਲੋਬਲ ਵਾਰਮਿੰਗ ਕਾਰਨ 50-55 ਕਿਲੋ ਨਿਕਲਣ ਵਾਲਾ ਸ਼ਹਿਦ ਪ੍ਰਤੀ ਬਕਸਾ 15-20 ਕਿਲੋ ਹੀ ਰਹਿ ਗਿਆ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਨ੍ਹਾਂ ਨੇ ਸ਼ਹਿਦ ਦੀ ਖੁਦ ਪੈਕਿੰਗ ਕਰਕੇ ਬਾਜ਼ਾਰ ਵਿਚ ਵੇਚਣ ਦਾ ਮਨ ਬਣਾਇਆ, ਆਪਣਾ ਟਰੇਡਮਾਰਕ 'ਟਾਪ ਹਿੱਲ ਹਨੀ' ਰਜਿਸਟਰਡ ਕਰਵਾ ਕੇ ਆਪਣਾ ਬਰਾਂਡ 'ਹਨੀ ਲਿਪ ਲਿੱਕ' ਬਾਜ਼ਾਰ ਵਿੱਚ ਉਤਾਰਿਆ ਹੈ। ਇਹ ਸ਼ਹਿਦ 6 ਫਲੇਵਰਜ਼ (ਨੈਚੂਰਲ, ਮੈਂਗੋ, ਸਟਰਾਅਬਰੀ, ਔਰੇਂਜ, ਵੇਨੀਲਾ, ਲੀਚੀ) ਵਿੱਚ ਉਪਲਬਧ ਹੈ।

honeyhoney

ਜੋ ਸਰੋਂ, ਧਣੀਆ, ਸਫੈਦਾ, ਅਜਵਾਇਣ, ਕੜੀ ਪੱਤਾ, ਕਿੱਕਰ, ਬਰਸੀਮ ਅਤੇ ਜੰਡੀ ਤੋਂ ਵੀ ਤਿਆਰ ਕੀਤਾ ਜਾਂਦਾ ਹੈ। ਇਸ ਪੈਕਿੰਗ ਪ੍ਰਤੀ ਲੋਕਾਂ ਵਿੱਚ ਭਾਰੀ ਮੰਗ ਨੂੰ ਦੇਖਦਿਆਂ ਉਨ੍ਹਾਂ ਇਸ ਬਰਾਂਡ ਨੂੰ ਜਲਦ ਹੀ ਵੱਡੇ ਪੱਧਰ 'ਤੇ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਕੰਵਰਦੀਪ ਅਨੁਸਾਰ ਸ਼ਹਿਦ ਇਕੱਤਰ ਕਰਨ ਲਈ ਵੱਖ-ਵੱਖ ਮਹੀਨਿਆਂ ਵਿੱਚ ਮੱਖੀਆਂ ਨੂੰ ਸ੍ਰੀਨਗਰ (ਜੰਮੂ ਕਸ਼ਮੀਰ) ਤੋਂ ਚਿਤੌੜਗੜ੍ਹ (ਰਾਜਸਥਾਨ) ਤੱਕ ਲੈ ਕੇ ਜਾਂਦੇ ਹਨ।

honeyhoney

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਸ਼ਹਿਦ ਦੀ ਮੰਗ ਏਨੀ ਹੈ ਕਿ ਹੁਣ ਉਨ੍ਹਾਂ ਤੋਂ ਭਾਰਤੀ ਯੋਗ ਸੰਸਥਾਨ ਅਤੇ ਹੋਰ ਅਦਾਰੇ ਸਿੱਧੀ ਸਪਲਾਈ ਮੰਗਣ ਲੱਗੇ ਹਨ। ਦੱਸਣਯੋਗ ਹੈ ਕਿ ਕੰਵਰਦੀਪ ਸਿੰਘ ਨੂੰ ਸ਼ਹਿਦ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਮਈ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਐਗਰੀ ਕਨਕਲੇਵ ਵਿੱਚ ਸਨਮਾਨਿਤ ਵੀ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement