
ਪਟਰੌਲ ਪੰਪ ‘ਤੇ ਲੋਕਾਂ ਨੂੰ ਕੁਝ ਸਹੂਲਤਾਂ ਬਿਲਕੁਲ ਮੁਫ਼ਤ ਵਿਚ ਮਿਲਦੀਆਂ ਹਨ। ਆਮ ਲੋਕਾਂ ਨੂੰ ਇਹ ਸਹੂਲਤਾਂ ਪਟਰੌਲ ਪੰਪ ਮਾਲਕ ਵੱਲੋਂ ਦਿੱਤੀਆਂ ਜਾਂਦੀਆ ਹਨ।
ਨਵੀਂ ਦਿੱਲੀ: ਪਟਰੌਲ ਪੰਪ ‘ਤੇ ਲੋਕਾਂ ਨੂੰ ਕੁਝ ਸਹੂਲਤਾਂ ਬਿਲਕੁਲ ਮੁਫ਼ਤ ਵਿਚ ਮਿਲਦੀਆਂ ਹਨ। ਮਾਰਕੀਟਿੰਗ ਅਨੁਸ਼ਾਸਨ ਦਿਸ਼ਾ ਨਿਰਦੇਸ਼ ਤਹਿਤ ਆਮ ਲੋਕਾਂ ਨੂੰ ਇਹ ਸਹੂਲਤਾਂ ਪਟਰੌਲ ਪੰਪ ਮਾਲਕ ਵੱਲੋਂ ਦਿੱਤੀਆਂ ਜਾਂਦੀਆ ਹਨ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਵਿਰੁੱਧ ਸ਼ਿਕਾਇਤ ਕੀਤੀ ਜਾ ਸਕਦੀ ਹੈ। ਅਜਿਹੀ ਸ਼ਿਕਾਇਤ ਨਾਲ ਪਟਰੌਲ ਪੰਪ ਦਾ ਲਾਇਸੈਂਸ ਰੱਦ ਹੋ ਸਕਦਾ ਹੈ ਅਤੇ ਉਸ ‘ਤੇ ਜੁਰਮਾਨਾ ਵੀ ਲੱਗ ਸਕਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਟਰੌਲ ਪੰਪ ਵਿਚ ਆਮ ਜਨਤਾ ਲਈ ਕਿਹੜੀਆਂ ਕਿਹੜੀਆਂ ਸਹੂਲਤਾਂ ਮੁਫ਼ਤ ਮਿਲਦੀਆਂ ਹਨ ਅਤੇ ਜੇਕਰ ਇਹ ਸਹੂਲਤਾਂ ਨਹੀ ਮਿਲਦੀਆਂ ਤਾਂ ਅਸੀਂ ਇਸ ‘ਤੇ ਕੀ ਕਾਨੂੰਨੀ ਕਾਰਵਾਈ ਕਰ ਸਕਦੇ ਹਾਂ।
Petrol Pump
-ਹਰ ਪਟਰੌਲ ਪੰਪ ‘ਤੇ ਆਮ ਜਨਤਾ ਨੂੰ ਗੱਡੀਆਂ ਵਿਚ ਹਵਾ ਭਰਨ ਦੀ ਸਹੂਲਤ ਮੁਫ਼ਤ ਵਿਚ ਮਿਲਦੀ ਹੈ। ਇਸ ਦੇ ਲਈ ਪਟਰੌਲ ਪੰਪ ਮਾਲਕਾਂ ਨੂੰ ਪਟਰੌਲ ਪੰਪ ਵਿਚ ਹਵਾ ਭਰਨ ਲਈ ਇਕ ਮਸ਼ੀਨ ਲਗਾਉਣੀ ਪੈਂਦੀ ਹੈ ਅਤੇ ਇਸ ਦੇ ਲਈ ਇਕ ਵਿਅਕਤੀ ਰੱਖਣਾ ਪੈਂਦਾ ਹੈ।
-ਪਟਰੌਲ ਪੰਪ ਵਿਚ ਆਮ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਪਾਣੀ ਲਈ ਪਟਰੌਲ ਪੰਪ ਕੋਈ ਵੀ ਪੈਸਾ ਨਹੀਂ ਵਸੂਲ ਸਕਦੇ।
-ਪਟਰੌਲ ਪੰਪ ਵਿਚ ਮੁਫ਼ਤ ਬਾਥਰੂਮ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਸਿਰਫ਼ ਇੰਨਾ ਹੀ ਨਹੀਂ ਜੇਕਰ ਬਾਥਰੂਮ ਟੁੱਟਿਆ ਹੋਇਆ ਹੈ ਜਾਂ ਗੰਦਾ ਹੈ ਤਾਂ ਇਸ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।
Drinking water
-ਪਟਰੌਲ ਪੰਪ ਦੇ ਮਾਲਕਾਂ ਨੂੰ ਆਮ ਜਨਤਾ ਲਈ ਫੋਨ ਕਾਲ ਸਹੂਲਤ ਵੀ ਦੇਣੀ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕੋਈ ਐਮਰਜੈਂਲੀ ਕਾਲ ਕਰਨੀ ਹੈ ਤਾਂ ਤੁਸੀਂ ਪਟਰੌਲ ਪੰਪ ‘ਤੇ ਜਾ ਤੇ ਫ੍ਰੀ ਕਾਲ ਕਰ ਸਕਦੇ ਹੋ।
-ਹਰ ਪਟਰੌਲ ਪੰਪ ਲਈ ਫਸਟ ਏਡ ਬਾਕਸ ਰੱਖਣਾ ਜਰੂਰੀ ਹੈ। ਇਸ ਵਿਚ ਨਵੀਆਂ ਦਵਾਈਆਂ ਰੱਖਣਾ ਵੀ ਜਰੂਰੀ ਹੈ।
-ਹਰੇਕ ਪਟਰੌਲ ਪੰਪ ‘ਤੇ ਫਾਇਰ ਸੇਫ਼ਟੀ ਡਿਵਾਇਸ ਅਕੇ ਰੇਤ ਨਾਲ ਭਰੀ ਬਾਲਟੀ ਰੱਖਣੀ ਲਾਜ਼ਮੀ ਹੈ ਤਾਂ ਜੋ ਅੱਗ ਲੱਗਣ ਸਮੇਂ ਇਸ ਦੀ ਵਰਤੋਂ ਕੀਤੀ ਜਾ ਸਕੇ।
-ਜੇਕਰ ਤੁਸੀਂ ਪਟਰੌਲ ਪੰਪ ਤੋਂ ਪਟਰੌਲ ਜਾਂ ਡੀਜ਼ਲ ਭਰਵਾਉਂਦੇ ਹੋ ਤਾਂ ਤੁਹਾਨੂੰ ਬਿਲ ਲੈਣ ਦਾ ਪੂਰਾ ਅਧਿਕਾਰ ਹੈ। ਕੋਈ ਵੀ ਏਜੰਟ ਜਾਂ ਪਟਰੌਲ ਪੰਪ ਮਾਲਕ ਤੁਹਾਨੂੰ ਬਿੱਲ ਦੇਣ ਤੋਂ ਮਨ੍ਹਾਂ ਨਹੀਂ ਕਰ ਸਕਦਾ।
Petrol Pump
-ਪਟਰੌਲ ਪੰਪ ‘ਤੇ ਪਟਰੌਲ ਅਤੇ ਡੀਜ਼ਲਾਂ ਦੀਆਂ ਕੀਮਤਾਂ ਨੂੰ ਡਿਸਪਲੇਅ ਕਰਨਾ ਲਾਜ਼ਮੀ ਹੈ ਤਾਂ ਜੋ ਲੋਕਾਂ ਨੂੰ ਅਸਾਨੀ ਨਾਲ ਕੀਮਤਾਂ ਦਾ ਪਤਾ ਚੱਲ ਸਕੇ।
-ਹਰੇਕ ਪੰਪ ‘ਤੇ ਸ਼ਿਕਾਇਤ ਬਾਕਸ ਜਾਂ ਰਜਿਸਟਰ ਰੱਖਣਾ ਹੁੰਦਾ ਹੈ ਤਾਂ ਜੋ ਕਿਸੇ ਨੂੰ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਉਸ ਵਿਚ ਅਪਣੀ ਸ਼ਿਕਾਇਤ ਦਰਜ ਕਰਾ ਸਕੇ।
-ਹਰ ਪਟਰੌਲ ਪੰਪ ‘ਤੇ ਪੰਪ ਦੇ ਮਾਲਕ ਦਾ ਨੰਬਰ, ਨਾਮ ਅਤੇ ਪਤਾ ਲਿਖਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਪੰਪ ਦੇ ਬੰਦ ਹੋਣ ਅਤੇ ਖੁੱਲਣ ਦੇ ਸਮੇਂ ਦਾ ਨੋਟਿਸ ਲਗਾਉਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਨੋਟਿਸ ਵਿਚ ਛੁੱਟੀਆਂ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ।
Petrol Pump Price Display Board
ਜੇਕਰ ਉੱਪਰ ਦਿੱਤੀਆਂ ਗਈਆਂ ਸਹੂਲਤਾਂ ਵਿਚੋਂ ਕੋਈ ਵੀ ਸਹੂਲਤ ਤੁਹਾਨੂੰ ਮੁਫ਼ਤ ਵਿਚ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਪਟਰੌਲ ਪੰਪ ਦੇ ਮਾਲਕ ਵਿਰੁੱਧ ਸ਼ਿਕਾਇਤ ਕਰ ਸਕਦੇ ਹੋ। ਇਹ ਸ਼ਿਕਾਇਤ ਕੇਂਦਰੀ ਪਬਲਿਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਸਿਸਟਮ (Central Public Grievances Redressal and Monitoring System) ਦੇ ਪੋਰਟਲ pgportal.gov ‘ਤੇ ਜਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਸ ਕੰਪਨੀ ਦਾ ਪਟਰੌਲ ਪੰਪ ਹੈ, ਉਸ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸਬੰਧਿਤ ਪਟਰੋਲੀਅਮ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਈਮੇਲ ਆਈਡੀ ਅਤੇ ਸੰਪਰਕ ਨੰਬਰ ਲੈ ਸਕਦੇ ਹੋ।