
ਆਹਾਰ ਸੰਤੁਲਿਤ ਹੋਣਾ ਚਾਹੀਦਾ ਹੈ। ਇਸ ਦੇ ਲਈ ਦਾਣਾ ਮਿਸ਼ਰਣ ਵਿੱਚ ਪ੍ਰੋਟੀਨ ਅਤੇ ਊਰਜਾ ਦੇ ਸਰੋਤਾਂ ਅਤੇ ਖਣਿਜ ਲਵਣਾਂ ਦਾ ਉਚਿਤ ਦਖਲ ਹੋਣਾ ਚਾਹੀਦਾ ਹੈ। ਇਹ ਸਸਤਾ ਹੋਣਾ ...
ਆਹਾਰ ਸੰਤੁਲਿਤ ਹੋਣਾ ਚਾਹੀਦਾ ਹੈ। ਇਸ ਦੇ ਲਈ ਦਾਣਾ ਮਿਸ਼ਰਣ ਵਿੱਚ ਪ੍ਰੋਟੀਨ ਅਤੇ ਊਰਜਾ ਦੇ ਸਰੋਤਾਂ ਅਤੇ ਖਣਿਜ ਲਵਣਾਂ ਦਾ ਉਚਿਤ ਦਖਲ ਹੋਣਾ ਚਾਹੀਦਾ ਹੈ। ਇਹ ਸਸਤਾ ਹੋਣਾ ਚਾਹੀਦਾ ਹੈ। ਆਹਾਰ ਸਵਾਦੀ ਅਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਇਸ ਵਿੱਚ ਬਦਬੂ ਨਹੀਂ ਆਉਣੀ ਚਾਹੀਦੀ। ਦਾਣਾ ਮਿਸ਼ਰਣ ਵਿੱਚ ਵੱਧ ਤੋਂ ਵੱਧ ਪ੍ਰਕਾਰ ਦੇ ਦਾਣਿਆਂ ਅਤੇ ਖੱਲਾਂ ਨੂੰ ਮਿਲਾਉਣਾ ਚਾਹੀਦਾ ਹੈ। ਇਸ ਨਾਲ ਦਾਣਾ ਮਿਸ਼ਰਣ ਦੀ ਗੁਣਵੱਤਾ ਅਤੇ ਸਵਾਦ ਦੋਨਾਂ ਵਿੱਚ ਵਾਧਾ ਹੁੰਦਾ ਹੈ। ਆਹਾਰ ਪਚਣਯੋਗ ਹੋਣਾ ਚਾਹੀਦਾ ਹੈ। ਕਬਜ ਕਰਨ ਵਾਲੇ ਜਾਂ ਦਸਤ ਕਰਨ ਵਾਲਾ ਚਾਰਾ ਨਹੀਂ ਖੁਆਉਣਾ ਚਾਹੀਦਾ।
feed
ਮੱਝਾਂ ਨੂੰ ਢਿੱਡ ਭਰ ਕੇ ਚਾਰਾ ਖੁਆਉਣਾ ਚਾਹੀਦਾ ਹੈ। ਮੱਝਾਂ ਦਾ ਢਿੱਡ ਕਾਫੀ ਵੱਡਾ ਹੁੰਦਾ ਹੈ ਅਤੇ ਢਿੱਡ ਪੂਰਾ ਭਰਨ ਤੇ ਹੀ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਢਿੱਡ ਖਾਲੀ ਰਹਿਣ ‘ਤੇ ਉਹ ਮਿੱਟੀ, ਚਿਥੜੇ ਅਤੇ ਹੋਰ ਅਖਾਧ ਅਤੇ ਗੰਦੀਆਂ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਢਿੱਡ ਭਰ ਕੇ ਉਹ ਸੰਤੁਸ਼ਟੀ ਦਾ ਅਨੁਭਵ ਕਰ ਸਕਣ। ਉਮਰ ਅਤੇ ਦੁੱਧ ਉਤਪਾਦਨ ਦੇ ਹਿਸਾਬ ਨਾਲ ਹਰੇਕ ਮੱਝ ਨੂੰ ਵੱਖ–ਵੱਖ ਖੁਆਉਣਾ ਚਾਹੀਦਾ ਹੈ ਤਾਂ ਜੋ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਆਪਣੀ ਪੂਰੀ ਖੁਰਾਕ ਮਿਲ ਸਕੇ। ਮੱਝ ਦੇ ਆਹਾਰ ਵਿਚ ਹਰੇ ਚਾਰੇ ਦੀ ਮਾਤਰਾ ਵੱਧ ਹੋਣੀ ਚਾਹੀਦੀ ਹੈ। ਮੱਝ ਦੇ ਆਹਾਰ ਨੂੰ ਅਚਾਨਕ ਨਹੀਂ ਬਦਲਣਾ ਚਾਹੀਦਾ।
ਜੇਕਰ ਕੋਈ ਬਦਲਾਅ ਕਰਨਾ ਪਵੇ ਤਾਂ ਪਹਿਲਾਂ ਵਾਲੇ ਆਹਾਰ ਦੇ ਨਾਲ ਮਿਲਾ ਕੇ ਹੌਲੀ-ਹੌਲੀ ਆਹਾਰ ਵਿਚ ਬਦਲਾਅ ਕਰੋ। ਮੱਝਾਂ ਨੂੰ ਖਿਲਾਉਣ ਦਾ ਸਮਾਂ ਨਿਸ਼ਚਿਤ ਰੱਖੋ। ਇਸ ਵਿੱਚ ਬਾਰ-ਬਾਰ ਬਦਲਾਅ ਨਾ ਕਰੋ। ਖਾਣਾ ਖਿਲਾਉਣ ਦਾ ਸਮਾਂ ਅਜਿਹਾ ਰੱਖੋ, ਜਿਸ ਨਾਲ ਮੱਝ ਵੱਧ ਸਮੇਂ ਤੱਕ ਭੁੱਖੀ ਨਾ ਰਹੇ। ਦਾਣਾ ਮਿਸ਼ਰਣ ਠੀਕ ਤਰ੍ਹਾਂ ਨਾਲ ਪਿਸਿਆ ਹੋਣਾ ਚਾਹੀਦਾ ਹੈ। ਜੇਕਰ ਸਾਬਤ ਦਾਣੇ ਜਾਂ ਉਸ ਦੇ ਕਣ ਰੂੜੀ ਵਿਚ ਦਿਖਾਈ ਦੇਣ ਤਾਂ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਦਾਣਾ ਮਿਸ਼ਰਣ ਠੀਕ ਤਰ੍ਹਾਂ ਨਾਲ ਪਿਸਿਆ ਨਹੀਂ ਹੈ ਅਤੇ ਇਹ ਬਿਨਾਂ ਪਾਚਨ ਕਿਰਿਆ ਪੂਰਨ ਹੋਏ ਬਾਹਰ ਨਿਕਲ ਰਿਹਾ ਹੈ।
feed
ਪਰ ਇਹ ਵੀ ਧਿਆਨ ਰਹੇ ਕਿ ਦਾਣਾ ਮਿਸ਼ਰਣ ਬਹੁਤ ਬਾਰੀਕ ਵੀ ਨਾ ਪਿਸਿਆ ਹੋਵੇ। ਖਵਾਉਣ ਤੋਂ ਪਹਿਲਾਂ ਦਾਣਾ ਮਿਸ਼ਰਣ ਨੂੰ ਭਿਓਣ ਨਾਲ ਉਹ ਪਚਣਯੋਗ ਅਤੇ ਸਵਾਦੀ ਹੋ ਜਾਂਦਾ ਹੈ। ਦਾਣਾ ਮਿਸ਼ਰਣ ਨੂੰ ਚਾਰੇ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਖਵਾਉਣ ਤੋਂ ਘੱਟ ਗੁਣਵੱਤਾ ਅਤੇ ਘੱਟ ਸਵਾਦ ਵਾਲੇ ਚਾਰੇ ਦੀ ਖਪਤ ਵਧ ਜਾਂਦੀ ਹੈ। ਇਸ ਦੇ ਕਾਰਨ ਚਾਰੇ ਦੀ ਬਰਬਾਦੀ ਵਿੱਚ ਵੀ ਕਮੀ ਆਉਂਦੀ ਹੈ। ਕਿਉਂਕਿ ਮੱਝ ਚੁਣ-ਚੁਣ ਕੇ ਖਾਣ ਦੀ ਆਦਤ ਦੇ ਕਾਰਨ ਬਹੁਤ ਸਾਰਾ ਚਾਰਾ ਬਰਬਾਦ ਕਰਦੀ ਹੈ। ਮੱਝਾਂ ਦੇ ਲਈ ਉਪਲਬਧ ਖਾਧ ਸਮੱਗਰੀ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ- ਚਾਰਾ ਅਤੇ ਦਾਣਾ।
feed
ਚਾਰੇ ਵਿੱਚ ਰੇਸ਼ਾਯੁਕਤ ਤੱਤਾਂ ਦੀ ਮਾਤਰਾ ਖੁਸ਼ਕ ਭਾਰ ਦੇ ਆਧਾਰ ‘ਤੇ 18 ਫੀਸਦੀ ਤੋਂ ਜ਼ਿਆਦਾ ਹੁੰਦੀ ਹੈ ਅਤੇ ਸਾਰੇ ਪਚਣਯੋਗ ਤੱਤਾਂ ਦੀ ਮਾਤਰਾ 60 ਫੀਸਦੀ ਤੋਂ ਘੱਟ ਹੁੰਦੀ ਹੈ। ਇਸ ਦੇ ਉਲਟ ਦਾਣੇ ਵਿੱਚ ਰੇਸ਼ਾਯੁਕਤ ਤੱਤਾਂ ਦੀ ਮਾਤਰਾ 18 ਫੀਸਦੀ ਤੋਂ ਘੱਟ ਅਤੇ ਸਾਰੇ ਪਚਣਯੋਗ ਤੱਤਾਂ ਦੀ ਮਾਤਰਾ 60 ਫੀਸਦੀ ਤੋਂ ਜ਼ਿਆਦਾ ਹੁੰਦੀ ਹੈ। ਚਾਰਾ - ਨਮੀ ਦੇ ਆਧਾਰ ‘ਤੇ ਚਾਰੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਸੁੱਕਾ ਚਾਰਾ ਅਤੇ ਹਰਾ ਚਾਰਾ
ਸੁੱਕਾ ਚਾਰਾ - ਚਾਰੇ ਵਿਚ ਨਮੀ ਦੀ ਮਾਤਰਾ ਜੇਕਰ 10-12 ਫੀਸਦੀ ਤੋਂ ਘੱਟ ਹੈ ਤਾਂ ਇਹ ਸੁੱਕੇ ਚਾਰੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਵਿਚ ਕਣਕ ਦੀ ਤੂੜੀ, ਝੋਨੇ ਦੀ ਪਰਾਲੀ ਅਤੇ ਜਵਾਰ, ਬਾਜਰਾ ਅਤੇ ਮੱਕੀ ਦਾ ਚਾਰਾ ਆਉਂਦਾ ਹੈ। ਇਨ੍ਹਾਂ ਦੀ ਗਿਣਤੀ ਘਟੀਆ ਚਾਰੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਹਰਾ ਚਾਰਾ - ਚਾਰੇ ਵਿਚ ਨਮੀ ਦੀ ਮਾਤਰਾ ਜੇਕਰ 60-70 ਫੀਸਦੀ ਹੋਵੇ ਤਾਂ ਇਸ ਨੂੰ ਹਰਾ/ਰਸੀਲਾ ਚਾਰਾ ਕਹਿੰਦੇ ਹਨ। ਪਸ਼ੂਆਂ ਦੇ ਲਈ ਹਰਾ ਚਾਰਾ ਦੋ ਪ੍ਰਕਾਰ ਦਾ ਹੁੰਦਾ ਹੈ, ਦਾਲਾਂ ਅਤੇ ਬਿਨਾਂ ਦਾਲ ਵਾਲਾ। ਦਲਹਨੀ ਚਾਰੇ ਵਿੱਚ ਬਰਸੀਮ, ਰਿਜਕਾ, ਗਵਾਰ, ਲੋਬੀਆ ਆਦਿ ਆਉਂਦੇ ਹਨ। ਦਲਹਨੀ ਚਾਰੇ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਵਧੇਰੇ ਪੌਸ਼ਟਿਕ ਅਤੇ ਉੱਤਮ ਗੁਣਵੱਤਾ ਵਾਲੇ ਹੁੰਦੇ ਹਨ।
feed
ਬਿਨਾਂ ਦਾਲ ਵਾਲੇ ਚਾਰੇ ਵਿੱਚ ਜਵਾਰ, ਬਾਜਰਾ, ਮੱਕੀ, ਜਵੀ, ਅਗੋਲਾ ਅਤੇ ਹਰੀ ਘਾਹ ਆਦਿ ਆਉਂਦੇ ਹਨ। ਦਲਹਨੀ ਚਾਰੇ ਦੀ ਤੁਲਨਾ ਵਿੱਚ ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਹ ਘੱਟ ਪੌਸ਼ਟਿਕ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਮੱਧਮ ਚਾਰੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਦਾਣਾ - ਪਸ਼ੂਆਂ ਦੇ ਲਈ ਉਪਲਬਧ ਖਾਧ ਪਦਾਰਥਾਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ- ਪ੍ਰੋਟੀਨ ਯੁਕਤ ਅਤੇ ਊਰਜਾ ਯੁਕਤ ਖਾਧ ਪਦਾਰਥ। ਪ੍ਰੋਟੀਨ ਯੁਕਤ ਖਾਧ ਪਦਾਰਥਾਂ ਵਿੱਚ ਤੇਲ, ਦਾਲਾਂ ਅਤੇ ਉਨ੍ਹਾਂ ਦੀ ਚੂਰੀ ਅਤੇ ਸਾਰੀਆਂ ਖਲਾਂ, ਜਿਵੇਂ ਸਰ੍ਹੋਂ ਦੀ ਖਲ, ਵੜੇਵਿਆਂ ਦੀ ਖਲ, ਮੂੰਗਫਲੀ ਦੀ ਖਲ, ਸੋਇਆਬੀਨ ਦੀ ਖਲ, ਸੂਰਜਮੁਖੀ ਦੀ ਖਲ ਆਦਿ ਆਉਂਦੇ ਹਨ।
ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ 17 ਫੀਸਦੀ ਤੋਂ ਜ਼ਿਆਦਾ ਹੁੰਦੀ ਹੈ। ਊਰਜਾ ਯੁਕਤ ਦਾਣੇ ਵਿੱਚ ਹਰੇਕ ਪ੍ਰਕਾਰ ਦੇ ਅਨਾਜ, ਜਿਵੇਂ ਕਣਕ, ਜਵਾਰ, ਬਾਜਰਾ, ਮੱਕੀ, ਜਵੀ, ਚਾਵਲ ਅਤੇ ਕਣਕ, ਮੱਕੀ ਅਤੇ ਝੋਨੇ ਦਾ ਚੋਕਰ, ਚਾਵਲ ਦੀ ਪਾਲਿਸ਼, ਚਾਵਲ ਦੀ ਫੱਕ, ਗੁੜ ਅਤੇ ਸ਼ੀਰਾ ਆਦਿ ਆਉਂਦੇ ਹਨ। ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ 18 ਫੀਸਦੀ ਤੋਂ ਘੱਟ ਹੁੰਦੀ ਹੈ।