
ਪੰਜਾਬ ‘ਚ ਇੱਕ ਵਾਰ ਫਿਰ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਫਰਵਰੀ ‘ਚ ਆਮ ਨਾਲੋਂ ਦੁੱਗਣੀ ਬਰਸਾਤ ਤੋਂ ਬਾਅਦ ਪਹਿਲਾਂ ਦੱਸੇ ਅਨੁਸਾਰ....
ਚੰਡੀਗੜ੍ਹ : ਪੰਜਾਬ ‘ਚ ਇੱਕ ਵਾਰ ਫਿਰ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਫਰਵਰੀ ‘ਚ ਆਮ ਨਾਲੋਂ ਦੁੱਗਣੀ ਬਰਸਾਤ ਤੋਂ ਬਾਅਦ ਪਹਿਲਾਂ ਦੱਸੇ ਅਨੁਸਾਰ ਮਾਰਚ ਦੀ ਸ਼ੁਰੂਆਤ ਵੀ ਉਸੇ ਤਰਜ ‘ਤੇ ਹੋਣ ਜਾ ਰਹੀ ਹੈ। ਤਾਜ਼ਾ ਵੈਸਟਰਨ ਡਿਸਟ੍ਰਬੈਂਸ ਅੱਜ ਲਹਿੰਦੇ ਪੰਜਾਬ ਤੇ ਪੁੱਜ ਗਿਆ ਹੈ, ਜੋ ਕਿ ਜਲਦ ਪੱਛਮੀ ਸਰਹੱਦ ਨਾਲ ਲੱਗਦੇ ਜਿਲਿਆਂ ਚ ਬਰਸਾਤੀ ਕਾਰਵਾਈ ਸ਼ੁਰੂ ਕਰ ਦੇਵੇਗਾ, ਰਿਪੋਰਟ ਲਿਖਣ ਤੱਕ ਫਿਰੋਜ਼ਪੁਰ ਤੇ ਅਟਾਰੀ ਸਰਹੱਦ ਤੋਂ ਕਿਣਮਿਣ ਦੀ ਖ਼ਬਰ ਹੈ।
Weather Report
ਕੱਲ੍ਹ ਦੁਪਹਿਰ ਤੋਂ ਸੂਬੇ ਦੇ ਬਹੁਤੇ ਹਿੱਸਿਆਂ ਚ ਫੁਹਾਰਾਂ ਸ਼ੁਰੂ ਹੋ ਜਾਣਗੀਆਂ। 4-5 ਮਾਰਚ ਨੂੰ ਵੀ ਸਾਰੇ ਸੂਬੇ ਚ ਗਰਜ ਚਮਕ ਨਾਲ ਦਰਮਿਆਨਾ ਮੀਂਹ ਪਵੇਗਾ। ਮੌਸਮ ਵਿਭਾਗ ਅਨੁਸਾਰ ਇੱਕ ਵਾਰ ਫਿਰ ਮੀਹਂ ਨਾਲ ਭਾਰੀ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮਾਲਵਾ ਡਿਵੀਜਨ ਦੇ ਤੁਲਨਾਤਮਕ ਮਾਝੇ, ਦੁਆਬੇ ਚ ਕਾਰਵਾਈ ਜਿਆਦਾ ਰਹੇਗੀ। ਇਸੇ ਦੌਰਾਨ ਗੜ੍ਹੇਮਾਰੀ ਨਾਲ ਭਾਰੀ ਛਰਾਟਿਆ ਤੋਂ ਵੀ ਇਨਕਾਰ ਨਹੀਂ।
Weather report
ਮੰਗਲਵਾਰ ਤੱਕ ਵੈਸਟਰਨ ਡਿਸਟ੍ਰਬੈਂਸ ਸੂਬੇ ਦੇ ਅਸਮਾਨ ‘ਤੋਂ ਗੁਜਰ ਜਾਵੇਗਾ। ਜਾਹਿਰ ਹੈ ਪੰਜਾਬ ਚ ਹਾਲੇ ਸੋਹਣੀ ਠੰਢ ਬਣੀ ਰਹੇਗੀ। ਇਸ ਤੋਂ ਪਹਿਲਾਂ ਵੀ 5-6 ਫਰਵਰੀ ਨੂੰ ਪੰਜਾਬ ਅਤੇ ਦਿੱਲੀ ‘ਚ 7 ਫਰਵਰੀ ਨੂੰ ਗੜ੍ਹੇਮਾਰੀ ਹੋਈ। ਪੰਜਾਬ ਤੇ ਹਰਿਆਣਾ ਵਿਚ ਵੀ ਗੜ੍ਹੇਮਾਰੀ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ। ਮੌਸਮ ਵਿਭਾਗ ਦੇ ਮੁਖੀ ਮੁਤਾਬਕ ਪੰਜਾਬ, ਹਰਿਆਣਾ ਅਤੇ ਦਿੱਲੀ ਐਨਸੀਆਰ ‘ਚ ਇਹ ਗੜ੍ਹੇਮਾਰੀ ਵੈਸਟਰਨ ਡਿਸਟਰਬੈਂਸ ਕਰਕੇ ਹੋਈ ਸੀ।