
ਸਰਕਾਰ ਲਿਆ ਰਹੀ ਹੈ ਨਵੀਂ ਯੋਜਨਾ
ਨਵੀਂ ਦਿੱਲੀ : ਕਿਸਾਨ ਹੁਣ ਆਪਣੀ ਬੇਕਾਰ ਜਾਂ ਘੱਟ ਉਪਜਾਊ ਜ਼ਮੀਨ ਤੋਂ ਵੀ ਵਧੀਆ ਪੈਸਾ ਕਮਾ ਸਕਣਗੇ। ਸਰਕਾਰ ਸੋਲਰ ਬਿਜਲੀ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਸਾਨਾਂ ਦੀ ਬੰਜਰ ਜਾਂ ਬੇਕਾਰ ਪਈ ਜ਼ਮੀਨ ਦੀ ਵਰਤੋਂ ਕਰਨ ਜਾ ਰਹੀ ਹੈ। ਸਰਕਾਰ ਇਸ ਨੂੰ ਸੋਲਰ ਫ਼ਾਰਮਿੰਗ ਦਾ ਨਾਂ ਦੇ ਰਹੀ ਹੈ। ਸੋਲਰ ਪਲਾਂਟ ਲਈ ਇਕ ਏਕੜ ਜ਼ਮੀਨ ਦੇਣ 'ਤੇ ਕਿਸਾਨ ਨੂੰ ਘਰ ਬੈਠੇ ਸਾਲਾਨਾ ਲਗਭਗ 80 ਹਜ਼ਾਰ ਰੁਪਏ ਮਿਲਣਗੇ।
Special scheme for farmers for the installation of solar panels
ਯੋਜਨਾ ਮੁਤਾਬਕ ਕਿਸਾਨ ਖੇਤਾਂ 'ਚ ਸੋਲਰ ਪਲਾਂਟ ਦੇ ਨਾਲ-ਨਾਲ ਉੱਥੇ ਸਬਜ਼ੀ ਜਾਂ ਹੋਰ ਛੋਟੀ-ਮੋਟੀ ਫ਼ਸਲਾਂ ਵੀ ਉਗਾ ਸਕਦੇ ਹਨ। ਨਵਿਆਉਣਯੋਗ ਊਰਜ਼ਾ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਮੈਗਾਵਾਟ ਸਮਰੱਥਾ ਦਾ ਸੋਲਰ ਪਲਾਂਟ ਲਗਾਉਣ 'ਚ 5 ਏਕੜ ਜ਼ਮੀਨ ਦੀ ਲੋੜ ਪੈਂਦੀ ਹੈ। ਇਕ ਮੈਗਾਵਾਟ ਸੋਲਰ ਪਲਾਂਟ ਤੋਂ ਸਾਲ ਭਰ 11 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕੋਲ ਇਕ ਏਕੜ ਵੀ ਜ਼ਮੀਨ ਹੈ ਤਾਂ ਉਥੇ 0.20 ਮੈਗਾਵਾਟ ਦਾ ਪਲਾਂਟ ਲੱਗ ਸਕਦਾ ਹੈ।
Special scheme for farmers for the installation of solar panels
ਇਸ ਪਲਾਂਟ ਤੋਂ ਸਾਲਾਨਾ 2.2 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਸੁਮ ਸਕੀਮ ਮੁਤਾਬਕ ਜੋ ਵੀ ਡਿਵੈਲਪਰ ਕਿਸਾਨ ਦੀ ਜ਼ਮੀਨ 'ਤੇ ਸੋਲਰ ਪਲਾਂਗ ਲਗਾਏਗਾ, ਉਹ ਕਿਸਾਨ ਨੂੰ ਪ੍ਰਤੀ ਯੂਨਿਟ 30 ਪੈਸੇ ਦਾ ਕਿਰਾਇਆ ਦੇਵੇਗਾ। ਅਜਿਹੇ 'ਚ ਕਿਸਾਨ ਨੂੰ 6600 ਰੁਪਏ ਪ੍ਰਤੀ ਮਹੀਨੇ ਮਿਲਣਗੇ। ਸਾਲ ਭਰ 'ਚ ਇਹ ਕਮਾਈ ਲਗਭਗ 80 ਹਜ਼ਾਰ ਰੁਪਏ ਦੀ ਹੋਵੇਗੀ। ਜ਼ਮੀਨ 'ਤੇ ਮਾਲਕਾਨਾ ਹੱਕ ਕਿਸਾਨ ਦਾ ਹੀ ਰਹੇਗਾ। ਕਿਸਾਨ ਚਾਹੇ ਤਾਂ ਸੋਲਰ ਪਲਾਂਟ ਦੇ ਨਾਲ ਇਥੇ ਛੋਟੀ-ਮੋਟੀ ਖੇਤੀ ਵੀ ਕਰ ਸਕਦਾ ਹੈ।
Special scheme for farmers for the installation of solar panels
ਮੰਤਰਾਲਾ ਮੁਤਾਬਕ ਕਿਸਾਨਾਂ ਦੀ ਜ਼ਮੀਨ 'ਤੇ ਲੱਗਣ ਵਾਲੇ ਸੋਲਰ ਪਲਾਂਟ ਤੋਂ ਪੈਦਾ ਬਿਜਲੀ ਨੂੰ ਖ਼ਰੀਦਣ ਲਈ ਸਰਕਾਰ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਨੂੰ ਸਬਸਿਡੀ ਦੇਵੇਗੀ। ਸਰਕਾਰ ਦੀ ਯੋਜਨਾ ਮੁਤਾਬਕ ਡਿਸਕਾਮ ਨੂੰ ਪ੍ਰਤੀ ਯੂਨਿਟ 50 ਪੈਸੇ ਦੀ ਸਬਸਿਡੀ ਦਿੱਤੀ ਜਾਵੇਗੀ। ਐਮਐਨਆਰਈ ਮੁਤਾਬਕ ਅਜਿਹੇ 'ਚ ਕਿਸਾਨਾਂ ਦੀ ਜ਼ਮੀਨ 'ਤੇ ਲੱਗਣ ਵਾਲੇ ਸੋਲਰ ਪਲਾਂਟ ਤੋਂ ਪੈਦਾ ਬਿਜਲੀ ਦੀ ਵਿਕਰੀ ਯਕੀਨੀ ਬਣੇਗੀ। ਛੇਤੀ ਹੀ ਇਸ ਸਕੀਮ ਨੂੰ ਕੈਬਨਿਟ ਅੱਗੇ ਪੇਸ਼ ਕੀਤਾ ਜਾਵੇਗਾ।
Special scheme for farmers for the installation of solar panels
ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ ਕਿਸਾਨ ਚਾਹੇ ਤਾਂ ਖੇਤ 'ਚ ਸ਼ੈਡ ਦੇ ਹੇਠਾਂ ਸਬਜ਼ੀ ਜਾਂ ਹੋਰ ਉਤਪਾਦਾਂ ਦੀ ਖੇਤੀ ਕਰ ਸਕਦਾ ਹੈ ਅਤੇ ਸ਼ੈਡ 'ਤੇ ਸੋਲਰ ਪੈਨਰ ਲਗਵਾ ਸਕਦਾਹੈ। ਸਿੰਜਾਈ ਦੀ ਕਮੀ ਕਾਰਨ ਬਹੁਤ ਸਾਰੇ ਕਿਸਾਨ ਆਪਣੇ ਖੇਤ ਤੋਂ ਕੁਝ ਵੀ ਪ੍ਰਾਪਤ ਨਹੀਂ ਪਾ ਰਹੇ ਹਨ। ਲਾਭ ਨਾ ਮਿਲਣ ਕਰ ਕੇ ਕਿਸਾਨਾਂ ਨੇ ਆਪਣੀ ਜ਼ਮੀਨ ਨੂੰ ਬੇਕਾਰ ਛੱਡਿਆ ਹੋਇਆ ਹੈ। ਇਹ ਕਿਸਾਨ ਹੁਣ ਸੋਲਰ ਫ਼ਾਰਮਿੰਗ ਕਰ ਸਕਦੇ ਹਨ।