
ਦੇਸ਼ ਦੀਆਂ ਵੱਡੀਆਂ ਕੰਪਨੀਆਂ ਵਿਚ ਨੌਕਰੀ ਕਰਨ ਤੋਂ ਬਾਅਦ ਦੋ ਦੋਸਤਾਂ ਨੇ ਡੇਅਰੀ ਫਾਰਮਿੰਗ ਦਾ ਵਪਾਰ ਸ਼ੁਰੂ ਕੀਤਾ ਤੇ ਅੱਜ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ।
ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਕੰਪਨੀਆਂ ਵਿਚ ਨੌਕਰੀ ਕਰਨ ਤੋਂ ਬਾਅਦ ਦੋ ਦੋਸਤਾਂ ਨੇ ਡੇਅਰੀ ਫਾਰਮਿੰਗ ਦਾ ਵਪਾਰ (Dairy farming business) ਸ਼ੁਰੂ ਕੀਤਾ ਤੇ ਅੱਜ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ। 2012 ਵਿਚ ਸ਼ੁਰੂ ਕੀਤਾ ਇਹ ਵਪਾਰ ਹੁਣ ਉਚਾਈਆਂ ’ਤੇ ਪਹੁੰਚ ਚੁੱਕਾ ਹੈ ਤੇ ਇਸ ਵਪਾਰ ਨਾਲ ਅੱਜ 400 ਤੋਂ ਜ਼ਿਆਦਾ ਲੋਕ ਜੁੜੇ ਹੋਏ ਹਨ ਤੇ ਕੰਪਨੀ ਦੀ ਟਰਨਓਵਰ 200 ਕਰੋੜ ਰੁਪਏ ਹੈ।
Osam
ਹੋਰ ਪੜ੍ਹੋ: ਸਰਕਾਰ ਖੇਤੀ ਕਾਨੂੰਨਾਂ ਦੇ ਹਰ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ- ਖੇਤੀਬਾੜੀ ਮੰਤਰੀ
ਝਾਰਖੰਡ ਦੇ ਰਾਂਚੀ ਦੇ ਰਹਿਣ ਵਾਲੇ ਹਰਸ਼ ਠੱਕਰ ਤੇ ਉਹਨਾਂ ਦੇ ਦੋਸਤ ਅਭਿਨਵ ਸ਼ਾਹ ਨੇ ਕਰੀਬ 9 ਸਾਲ ਪਹਿਲਾਂ ਡੇਅਰੀ ਫਾਰਮਿੰਗ ਦਾ ਕਾਰੋਬਾਰ ਖੋਲ੍ਹਣ ਬਾਰੇ ਸੋਚਿਆ। ਉਸ ਸਮੇਂ ਉਹ ਇਕ ਮਲਟੀਨੈਸ਼ਨਲ ਕੰਪਨੀ (Multinational company) ਵਿਚ ਕੰਮ ਕਰਦੇ ਸਨ। ਹਰਸ਼ ਤੇ ਅਭਿਨਵ ਨੇ ਅਪਣੀ ਬੱਚਤ ਵਿਚੋਂ 25 ਗਾਵਾਂ ਖਰੀਦੀਆਂ ਤੇ ਉਹਨਾਂ ਦੇ ਰੱਖ-ਰਖਾਅ ਦਾ ਪ੍ਰਬੰਧ ਕੀਤਾ। ਇਸ ਦੌਰਾਨ ਉਹਨਾਂ ਨੇ ਕਈ ਲੋਕਾਂ ਨੂੰ ਅਪਣੇ ਕੰਮ ਨਾਲ ਜੋੜਿਆ ਤੇ ਘਰ-ਘਰ ਦੁੱਧ ਦੀ ਡਿਲੀਵਰੀ (Delivery of milk) ਸ਼ੁਰੂ ਕੀਤੀ। ਹੌਲੀ-ਹੌਲੀ ਕੰਮ ਵਧਦਾ ਗਿਆ ਤੇ ਉਹਨਾਂ ਨੇ ਇਕ ਸਾਲ ਵਿਚ ਹੀ 25 ਲੱਖ ਦਾ ਵਪਾਰ ਕੀਤਾ।
Harsh and Abhinav
ਹੋਰ ਪੜ੍ਹੋ: ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ
ਸ਼ੁਰੂਆਤ ਵਿਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਹਮਣਾ ਕਰਨਾ ਪਿਆ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ। 2015-16 ਵਿਚ ਉਹਨਾਂ ਨੇ ਅਪਣੀਆਂ ਗਾਵਾਂ ਕਿਸਾਨਾਂ ਨੂੰ ਵੇਚ ਦਿੱਤੀਆਂ ਤੇ 5 ਤੋਂ 6 ਕਰੋੜ ਦੇ ਬਜਟ ਨਾਲ ਪ੍ਰੋਸੈਸਿੰਗ ਪਲਾਂਟ (Processing plant) ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਸਾਨਾਂ ਤੋਂ ਦੁੱਧ ਖਰੀਦ ਕੇ ਉਸ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ। ਉਹਨਾਂ ਨੇ Osom ਨਾਂਅ ਦੀ ਅਪਣੀ ਕੰਪਨੀ ਬਣਾਈ। ਇਸ ਤੋਂ ਬਾਅਦ ਉਹ ਪ੍ਰੋਸੈਸਡ ਮਿਲਕ ਤੇ ਉਸ ਤੋਂ ਬਣੇ ਘਿਓ, ਦਹੀਂ ਤੇ ਪੇੜੇ ਆਦਿ ਪ੍ਰੋਡਕਟ ਦੀ ਮਾਰਕੀਟਿੰਗ ਕਰਨ ਲੱਗੇ।
Osam
ਹੋਰ ਪੜ੍ਹੋ: ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ
ਅੱਜ ਉਹਨਾਂ ਦੇ ਤਿੰਨ ਪ੍ਰੋਸੈਸਿੰਗ ਪਲਾਂਟ ਹਨ। ਇਹਨਾਂ ਵਿਚੋਂ ਦੋ ਝਾਰਖੰਡ ਵਿਚ ਤੇ ਤੀਜਾ ਬਿਹਾਰ ਵਿਚ ਹੈ। ਉਹਨਾਂ ਦੇ ਉਤਪਾਦ ਫਲਿਪਕਾਰਟ ਵਰਗੇ ਆਨਲਾਈਨ ਪਲੇਟਫਾਰਮ (Online platform) ਉੱਤੇ ਵੀ ਮੌਜੂਦ ਹਨ। ਕੰਪਨੀ ਵੱਲੋਂ ਹਰ ਰੋਜ਼ 1.25 ਲੱਖ ਲੀਟਰ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ ਤੇ ਕੰਪਨੀ ਦੇ 5 ਲੱਖ ਤੋਂ ਜ਼ਿਆਦਾ ਗ੍ਰਾਹਕ ਹਨ। ਕੰਪਨੀ ਨੇ 400 ਲੋਕਾਂ ਨੂੰ ਨੌਕਰੀ ਤੇ 25 ਹਜ਼ਾਰ ਕਿਸਾਨਾਂ ਲਈ ਕਮਾਈ ਦੇ ਮੌਕੇ ਪੈਦਾ ਕੀਤੇ। ਉਹਨਾਂ ਦੱਸਿਆ ਕਿ ਕੋਰੋਨਾ ਦੇ ਚਲਦਿਆਂ ਉਹਨਾਂ ਦਾ ਵਪਾਰ ਕਾਫੀ ਪ੍ਰਭਾਵਿਤ ਹੋਇਆ ਪਰ ਉਹਨਾਂ ਦੀ ਲਗਨ ਦੇ ਚਲਦਿਆਂ ਵਪਾਰ ਨੇ ਬੁਲੰਦੀਆਂ ਨੂੰ ਛੂਹਿਆ ਤੇ ਹੁਣ ਉਹ ਦੂਜੇ ਸੂਬਿਆਂ ਵਿਚ ਅਪਣਾ ਕੰਮ ਸ਼ੁਰੂ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