
ਇੰਜ ਹੋਵੇਗੀ ਪੈਸਿਆਂ ਦੀ ਬਚਤ
ਨਵੀਂ ਦਿੱਲੀ : ਈਥੇਨੋਲ ਗ਼ਰੀਬ ਕਿਸਾਨਾਂ ਲਈ ਵਰਦਾਨ ਸਾਬਤ ਹੋਣ ਜਾ ਰਿਹਾ ਹੈ। ਈਥੇਨੋਲ ਦੇ ਫ਼ਾਇਦੇ ਅਤੇ ਵਰਤੋਂ ਜਾਣ ਕੇ ਮੋਦੀ ਸਰਕਾਰ ਨੇ ਇਸ ਦਾ ਲੋਹਾ ਮੰਨਿਆ ਹੈ ਅਤੇ ਇਸ ਦੇ ਉਤਪਾਦਨ 'ਤੇ ਜ਼ੋਰ ਦੇਣ ਲਈ ਕਿਹਾ ਹੈ। ਦਰਅਸਲ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ 'ਚ ਇਕ ਮੋਟਰਸਾਈਕਲ ਲਾਂਚ ਕੀਤਾ ਹੈ, ਜੋ ਪਟਰੌਲ ਨਾਲ ਨਹੀਂ ਸਗੋਂ ਈਥੇਨੋਲ ਨਾਲ ਚੱਲਦੀ ਹੈ। ਜਾਣੋ ਈਥੇਨੋਲ ਦੇ ਕੀ-ਕੀ ਫ਼ਾਇਦੇ ਹਨ ਅਤੇ ਕਿਵੇਂ ਕਿਸਾਨਾਂ ਦੀ ਜ਼ਿੰਦਗੀ ਨੂੰ ਬਦਲ ਦੇਵੇਗਾ।
Sugarcane
ਈਥੇਨੋਲ ਲਗਭਗ 50 ਤੋਂ 55 ਰੁਪਏ ਪ੍ਰਤੀ ਲਿਟਰ ਮਿਲੇਗਾ। ਹਾਲਾਂਕਿ ਇਹ ਪਟਰੌਲ ਦੇ ਮੁਕਾਬਲੇ ਘੱਟ ਮਾਈਲੇਜ਼ ਦੇਵੇਗਾ, ਪਰ ਫਿਰ ਵੀ ਚੰਗੀ ਬਚਤ ਹੋਵੇਗੀ। ਈਥੇਨੋਲ ਗੰਨੇ ਤੋਂ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਭਾਰਤ 'ਚ ਕਿਤੇ ਵੀ ਬਣਾਇਆ ਜਾ ਸਕਦਾ ਹੈ। ਮਤਬਲ ਭਾਰਤ ਨੂੰ ਈਥੇਨਾਲ ਲਈ ਕਿਸੇ ਹੋਰ ਦੇਸ਼ 'ਤੇ ਨਿਰਭਰ ਨਹੀਂ ਹੋਣਾ ਪਵੇਗਾ।
Petrol
ਈਥੇਨੋਲ ਤੋਂ ਭਾਰਤ ਦੇ ਗੰਨਾ ਕਿਸਾਨਾਂ ਨੂੰ ਸੱਭ ਤੋਂ ਵੱਧ ਫ਼ਾਇਦਾ ਹੋਵੇਗਾ। ਦਰਅਸਲ ਈਥੇਨੋਲ ਗੰਨੇ ਦੇ ਰਸ ਤੋਂ ਬਣਦਾ ਹੈ। ਇਸ ਨੂੰ ਖੰਡ ਮਿਲਾਂ ਜਾਂ ਉਨ੍ਹਾਂ ਥਾਵਾਂ 'ਤੇ ਬਣਾਇਆ ਜਾਵੇਗਾ, ਜਿੱਥੇ ਗੰਨੇ ਦੀ ਖੇਤੀ ਜ਼ਿਆਦਾ ਹੁੰਦੀ ਹੈ। ਪਟਰੌਲ ਤੋਂ ਜ਼ਿਆਦਾ ਫ਼ਾਇਦਾ ਵੱਡੀਆਂ ਤੇਲ ਕੰਪਨੀਆਂ ਨੂੰ ਹੁੰਦਾ ਹੈ, ਉੱਥੇ ਹੀ ਈਥੇਨੋਲ ਦੀ ਵਰਤੋਂ ਨਾਲ ਭਾਰਤ ਦੇ ਕਿਸਾਨਾਂ ਨੂੰ ਸੱਭ ਤੋਂ ਵੱਧ ਫ਼ਾਇਦਾ ਹੋਵੇਗਾ।
Sugarcane
ਈਥੇਨੋਲ ਦੀ ਵਰਤੋਂ ਨਾਲ ਭਾਰਤ ਦਾ ਪੈਸਾ ਬਚੇਗਾ ਅਤੇ ਕਿਸਾਨਾਂ ਨੂੰ ਵੀ ਫ਼ਾਇਦਾ ਹੋਵੇਗਾ, ਜਦਕਿ ਪਟਰੌਲ ਵੇਚਣ ਤੋਂ ਮਿਲਣ ਵਾਲੇ ਪੈਸੇ ਵੱਡੀਆਂ ਕੰਪਨੀਆਂ ਅਤੇ ਖਾੜੀ ਦੇਸ਼ਾਂ ਦੇ ਖ਼ਾਤਿਆਂ 'ਚ ਆਉਂਦੇ ਹਨ। ਈਥੇਨੋਲ ਵਾਤਾਵਰਣ ਲਈ ਵੀ ਅਨੁਕੂਲ ਹੈ। ਇਸ ਨਾਲ ਚੱਲਣ ਵਾਲੀ ਗੱਡੀ 'ਚ ਪਟਰੌਲ ਦੇ ਮੁਕਾਬਲੇ ਪ੍ਰਦੂਸ਼ਣ ਨਾ ਦੇ ਬਰਾਬਰ ਹੁੰਦਾ ਹੈ। ਈਥੇਨੋਲ 'ਚ ਅਲਕੋਹਲ ਛੇਤੀ ਉੱਡ ਜਾਂਦਾ ਹੈ, ਜਿਸ ਕਾਰਨ ਇੰਜਨ ਛੇਤੀ ਗਰਮ ਨਹੀਂ ਹੁੰਦਾ। ਮਤਲਬ ਈਥੇਨੋਲ ਨਾਲ ਚੱਲਣ ਵਾਲੀ ਗੱਡੀ ਪਟਰੌਲ ਦੇ ਮੁਕਾਬਲੇ ਬਹੁਤ ਘੱਟ ਗਰਮ ਹੁੰਦੀ ਹੈ।