
ਤਿਉਹਾਰਾਂ ਉਤੇ ਤੁਸੀਂ ਆਪਣੇ ਕੱਪੜਿਆਂ ਉਤੇ ਤਾਂ ਧਿਆਨ ਦਿੰਦੇ ਹੀ ਹੋ ਪਰ ਘਰ ਦੀ ਸਜਾਵਟ ਵੀ ਬਹੁਤ ਮਾਇਨੇ ਰੱਖਦੀ ਹੈ। ਜਿਵੇਂ ਜਿਵੇਂ ਜ਼ਮਾਨਾ ਮੌਡਰਨ ਹੁੰਦਾ.....
ਤਿਉਹਾਰਾਂ ਉਤੇ ਤੁਸੀਂ ਆਪਣੇ ਕੱਪੜਿਆਂ ਉਤੇ ਤਾਂ ਧਿਆਨ ਦਿੰਦੇ ਹੀ ਹੋ ਪਰ ਘਰ ਦੀ ਸਜਾਵਟ ਵੀ ਬਹੁਤ ਮਾਇਨੇ ਰੱਖਦੀ ਹੈ। ਜਿਵੇਂ ਜਿਵੇਂ ਜ਼ਮਾਨਾ ਮੌਡਰਨ ਹੁੰਦਾ ਜਾ ਰਿਹਾ ਹੈ, ਉਂਜ ਹੀ ਸਜਾਵਟ ਦੇ ਆਇਡੀਆ ਵੀ ਬਦਲਦੇ ਜਾ ਰਹੇ ਹਨ। ਅੱਜ ਕੱਲ੍ਹ ਸਜਾਵਟ ਵਿਚ ਨਵੇਂ - ਨਵੇਂ ਥੀਮ ਅਤੇ ਆਈਟਮ ਆ ਚੁੱਕੇ ਹਨ, ਜਿਨ੍ਹਾਂ ਵਿਚ ਬਹੁਤ ਜਿਅਦਾ ਖਰਚ ਹੋ ਰਿਹਾ ਹੈ। ਅਜਿਹੇ ਵਿਚ ਤੁਸੀਂ ਇਸ ਉਲਝਨ ਵਿਚ ਰਹਿੰਦੇ ਹੋ ਕਿ ਘਰ ਨੂੰ ਕਿਵੇਂ ਨਵਾਂ ਅਤੇ ਆਕਰਸ਼ਕ ਬਣਾਇਆ ਜਾਵੇ। ਤਾਂ ਚਲੋ ਇਸ ਵਾਰ ਅਸੀਂ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਕਰ ਦਿੰਦੇ ਹਾਂ। ਤੁਸੀਂ ਇਸ ਵਾਰ ਕੁੱਝ ਵੱਖਰੇ ਤਰੀਕੇ ਨਾਲ ਆਪਣੇ ਘਰ ਨੂੰ ਸਜਾਉ, ਜਿਸ ਵਿਚ ਖਰਚ ਵੀ ਘੱਟ ਹੋਵੇ ਅਤੇ ਡੇਕੋਰੇਸ਼ਨ ਵੀ ਮੌਡਰਨ ਸਟਾਈਲ ਵਿਚ ਹੋਵੇ।
cranesਕੈਨਸ ਸਜਾਵਟ :- ਇਸ ਦੇ ਲਈ ਤੁਹਾਨੂੰ ਗਲੇਜ ਪੇਪਰ, ਕਲਰਡ ਪੇਪਰ ਅਤੇ ਹੈਗਿੰਗ ਲਈ ਧਾਗੇ ਦੀ ਲੋੜ ਪਵੇਗੀ। ਗਲੇਜ ਅਤੇ ਕਲਰਡ ਪੇਪਰ ਦੀ ਮਦਦ ਨਾਲ ਛੋਟੇ - ਛੋਟੇ ਕ੍ਰੇਨ ਬਣਾ ਲਉ। ਫਿਰ ਇਹਨਾਂ ਉੱਤੇ ਧਾਗਾ ਬੰਨ੍ਹ ਕੇ ਇਨ੍ਹਾਂ ਨੂੰ ਲਟਕਾ ਦਿਉ।
