ਅੰਡੇ ਦੇ ਛਿਲਕਿਆਂ ਨਾਲ ਸਜਾਓ ਆਪਣਾ ਘਰ, ਬਣਾਓ ਦੂਸਰਿਆਂ ਦੇ ਘਰਾਂ ਨਾਲੋਂ ਵੱਖਰਾ

ਏਜੰਸੀ
Published Feb 8, 2020, 5:48 pm IST
Updated Feb 8, 2020, 5:48 pm IST
ਕੁੱਝ ਲੋਕਾਂ ਨੂੰ ਘਰ ਸਜਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਉਂਨਾਂ ਨੂੰ ਹਰ ਜਗ੍ਹਾ ਨੂੰ ਡੈਕੋਰੇਸ਼ਨ ਕਰਨਾ ਚੰਗਾ ਲਗਦਾ ਹੈ
File Photo
 File Photo

ਕੁੱਝ ਲੋਕਾਂ ਨੂੰ ਘਰ ਸਜਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਉਂਨਾਂ ਨੂੰ ਹਰ ਜਗ੍ਹਾ ਨੂੰ ਡੈਕੋਰੇਸ਼ਨ ਕਰਨਾ ਚੰਗਾ ਲਗਦਾ ਹੈ। ਘਰ ਨੂੰ  ਸਜਾਉਣ ਦਾ ਤਰੀਕਾ ਹਰ ਕਿਸੇ ਨੂੰ ਠੀਕ ਢੰਗ ਨਾਲ ਨਹੀਂ ਆਉਂਦਾ ਅਤੇ ਕਦੇ-ਕਦੇ ਸਾਰੇ ਲੋਕ ਘਰ ਨੂੰ ਇਕ ਹੀ ਤਰੀਕੇ ਨਾਲ ਸਜ਼ਾ ਦਿੰਦੇ ਹਨ। ਜਿਸ ਦੇ ਨਾਲ ਉਸ ਵਿਚ ਕੁੱਝ ਵੀ ਵਿਲੱਖਣ ਨਹੀਂ ਲੱਗਦਾ ਹੈ। ਜਿਸ ਦੇ ਨਾਲ ਤੁਹਾਡਾ ਘਰ ਦੂਸਰਿਆਂ ਦੇ ਘਰਾਂ ਨਾਲੋਂ ਵੱਖਰਾ ਅਤੇ ਅਨੋਖਾਂ ਦਿਸੇ। ਘਰ ਦੀ ਸਜਾਵਟ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਰਹਿੰਦੇ ਹਨ। ਪਰ ਅਜੇ ਅਸੀਂ ਤੁਹਾਨੂੰ ਬਹੁਤ ਆਸਾਨ ਤਰੀਕਿਆ ਨਾਲ ਘਰ ਸਜਾਉਣ ਲਈ ਇਸ ਚੀਜ਼ ਦਾ ਵੀ ਇਸਤੇਮਾਲ ਕਰ ਸਕਦੇ ਹੋ। 

egg

Advertisement

ਮਾਰਕੀਟ ਵਿਚੋ ਮਿਲਣ ਵਾਲੇ ਮਹਿੰਗ-ਮਹਿੰਗੇ ਸ਼ੋ-ਪੀਸ ਲੋਕ ਘਰ ਲਿਆਉਂਦੇ ਹਨ ਅਤੇ ਘਰ ਦੀਆਂ ਦੀਵਾਰਾਂ ਨੂੰ ਵਾਲਪੇਪਰ ਦੇ ਨਾਲ ਖੂਬਸੂਰਤ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਾਡੇ ਘਰਾਂ ਵਿਚ ਕੁੱਝ ਅਜਿਹੀਆ ਚੀਜ਼ਾਂ ਮੌਜੂਦ ਹੁੰਦੀਆ ਹਨ,ਜਿਨ੍ਹਾਂ ਦੀ ਵਰਤੋਂ ਕਰ ਕੇ ਘਰ ਦੀ ਸਜਾਵਟ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।  ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਕਿਹੜੀਆਂ ਚੀਜ਼ਾਂ ਹਨ।  ਉਨ੍ਹਾਂ ਚੀਜਾਂ ਵਿਚੋਂ ਇਕ ਹੈ ਅੰਡਿਆਂ ਦੇ ਛਿਲਕੇ ਦੀ ਵਰਤੋਂ ਦੇ ਬਾਰੇ ਦੱਸਾਂਗੇ।

