ਗੁਲਾਬ ਦੇ ਪੌਦਿਆਂ ਦੀ ਇਸ ਤਰ੍ਹਾਂ ਕਰੋ ਦੇਖਭਾਲ
Published : Apr 9, 2020, 4:36 pm IST
Updated : Apr 9, 2020, 4:48 pm IST
SHARE ARTICLE
File
File

ਘਰ ਦੇ ਗਾਰਡਨ ‘ਚ ਲੱਗੇ ਫੁੱਲ ਗਾਰਡਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਹਨ

ਘਰ ਦੇ ਗਾਰਡਨ ‘ਚ ਲੱਗੇ ਫੁੱਲ ਗਾਰਡਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਹਨ। ਜਿੱਥੇ ਫੁੱਲ ਹੋਵੇ ਉੱਥੇ ਗੁਲਾਬ ਦਾ ਹੋਣਾ ਤਾਂ ਆਮ ਗੱਲ ਹੈ। ਇਹ ਫੁੱਲ ਸਭ ਤੋਂ ਜ਼ਿਆਦਾ ਪਸੰਦੀਦਾ ਵੀ ਹੁੰਦਾ ਹੈ। ਤੁਸੀਂ ਚਾਹੋ ਤਾਂ ਗੁਲਾਬ ਦੇ ਪੌਦੇ ਨੂੰ ਗਮਲੇ ‘ਚ ਲਗਾ ਕੇ ਇਨਡੋਰ ਗਾਰਡਨਿੰਗ ਵੀ ਕਰ ਸਕਦੇ ਹੋ। ਅੱਜ ਕਲ ਇਨਡੋਰ ਗਾਰਡਨਿੰਗ ਦਾ ਬਹੁਤ ਹੀ ਜ਼ਿਆਦਾ ਕ੍ਰੇਜ਼ ਹੈ।

Rose FlowerRose Flower

ਇਨਡੋਰ ਗਾਰਡਨ ‘ਚ ਲੱਗੇ ਪੌਦਿਆਂ ਨੂੰ ਠੀਕ ਤਰ੍ਹਾਂ ਨਾਲ ਧੁੱਪ ਅਤੇ ਹਵਾ ਨਹੀਂ ਮਿਲ ਪਾਉਂਦੀ ਜਿਸ ਨਾਲ ਉਹ ਜਲਦੀ ਮੁਰਝਾਉਣ ਲੱਗਦੇ ਹਨ। ਜੇ ਗੱਲ ਗੁਲਾਬ ਦੇ ਫੁੱਲ ਦੀ ਕਰੀਏ ਤਾਂ ਇਸ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਗੁਲਾਬ ਇਨ੍ਹਾਂ ਨਾਜੁਕ ਹੁੰਦਾ ਹੈ ਕਿ ਇਸ ਨੂੰ ਸਹੀਂ ਦੇਖਭਾਲ ਨਾ ਕੀਤੇ ਜਾਣ ‘ਤੇ ਇਹ ਕੁਝ ਹੀ ਦਿਨਾਂ ‘ਚ ਮੁਰਝਾਉਣ ਲੱਗਦਾ ਹੈ।

FileRose Flower

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ ‘ਚ ਲੱਗੇ ਗੁਲਾਬ ਦੇ ਫੁੱਲਾਂ ਨੂੰ ਖਰਾਬ ਹੋਣ ਅਤੇ ਮੁਰਝਾਉਣ ਤੋਂ ਬਚਾ ਸਕਦੇ ਹੋ।

RoseRose Flower

ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ। ਹਫਤੇ ‘ਚ ਇਕ ਵਾਰ ਗੁਲਾਬ ਦੇ ਪੌਦੇ ਦੇ ਆਲੇ-ਦੁਆਲੇ ਦੀ ਗੰਦਗੀ ਨੂੰ ਸਾਫ ਕਰੋ। ਇਸ ਤੋਂ ਇਲਾਵਾ ਇਸ ਦੀ ਕਟਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਗੁਲਾਬ ਨੂੰ ਧੁੱਪ 'ਚ ਰੱਖਣਾ ਚਾਹੀਦਾ ਹੈ।

RoseRose Flower

ਜੇ ਤੁਸੀਂ ਗਮਲੇ 'ਚ ਗੁਲਾਬ ਦਾ ਪੌਦਾ ਲਗਾਇਆ ਹੈ ਤਾਂ ਪਾਣੀ ਕੱਢਣ ਲਈ ਗਮਲੇ ਦੇ ਥੱਲੇ ਇਕ ਛੇਕ ਕਰੋ ਤਾਂ ਕਿ ਪਾਣੀ ਦੀ ਨਿਕਾਸੀ ਸਹੀਂ ਤਰੀਕੇ ਨਾਲ ਹੋ ਸਕੇ। ਇਨ੍ਹਾਂ 'ਚ ਰੋਜ਼ਾਨਾ ਪਾਣੀ ਪਾਓ। ਸਮੇਂ-ਸਮੇਂ 'ਤੇ ਗੁਲਾਬ ਦੇ ਪੌਦਿਆਂ 'ਚ ਖਾਦ ਵੀ ਪਾਉਂਦੇ ਰਹੋ। ਗੁਲਾਬ ਦੇ ਪੌਦਿਆਂ ਨੂੰ ਹਮੇਸ਼ਾ ਸਰਦ ਹਵਾਵਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਰਾਤ ਦੇ ਸਮੇਂ ਇਨ੍ਹਾਂ ਨੂੰ ਪਾਲੀਥਿਨ ਦੀ ਥੈਲੀ ਨਾਲ ਢੱਕ ਦਿਓ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement