
ਨਵੀਂ ਦਿੱਲੀ,
18 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਪ੍ਰਤੀ
ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅਜ ਕਈ ਸਮਾਜਕ, ਧਾਰਮਕ ਤੇ ਸਿਆਸੀ
ਕਾਰਕੂਨਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ 'ਚ ਸ਼ਮੂਲੀਅਤ ਕੀਤੀ। ਇਥੇ ਇਕ
ਪ੍ਰੋਗਰਾਮ ਦੌਰਾਨ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਯੂਥ ਵਿੰਗ
ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਲ 'ਚ ਸ਼ਾਮਲ ਹੋਏ ਕਾਰਕੂਨਾਂ
ਨੂੰ ਫੁੱਲਾਂ ਦਾ ਸਿਹਰਾ ਪਾ ਕੇ ਜੀ ਆਇਆ ਆਖਿਆ।
ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ 'ਚ ਸਾਬਕਾ ਮਿਸ ਕੌਰ ਤੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਅਵਨੀਤ ਕੌਰ ਭਾਟੀਆ, ਨੌਜਵਾਨ ਆਗੂ ਤਰਵਿੰਦਰ ਸਿੰਘ ਬਾਬੂ, ਨਵਨੀਤ ਸਿੰਘ, ਅਮਰਪ੍ਰੀਤ ਸਿੰਘ, ਪਰਮਜੀਤ ਸਿੰਘ ਸ਼ੈਰੀ, ਜਗੀਰ ਸਿੰਘ, ਕੁਲਵਿੰਦਰ ਸਿੰਘ ਬੇਦੀ ਅਤੇ ਸਾਬਕਾ ਪ੍ਰਿੰਸੀਪਲ ਇੰਦਰਜੀਤ ਸਿੰਘ ਸ਼ਾਮਲ ਹਨ।ਸ. ਜੀ.ਕੇ. ਨੇ ਦਿੱਲੀ ਕਮੇਟੀ ਵਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੂੰ ਸਮਰਪਤ ਹੋ ਕੇ ਅਕਾਲੀ ਦਲ ਦੀ ਮੈਂਬਰਸ਼ਿਪ ਪ੍ਰਾਪਤ ਕਰ ਰਹੇ ਸੱਜਣਾਂ 'ਚ ਬਜ਼ੁਰਗ ਤੇ ਨੌਜਵਾਨ ਤਬਕੇ ਵਲੋਂ ਬਰਾਬਰ ਵਿਖਾਏ ਗਏ ਹੁੰਗਾਰੇ ਨੂੰ ਆਪਣੇ ਲਈ ਪ੍ਰੋਰਣਾ ਸਰੋਤ ਦੱਸਿਆ ਤੇ ਕਿਹਾ ਕਿ ਦਿੱਲੀ ਕਮੇਟੀ ਤੋਂ ਗੁਰੂ ਸਾਹਿਬ ਆਪ ਸੇਵਾ ਕਰਵਾ ਰਹੇ ਹਨ। ਸ. ਸਿਰਸਾ ਨੇ ਦਿੱਲੀ ਕਮੇਟੀ ਵਲੋਂ ਕੌਮੀ ਏਜੰਡੇ ਤਹਿਤ ਕੀਤੇ ਗਏ ਮੁਖ ਕਾਰਜਾਂ 'ਤੇ ਚਾਨਣਾ ਪਾਉਂਦੇ ਹੋਏ ਸੰਗਤ ਨੂੰ ਹਮੇਸ਼ਾ ਪੰਥ ਦੀ ਆਵਾਜ ਚੁੱਕਣ ਦਾ ਭਰੋਸਾ ਦਿਤਾ। ਸ. ਸਿਰਸਾ ਨੇ ਕਿਹਾ ਕਿ ਨੌਜਵਾਨਾਂ ਵਲੋਂ ਅਕਾਲੀ ਦਲ ਦੇ ਨਾਲ ਜੁੜਨ 'ਚ ਵਿਖਾਈ ਜਾ ਰਹੀ ਦਿਲਚਸਪੀ ਸਾਨੂੰ ਹੋਰ ਕੰਮ ਦਾ ਉਤਸ਼ਾਹ ਬਖ਼ਸ਼ਦੀ ਹੈ।
ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਦਲ ਦੇ ਬੁਲਾਰੇ ਪਰਮਿੰਦਰ ਪਾਲ
ਸਿੰਘ ਨੇ ਨਿਭਾਈ। ਅਕਾਲੀ ਦਲ ਵਿਚ ਸਮੂਲੀਅਤ ਕਰਨ ਵਾਲਿਆਂ 'ਚ ਰਵਿੰਦਰ ਸਿੰਘ,
ਜੀ.ਐਸ.ਲਾਂਬਾ, ਹਰਮਨ ਸਿੰਘ, ਹਰਭਜਨ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ, ਅਨਮੋਲ ਸਿੰਘ,
ਜਗਪ੍ਰੀਤ ਸਿੰਘ, ਮਨਨਿੰਦਰ ਸਿੰਘ, ਗਗਨਦੀਪ ਸਿੰਘ, ਬਨਿੰਦਰ ਸਿੰਘ, ਸਤਨਾਮ ਸਿੰਘ,
ਸੁਰਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ, ਹਰਜੀਤ ਸਿੰਘ ਮਿੱਕੀ ਅਤੇ ਪੁਸ਼ਪਿੰਦਰ ਸਿੰਘ ਸਮੇਤ
ਕਈ ਨੌਜਵਾਨ ਮੌਜੂਦ ਸਨ।