egg tree

ਅੰਡੇ ਦਾ ਛਿਲਕਾ ਸੁੱਟਣ ਦੀ ਬਜਾਏ ਜੇਕਰ ਤੁਸੀਂ ਸਮਾਰਟ ਤਰੀਕੇ ਨਾਲ ਇਸ ਦੀ ਵਰਤੋ ਕਰਕੇ ਘਰ ਦੀ ਸਜਾਵਟ ਵਿਚ ਕਰੋ ਤਾਂ ਤੁਹਾਨੂੰ ਬਾਕੀ ਸਜਾਵਟ ਵਾਲੀਆਂ ਚੀਜ਼ਾਂ ਵਿਚ ਪੈਸਾ ਖਰਚ ਕਰਨ ਦੀ ਜਰੂਰ ਨਹੀਂ ਹੋਵੇਗੀ। ਤੁਸੀ ਟੇਬਲ ਦੀ ਸ਼ੋਭਾ ਵਧਾਉਣ ਲਈ ਅੰਡੇ ਨੂੰ  ਪੇਪਰ ਫਲਾਵਰ ਵਿਚ ਡੈਕੋਰੇਟ ਕਰਕੇ ਉਨ੍ਹਾਂ ਨੂੰ ਡੈਕੋਰੇਸ਼ਨ ਪੀਸ ਬਣਾ ਸਕਦੇ ਹੋ। ਤੁਸੀ ਘਰ ਵਿੱਚ ਇਸ ਤਰ੍ਹਾਂ ਐਗ ਬਰਡ ਟਰੀ ਬਣਾ ਕੇ ਘਰ ਨੂੰ ਹੋਰ ਵੀ ਖੂਬਸੂਰਤ ਵਿਖਾ ਸਕਦੇ ਹੋ। ਇਸ ਦੇ ਲਈ ਅੰਡੇ ਨੂੰ ਆਪਣੀ ਮਰਜੀ ਨਾਲ ਕੋਈ ਵੀ ਸਪ੍ਰੇ ਕਲਰ ਨਾਲ ਡੈਕੋਰੇਟ ਕਰੋ ਫਿਰ ਉਨ੍ਹਾਂ ਨੂੰ ਥਰੈਡ ਦੇ ਨਾਲ ਬੰਨ ਕੇ ਟਰੀ ਤੇ ਲਗਾਓ।

egg decorate

ਤੁਸੀ ਡਿਨਰ ਟੇਬਲ ਦੀ ਸ਼ੋਭਾ ਵਧਾਉਣ ਲਈ ਅੰਡਿਆਂ ਦੇ ਸਪ੍ਰੇ ਕਲਰ ਦੇ ਨਾਲ ਸਜਾ ਕੇ ਅਤੇ ਫਲਾਵਰਸ ਨਾਲ ਇਸ ਤਰ੍ਹਾਂ ਕੱਚ ਦੇ ਜਾਰ ਵਿਚ ਪਾ ਕੇ ਸਜਾ ਸਕਦੇ ਹੋ। ਗਾਡਰਨ ਵਿਚ ਲੱਗੇ ਗਮਲੇ ਨੂੰ ਅਟਰੈਕਟਿਵ ਵਿਖਾਉਣ ਲਈ ਅੰਡਿਆਂ ਨੂੰ ਇਸ ਤਰ੍ਹਾਂ ਲਗਾਓ। ਤੁਸੀ ਆਪਣੇ ਬੱਚਿਆਂ  ਨੂੰ ਵੀ ਅੰਡਿਆਂ ਦੇ ਛਿਲਕਿਆਂ ਦੀ ਮਦਦ ਨਾਲ ਨਵੇਂ-ਨਵੇਂ ਤਰੀਕੇ ਅਤੇ ਡੈਕੋਰੇਟਿਵ ਸਾਮਾਨ ਬਣਾਉਣਾ ਸਿਖਾ ਸਕਦੇ ਹੋ। ਇਸ ਨਾਲ ਬੱਚੇ ਦਾ ਮਨ ਵੀ ਲੱਗਿਆ  ਰਹੇਗਾ ਅਤੇ ਉਨ੍ਹਾਂ ਨੂੰ ਕੁੱਝ ਸਿਖਣ ਨੂੰ ਵੀ ਮਿਲੇਗਾ।

Advertisement

 

Advertisement
Advertisement