
ਨਰਮਾ ਪੱਟੀ ਵਿੱਚ ਕਿਸਾਨਾਂ ਦੇ ਚਿੱਟੇ ਸੋਨੇ ਦਾ ਭਾਅ ਵਧੀਆ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ...
ਪੱਟੀ: ਪੱਟੀ ਦੇ ਕਿਸਾਨਾਂ ਨੂੰ ਚਿੱਟੇ ਸੋਨੇ ਦਾ ਭਾਅ ਵਧੀਆ ਮਿਲਣ ਕਰਕੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ ਹਨ। ਬੇਸ਼ਕ ਸਰਕਾਰੀ ਰੇਟ 5725 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਸੀ ਪਰ ਰੂੰ ਦੇ ਕਾਰਨ ਨਰਮਾ, 6200 ਰੁਪਏ ਪ੍ਰਤੀ ਕੁਇੰਟਲ ਵਿਕ ਗਿਆ ਸੀ। ਹੁਣ ਕਰੋਨਾ ਦੇ ਡਰ ਕਾਰਨ ਫਿਰ ਨਰਮੇ ਦੇ ਭਾਅ ਵਿੱਚ 300 ਰੁਪਏ ਪ੍ਰਤੀ ਕੁਇੰਟਲ ਮੰਦਾ ਆਇਆ ਹੈ, ਭਾਵੇਂ ਕੋਟਨ ਕਾਰਪੋਰੇਸ਼ਨ ਬਾਜ਼ਾਰ ਵਿੱਚੋਂ ਭੱਜ ਚੁੱਕੀ ਹੈ।
cotton
ਪਰ ਫਿਰ ਵੀ ਪ੍ਰਾਈਵੇਟ ਵਪਾਰੀ ਨਰਮੇ ਦਾ ਵਧੀਆ ਮੁੱਲ ਦੇ ਰਹੇ ਹਨ। ਨਰਮਾ ਪੱਟੀ ਵਿੱਚ ਇਸ ਵਾਰ ਕਿਸਾਨਾਂ ਦਾ ਚਿੱਟਾ ਸੋਨਾ ਫਸਲ ਦਾ ਮੁਲ ਮੋੜ ਰਿਹਾ ਹੈ। ਬੇਸ਼ਕ ਸਰਕਾਰ ਨੇ ਨਰਮੇ ਦਾ ਭਾਅ 5725 ਰੱਖਿਆ ਗਿਆ ਸੀ ਪਰ ਰੂੰ ਦੀ ਤੇਜ਼ੀ ਕਾਰਨ ਨਰਮਾ 6200 ਪ੍ਰਤੀ ਕੁਇੰਟਲ ਰੁਪਏ ਤੱਕ ਵਿਕ ਗਿਆ ਸੀ।
Kissan
ਹੁਣ ਫੇਰ ਕਰੋਨਾ ਦੇ ਡਰ ਕਾਰਨ ਨਰਮੇ ਦਾ ਭਾਅ ਘਟਿਆ ਹੈ ਵਪਾਰੀਆਂ ਨੇ ਦੱਸਿਆ ਹੈ। ਰੂੰ ਦੀ ਤੇਜੀ ਕਾਰਨ ਨਰਮੇ ਦਾ ਭਾਅ ਵਧੀਆ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲਾਂ ਦਾ ਮੁੱਲ ਸਰਕਾਰ ਬੇਸ਼ੱਕ ਨਹੀਂ ਦੇ ਰਹੀ ਪਰ ਪ੍ਰਾਈਵੇਟ ਵਪਾਰੀ ਨਰਮੇ ਦਾ ਵਧੀਆ ਭਾਅ ਦੇ ਰਹੇ ਹਨ।