paper fanਪੇਪਰ ਫੈਨ ਸਜਾਵਟ :- ਇਹ ਸਭ ਤੋਂ ਆਸਾਨ ਆਇਡੀਆ ਹੈ। ਇਸ ਨਾਲ ਤੁਹਾਡੇ ਘਰ ਨੂੰ ਨਵਾਂ ਲੁਕ ਮਿਲੇਗਾ ਅਤੇ ਤੁਹਾਡੇ ਮਹਿਮਾਨ ਇਸ ਨੂੰ ਦੇਖਦੇ ਰਹਿ ਜਾਣਗੇ। ਇਸ ਨੂੰ ਬਣਾਉਣ ਲਈ ਤੁਸੀਂ ਦੋ ਰੰਗ ਦੇ ਕਾਗਜ਼ ਲਉ ਅਤੇ ਫਿਰ ਉਨ੍ਹਾਂ ਦੇ ਪੱਖੇ ਬਣਾ ਲਉ ਅਤੇ ਇਸ ਨੂੰ ਆਪਣੇ ਦੀਵਾਰ ਉੱਤੇ ਜਾਂ ਦਰਵਾਜ਼ੇ ਉਤੇ ਸਜਾਉ।
paper boatਪੇਪਰ ਕਿਸ਼ਤੀ ਸਜਾਵਟ :- ਹੈਗਿੰਗ ਪੇਪਰ ਕਿਸ਼ਤੀ ਸਜਾਵਟ ਲਈ ਵਧੀਆ ਆਇਡੀਆ ਹੈ। ਪੇਪਰ ਦੀ ਮਦਦ ਨਾਲ ਕਿਸ਼ਤੀ ਬਣਾਉ ਅਤੇ ਉਨ੍ਹਾਂ ਨੂੰ ਹੈਗਿੰਗ ਦੀ ਤਰ੍ਹਾਂ ਲਟਕਾ ਦਿਉ। ਇਸ ਦੇ ਲਈ ਤੁਸੀਂ ਪੋਲਕਾ ਡਾਟਸ ਜਾਂ ਸਟਰਾਈਪ ਪੇਪਰ ਵੀ ਚੁਣ ਸਕਦੇ ਹੋ।
hangingਹੈਂਗਿੰਗ ਛੱਤਰੀ :-ਇਸ ਤੋਂ ਇਲਾਵਾ ਤੁਸੀਂ ਹੈਗਿੰਗ ਛੱਤਰੀ ਤੋਂ ਵੀ ਆਪਣੇ ਘਰ ਨੂੰ ਸਜਾ ਸਕਦੇ ਹੋ। ਜੇਕਰ ਤੁਸੀਂ ਥੀਮ ਦੇ ਹਿਸਾਬ ਨਾਲ ਸਜਾਵਟ ਕਰੋਗੇ ਤਾਂ ਇਹ ਸਭ ਤੋਂ ਵਧੀਆ ਸੁਝਾਅ ਹੈ। ਇਸ ਤੋਂ ਇਲਾਵਾ ਤੁਸੀਂ ਹੈਂਗਿੰਗ ਐਂਲੀਫੈਂਟ ਸਜਾਵਟ ਵੀ ਕਰ ਸਕਦੇ ਹੋ।
pinwheelਪਿਨ ਵਹੀਲ ਡੇਕੋਰੇਸ਼ਨ :-ਤੁਸੀਂ ਇਨ੍ਹਾਂ ਨੂੰ ਰੰਗੀਨ ਪੇਪਰ ਦੇ ਇਸਤੇਮਾਲ ਤੋਂ ਬਣਾ ਸਕਦੇ ਹੋ। ਇਹ ਆਇਡੀਆ ਸੇਂਟਰ ਟੇਬਲ ਦੀ ਸਜਾਵਟ ਲਈ ਸਭ ਤੋਂ ਵਧੀਆ ਹੈ। ਪੇਪਰ ਦੀ ਮਦਦ ਨਾਲ ਪਿਨ ਵਹੀਲ ਬਣਾਉ ਅਤੇ ਉਨ੍ਹਾਂ ਨੂੰ ਲੱਕੜੀ ਦੀ ਸਟਿਕ ਨਾਲ ਟੇਬਲ ਉਤੇ ਸਜਾਉ।