ਬਰਡ ਫੀਡਰ ਨੂੰ ਸਾਫ ਰੱਖਣ ਦੇ ਤਰੀਕੇ

ਏਜੰਸੀ
Published Feb 4, 2020, 4:04 pm IST
Updated Feb 4, 2020, 4:04 pm IST
ਪੰਛੀਆਂ ਦੀ ਆਵਾਜ਼ ਸੁੰਨਣ 'ਚ ਬਹੁਤ ਚੰਗੀ ਲੱਗਦੀ ਹੈ
File
 File

ਪੰਛੀਆਂ ਦੀ ਆਵਾਜ਼ ਸੁੰਨਣ 'ਚ ਬਹੁਤ ਚੰਗੀ ਲੱਗਦੀ ਹੈ। ਸਵੇਰ ਦੀ ਪਹਿਲੀ ਕਿਰਨ ਉੱਗਣ ਦੇ ਨਾਲ ਹੀ ਇਹ ਦਾਣਾ ਲੱਭਣ ਲਈ ਅਪਣੇ ਆਲ੍ਹਣੇ 'ਚੋਂ ਨਿਕਲ ਪੈਂਦੇ ਹਨ। ਕੁਝ ਲੋਕ ਇਨ੍ਹਾਂ ਦੀ ਰਾਹ ਆਸਾਨ ਕਰਨ ਲਈ ਅਪਣੇ ਘਰਾਂ ਦੀਆਂ ਛੱਤਾਂ, ਰੁੱਖ, ਗਾਰਡਨ ਜਾਂ ਫਿਰ ਬਾਗਾਂ 'ਚ ਬਰਡ ਫੀਡਰ ਰੱਖਦੇ ਹਨ। ਜਿਸ 'ਚ ਦਾਣਾ ਅਤੇ ਪੀਣ ਲਈ ਪਾਣੀ ਰੱਖਿਆ ਜਾਂਦਾ ਹੈ ਪਰ ਸਿਰਫ ਇਸੇ ਨਾਲ ਕੁਦਰਤ ਦੇ ਪ੍ਰਤੀ ਸਾਡੀ ਜਿੰਮੇਦਾਰੀ ਖਤਮ ਨਹੀਂ ਹੋ ਜਾਂਦੀ।

Bird FeederBird Feeder

Advertisement

ਇਨ੍ਹਾਂ ਆਲ੍ਹਣਿਆਂ ਦੀ ਸਫਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ 'ਚ ਜਮ੍ਹਾ ਗੰਦਗੀ ਨਾਲ ਪੰਛੀਆਂ 'ਚ ਇਨਫੈਕਸ਼ਨ ਫੈਲਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਬੀਮਾਰੀ ਫੈਲਣ ਨਾਲ ਇਨ੍ਹਾਂ ਦੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ। ਆਓ ਜਾਣਦੇ ਹਾਂ ਕਿਸ ਤਰੀਕਿਆਂ ਨਾਲ ਰੱਖੀਏ ਬਰਡ ਫੀਡਰ ਦੀ ਸਫਾਈ। ਸਭ ਤੋਂ ਪਹਿਲਾਂ ਘਰ 'ਚ ਰੱਖਿਆ ਹੋਇਆ ਪੰਛੀਆਂ ਦਾ ਫੀਡਰ ਖਾਲੀ ਕਰ ਲਓ।

Bird FeederBird Feeder

ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਕਿਸੇ ਵੀ ਤਰ੍ਹਾਂ ਦਾ ਖਾਣਾ ਨਾ ਹੋਵੇ। ਇਸ ਤੋਂ ਬਾਅਦ ਇਕ ਬਾਲਟੀ 'ਚ ਥੋੜ੍ਹਾ ਜਿਹਾ ਲਿਕਵਿਡ ਸੋਪ ਪਾ ਕੇ ਮਿਕਸ ਕਰ ਲਓ। ਬਰਡ ਫੀਡਰ ਨੂੰ ਇਸ ਨਾਲ ਚੰਗੀ ਤਰ੍ਹਾਂ ਨਾਲ ਸਕ੍ਰਬ ਕਰਕੇ ਸਾਫ ਕਰੋ। ਫਿਰ ਸਾਫ ਪਾਣੀ ਨਾਲ ਇਸ ਨੂੰ ਧੋ ਕੇ ਸੁੱਕਾ ਲਓ। ਦੁਬਾਰਾ ਇਸ 'ਚ ਪੰਛੀਆਂ ਲਈ ਦਾਣਾ ਪਾਓ। ਇਸ ਗੱਲ ਦਾ ਧਿਆਨ ਰੱਖੋ ਕਿ 15 ਦਿਨਾਂ ਬਾਅਦ ਇਸ ਨੂੰ ਸਾਫ ਜ਼ਰੂਰ ਕਰ ਲਓ।

FileFile

ਇਸ ਗੱਲ ਦਾ ਧਿਆਨ ਰੱਖੋ ਕਿ ਦਾਣਾ ਆਲ੍ਹਣੇ ‘ਚ ਹਰ ਰੋਜ਼ ਨਾ ਪਾਓ। 1-2 ਦਿਨ ਪੰਛੀਆਂ ਨੂੰ ਇਨ੍ਹਾਂ ਨੂੰ ਖਾਲੀ ਕਰਨ ਦਿਓ। ਇਸ ਨਾਲ ਬੀਮਾਰੀ ਫੈਲਣ ਅਤੇ ਫੂਡ ਖਰਾਬ ਹੋਣ ਦਾ ਖਤਰਾ ਨਹੀਂ ਰਹੇਗਾ।

FileFile

Advertisement

 

Advertisement
Advertisement