
ਘਰਾਂ ਦੀਆਂ ਚਿੱਟੀਆਂ ਕੰਧਾਂ ਬੇਹੱਦ ਸ਼ਾਂਤ ਜਿਹੀ ਦਿਖਦੀਆਂ ਹਨ
ਘਰਾਂ ਦੀਆਂ ਚਿੱਟੀਆਂ ਕੰਧਾਂ ਬੇਹੱਦ ਸ਼ਾਂਤ ਜਿਹੀ ਦਿਖਦੀਆਂ ਹਨ। ਕਰਿਏਟਿਵ ਲੋਕਾਂ ਦੇ ਘਰਾਂ ਦੀਆਂ ਕੰਧਾਂ 'ਤੇ ਤੁਹਾਨੂੰ ਹਮੇਸ਼ਾ ਕੁੱਝ ਨਾ ਕੁੱਝ ਆਰਟਿਸਟਿਕ ਦਿਖੇਗਾ। ਚਿੱਟੀਆਂ ਕੰਧਾਂ ਤੋਂ ਘਰ ਅਤੇ ਕਮਰੇ ਵੱਡੇ ਦਿਖਦੇ ਹਨ, ਰੋਸ਼ਨੀ ਜ਼ਿਆਦਾ ਆਉਂਦੀ ਹੈ ਪਰ ਤੁਹਾਨੂੰ ਕੁੱਝ ਸਮੇਂ ਬਾਅਦ ਖਾਲੀਪਣ ਜਿਹਾ ਲੱਗਣ ਲੱਗਦਾ ਹੈ। ਜੇਕਰ ਤੁਸੀਂ ਅਪਣੀ ਚਿੱਟੀਆਂ ਕੰਧਾਂ ਵਿਚ ਕੁੱਝ ਖੂਬਸੂਰਤੀ ਜੋੜਨਾ ਚਾਹੁੰਦੇ ਹੋ ਤਾਂ ਇਹਨਾਂ ਵਿਚੋਂ ਕੁੱਝ ਕਰਿਏਟਿਵ ਕੰਮ ਕਰ ਸਕਦੇ ਹੋ। ਕਮਰੇ ਦੀਆਂ ਕੰਧਾਂ ਨੂੰ ਆਰਟਵਰਕ, ਪੁਰਾਣੀ ਤਸਵੀਰਾਂ ਜਾਂ ਡਿਜ਼ਾਈਨ ਨਾਲ ਸਜਾਓ। ਇਸ ਨਾਲ ਤੁਹਾਨੂੰ ਕਮਰੇ ਵਿਚ ਨਵਾਂਪਣ ਵੀ ਲੱਗੇਗਾ ਅਤੇ ਰੌਣਕ ਵੀ ਆਵੇਗੀ।
Old Pics
ਪੁਰਾਣੀ ਤਸਵੀਰਾਂ : ਅਪਣੇ ਘਰ ਦੀਆਂ ਕੰਧਾਂ ਨੂੰ ਪੁਰਾਣੀ ਤਸਵੀਰਾਂ ਨਾਲ ਸਜਾਓ। ਤੁਸੀਂ ਚਾਹੋ ਤਾਂ ਕਲਰਡ ਫਰੇਮ ਲਿਆ ਸਕਦੇ ਹੋ ਜਾਂ ਫਿਰ ਇੰਝ ਹੀ ਤਸਵੀਰਾਂ ਨੂੰ ਪੇਸਟ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਮਜ਼ਾ ਆਵੇਗਾ ਅਤੇ ਤੁਸੀਂ ਲਿਟੇ - ਲਿਟੇ ਉਨ੍ਹਾਂ ਯਾਦਾਂ ਨੂੰ ਤਾਜ਼ਾ ਵੀ ਕਰ ਸਕਦੇ ਹੋ।
Paint
ਪੇਂਟ ਬਰਸ਼ ਨਾਲ ਕਰੋ ਕਲਾਕਾਰੀ : ਬਰਸ਼ ਅਤੇ ਪੇਂਟ ਲਵੋ ਅਤੇ ਕੰਧਾਂ 'ਤੇ ਕੁੱਝ ਵਧੀਆ ਜਿਹੀ ਡਿਜ਼ਾਈਨ ਪੇਂਟ ਕਰ ਲਵੋ। ਇਸ ਨਾਲ ਕੰਧਾਂ 'ਤੇ ਰੌਣਕ ਆ ਜਾਵੇਗੀ ਅਤੇ ਕਮਰੇ ਵਿਚ ਵਧੀਆ ਜਿਹਾ ਲੱਗੇਗਾ। ਜੋ ਵੀ ਬਣਾਓ, ਉਹ ਬਹੁਤ ਪਾਜ਼ਿਟਿਵ ਹੋਣਾ ਚਾਹੀਦਾ ਹੈ। ਰੰਗਾਂ ਅਤੇ ਸ਼ੇਡ ਦਾ ਖਾਸ ਧਿਆਨ ਰੱਖੋ।
Fabric
ਰੰਗਾਂ ਅਤੇ ਫੈਬਰਿਕ ਨਾਲ ਕਰੋ ਸਜਾਵਟ : ਰੰਗਾਂ ਨੂੰ ਮਿਕਸ ਕਰ ਕੇ ਅਤੇ ਫੈਬਰਿਕ ਨੂੰ ਮਿਲਾ ਕੇ ਤੁਸੀਂ ਡਿਜ਼ਾਈਨ ਤਿਆਰ ਕਰੋ। ਤੁਸੀ ਚਾਹੋ ਤਾਂ ਵੈਲਵੇਟ ਪੇਪਰ 'ਤੇ ਰੰਗ ਨਾਲ ਕੁੱਝ ਤਿਆਰ ਕਰ ਸਕਦੇ ਹੋ। ਇਸ ਡਿਜ਼ਾਈਨ 'ਤੇ ਤਸਵੀਰਾਂ ਨੂੰ ਚਿਪਕਾ ਸਕਦੇ ਹੋ। ਇਸ ਤਰ੍ਹਾਂ ਕੁੱਝ ਵੀ ਵੱਖ ਅਤੇ ਸਟਾਈਲਿਸ਼ ਜਿਹਾ ਬਣ ਜਾਵੇਗਾ।
wooden shelves
ਵੂਡਨ ਬੁੱਕ ਸ਼ੈਲਫ : ਜੇਕਰ ਤੁਸੀਂ ਕਿਤਾਬਾਂ ਦੇ ਸ਼ੌਕੀਨ ਹੋ ਤਾਂ ਕੰਧਾਂ 'ਤੇ ਵੂਡਨ ਸ਼ੈਲਫ ਬਣਵਾ ਦਿਓ ਅਤੇ ਇਹਨਾਂ ਵਿਚ ਕਿਤਾਬਾਂ ਨੂੰ ਰੱਖੋ। ਇਸ ਨਾਲ ਤੁਹਾਡਾ ਕਲੈਕਸ਼ਨ ਵੀ ਤਿਆਰ ਹੋ ਜਾਵੇਗਾ ਅਤੇ ਕੰਧਾਂ 'ਤੇ ਵੀ ਕੁੱਝ ਕਰਿਏਟਿਵ ਕੰਮ ਹੋ ਜਾਵੇਗਾ।
bold accessories
ਬੋਲਡ ਅਸੈਸਰੀਜ਼ : ਪਿਓਰ ਵਾਈਟ ਕੰਧ 'ਤੇ ਬੋਲਡ ਅਸੈਸਰੀਜ਼ ਦਾ ਕੋਈ ਵੀ ਨਹੀਂ ਮੁਕਾਬਲਾ ਕਰ ਸਕਦਾ। ਤੁਸੀਂ ਮਟੈਲਿਕ ਪ੍ਰਿੰਟ ਦੇ ਕੁਸ਼ਨ ਨੂੰ ਕਮਰੇ ਵਿਚ ਰੱਖੋ। ਐਕਸਟਰਾ ਲਾਈਟ ਲਗਾਓ ਅਤੇ ਬੋਲਡ ਕਲਰ ਦੀ ਅਸੈਸਰੀਜ਼ ਨੂੰ ਸਟਕ ਕਰੋ।