ਸੌਦਾ ਸਾਧ ਦਾ ਬਾਡੀਗਾਰਡ ਗ੍ਰਿਫਤਾਰ, ਖੁੱਲਣਗੇ ਹੋਰ ਰਾਜ
Published : Sep 16, 2017, 1:11 pm IST
Updated : Sep 16, 2017, 7:41 am IST
SHARE ARTICLE

ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਦਾ ਇੱਕ ਹੋਰ ਭਰੋਸੇਯੋਗ ਬਾਡੀਗਾਰਡ ਓਮ ਬੁਡਾਨਿਆ ਪੁਲਿਸ ਦੀ ਹਿਰਾਸਤ ਵਿੱਚ ਆ ਗਿਆ ਹੈ। ਇਹ ਭਰੋਸੇਯੋਗ ਰਾਜਸਥਾਨ ਪੁਲਿਸ ਦਾ ਹੀ ਕਰਮਚਾਰੀ ਹੈ। ਜਿਸਨੂੰ ਰਾਮ ਰਹੀਮ ਦੀ ਸੁਰੱਖਿਆ ਵਿੱਚ ਲਗਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਹੋਣ ਵਾਲੀ ਪੁੱਛਗਿਛ ਵਿੱਚ ਪੰਚਕੂਲਾ ਵਿੱਚ ਹੋਏ ਬਵਾਲ ਨਾਲ ਜੁੜੇ ਕਈ ਰਾਜ ਵੀ ਖੁੱਲ ਸਕਦੇ ਹਨ। 

ਕ੍ਰਾਈਮ ਬ੍ਰਾਂਚ ਨੂੰ ਓਮ ਬੁਡਾਨਿਆ ਤੋਂ ਹਨੀਪ੍ਰੀਤ ਦੇ ਬਾਰੇ 'ਚ ਅਹਿਮ ਜਾਣਕਾਰੀਆਂ ਮਿਲਣ ਦੀ ਉਮੀਦ ਹੈ। ਰਾਮ ਰਹੀਮ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਪੁਲਸ ਨੇ ਬੁਡਾਨਿਆ ਨੇ ਪੁੱਛਗਿੱਛ ਦੇ ਲਈ ਇਕ ਦਿਨ ਪਹਿਲਾਂ ਹਨੂੰਮਾਨਗੜ੍ਹ ਪੁਲਸ ਸੁਪਰਡੈਂਟ ਨੂੰ ਈਮੇਲ ਕਰਕੇ ਪੰਚਕੂਲਾ ਬੁਲਾਇਆ ਸੀ। ਓਮ ਬੁਡਾਨਿਆ ਰਾਮ ਰਹੀਮ ਦਾ ਬਹੁਤ ਹੀ ਨਜ਼ਦੀਕੀ ਸੀ।


 ਕਈ ਸਾਲਾਂ ਤੋਂ ਰਾਜਸਥਾਨ ਪੁਲਸ ਵਲੋਂ ਤਾਇਨਾਤ ਰਾਮ ਰਹੀਮ ਦੇ ਬਾਡੀਗਾਰਡ ਸੀ ਜੋ ਕਿ ਡਿਊਟੀ ਕਰਦੇ-ਕਰਦੇ ਰਾਮ ਰਹੀਮ ਦਾ ਭਗਤ ਬਣ ਗਿਆ। ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੇ ਬਾਅਦ ਤੋਂ ਹੀ ਹਨੂੰਮਾਨਗੜ੍ਹ ਪੁਲਿਸ ਲਾਈਨ 'ਚ ਤਾਇਨਾਤ ਸੀ। ਹਰਿਆਣਾ ਦੇ ਸਿਰਸਾ 'ਚ ਡੇਰਾ ਸੱਚਾ ਸੌਦਾ ਦੇ ਮੁੱਖ ਦਫਤਰ ਦੇ ਕੰਪਲੈਕਸ 'ਚ 3 ਦਿਨਾਂ ਤੋਂ ਚਲ ਰਿਹਾ ਤਲਾਸ਼ੀ ਅਭਿਆਨ ਐਤਵਾਰ ਨੂੰ ਖਤਮ ਹੋ ਗਿਆ। 

ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਪੰਚਕੂਲਾ ਹਿੰਸਾ ਦੇ ਸਿਲਸਿਲੇ 'ਚ ਡੇਰੇ ਦੇ ਸੀਨੀਅਰ ਮੈਂਬਰ ਗੋਵਿੰਦ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਇੰਸਾ ਨੂੰ ਫੜਣ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

Location: India, Haryana

SHARE ARTICLE
Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement