ਘਰ ਦੇ ਗਾਰਡਨ 'ਚ ਇਹ ਬੂਟੇ ਲਗਾਉਣ ਨਾਲ ਦੂਰ ਹੋਵੇਗਾ ਪ੍ਰਦੂਸ਼ਣ
Published : Mar 13, 2020, 3:38 pm IST
Updated : Mar 13, 2020, 3:48 pm IST
SHARE ARTICLE
File
File

ਤੁਸੀਂ ਮਾਹੌਲ ਨੂੰ ਸ਼ੁੱਧ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਦੇ ਸਕਦੇ ਹੋ

ਤੁਸੀਂ ਮਾਹੌਲ ਨੂੰ ਸ਼ੁੱਧ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਦੇ ਸਕਦੇ ਹੋ। ਘਰ ਜਾਂ ਗਾਰਡਨ ਵਿਚ ਅਜਿਹੇ ਬੂਟੇ ਲਗਾ ਸਕਦੇ ਹੋ ਜੋ ਕੁਦਰਤੀ ਏਅਰ ਪਿਊਰੀਫਾਇਰ ਹੋਵੇ। ਇਨ੍ਹਾਂ ਨਾਲ ਨਾ ਕੇਵਲ ਘਰ ਸਗੋਂ ਆਲੇ ਦੁਆਲੇ ਦਾ ਮਾਹੌਲ ਸ਼ੁੱਧ ਰਹੇਗਾ ਅਤੇ ਘਰ ਦੀ ਸ਼ੋਭਾ ਵੀ ਵਧੇਗੀ। ਅੱਜ ਅਸੀਂ ਤੁਹਾਨੂੰ 7 ਏਅਰ ਪਿਊਰੀਫਾਇਰ ਪੌਦਿਆਂ ਦੇ ਬਾਰੇ ਵਿਚ ਦੱਸਦੇ ਹਾਂ ਜਿਨ੍ਹਾਂ ਨੂੰ ਤੁਸੀਂ ਘਰ ਜਾਂ ਆਂਗਣ ਵਿਚ ਲਗਾ ਸਕਦੇ ਹੋ। 

Snake plantSnake plant

ਸਨੇਕ ਪਲਾਂਟ - ਮਦਰ-ਇਨ- ਲੋਜ਼ ਟੰਗ ਦੇ ਨਾਮ ਨਾਲ ਮਸ਼ਹੂਰ ਇਹ ਪੌਦਾ ਹਵਾ ਵਿਚ ਮੌਜੂਦ ਖਤਰਨਾਕ ਤੱਤ ਫਾਰਮਲਡਿਹਾਈਡ ਨੂੰ ਫਿਲਟਰ ਕਰਦਾ ਹੈ। ਇਸ ਬੂਟੇ ਨੂੰ ਜ਼ਿਆਦਾ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ, ਨਾਲ ਹੀ ਇਹ ਪੌਦਾ ਰਾਤ ਨੂੰ ਕਾਰਬਨ - ਡਾਇਆਕਸਾਈਡ ਨੂੰ ਸੋਖ ਕੇ ਆਕਸੀਜਨ ਰਿਲੀਜ ਕਰਦਾ ਹੈ। ਇਸ ਨੂੰ ਤੁਸੀਂ ਆਪਣੇ ਬੈਡਰੂਮ ਵਿਚ ਰੱਖ ਸਕਦੇ ਹੋ। 

Aloe Vera  Aloe Vera

ਐਲੋਵੇਰਾ - ਸੂਰਜ ਦੀ ਘੱਟ ਰੋਸ਼ਨੀ ਵਿਚ ਪਨਪਣ ਵਾਲਾ ਔਸ਼ਧੀ ਗੁਣਾਂ ਨਾਲ ਪਰਿਪੂਰਣ ਹੋਣ ਦੇ ਨਾਲ - ਨਾਲ ਇਕ ਚੰਗਾ ਏਅਰ ਪਿਊਰੀਫਾਇਰ ਵੀ ਹੈ। ਇਹ ਪੌਦਾ ਵਾਤਾਵਰਣ ਤੋਂ ਫਾਰਮਲਡਿਹਾਇਡ ਅਤੇ ਬੇਂਜੀਨ ਰਸਾਇਣ ਨੂੰ ਦੂਰ ਕਰਦਾ ਹੈ। ਤੁਸੀਂ ਬੈਡਰੂਮ ਜਾਂ ਕਿਚਨ ਦੀ ਖਿੜਕੀ ਦੇ ਸਾਹਮਣੇ ਰੱਖ ਸਕਦੇ ਹੋ। 

Spider plantSpider plant

ਸਪਾਈਡਰ ਪਲਾਂਟ - ਜੇਕਰ ਤੁਸੀਂ ਬੂਟਿਆਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਸਪਾਈਡਰ ਪਲਾਂਟ ਲਗਾਓ ਕਿਉਂਕਿ ਇਸ ਨੂੰ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਹੁੰਦੀ। ਇਹ ਪੌਦਾ ਜਾਇਲੀਨ, ਬੇਂਜੀਨ, ਫਾਰਮਲਡਿਹਾਈਡ ਅਤੇ ਕਾਰਬਨ ਮੋਨੋ ਆਕਸਾਈਡ ਵਰਗੀ ਵਿਸ਼ੈਲੀ ਗੈਸਾਂ ਤੋਂ ਵਾਤਾਵਰਨ ਨੂੰ ਸ਼ੁੱਧ ਰੱਖਣਾ ਹੈ। 

Rubber plantRubber plant

ਰਬਰ ਪਲਾਂਟਸ - ਕਮਰੇ ਜਾਂ ਦਫ਼ਤਰ ਦੇ ਬੰਦ ਕਮਰੇ ਵਿਚ ਸ਼ੁੱਧ ਹਵਾ ਅਤੇ ਕੁਦਰਤ ਦਾ ਸਪਰਸ਼ ਚਾਹੁੰਦੇ ਹੋ ਤਾਂ ਰਬਰ ਪਲਾਂਟਸ ਬੇਸਟ ਆਪਸ਼ਨ ਹੈ। ਇਹ ਪੌਦਾ ਥੋੜ੍ਹੀ ਧੁੱਪ ਵਿਚ ਵੀ ਜਿੰਦਾ ਰਹਿ ਸਕਦਾ ਹੈ। ਇਹ ਵੁਡਨ ਫਰਨੀਚਰ ਤੋਂ ਰਿਲੀਜ ਹੋਣ ਵਾਲੇ ਨੁਕਸਾਨਦਾਇਕ ਆਰਗੇਨਿਕ ਕੰਪਾਉਡ ਫਾਰਮਲਡਿਹਾਈਡ ਤੋਂ ਵਾਤਾਵਰਣ ਨੂੰ ਮੁਕਤ ਰੱਖਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਲੱਕੜੀ ਦੇ ਸੋਫੇ ਜਾਂ ਬੈਡ ਦੇ ਨਜਦੀਕ ਰਬਰ ਪਲਾਂਟ ਜਰੂਰ ਰੱਖੋ। ਇਹ ਤੁਹਾਨੂੰ ਤੰਦਰੁਸਤ ਰਖੇਗਾ। 

Palm TreePalm Tree

ਪਾਮ ਟਰੀ - ਇਹ ਇਨਡੋਰ ਪਲਾਂਟ ਏਅਰ ਪਿਊਰੀਫਾਇਰ ਦਾ ਅੱਛਾ ਸਰੋਤ ਹੈ। ਤੁਸੀਂ ਜੇਕਰ ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਘਰ ਵਿਚ ਡਵਾਰਫ ਡੇਟ ਪਾਮ, ਬੈਂਬੂ ਪਾਮ, ਐਰਿਕਾ ਪਾਮ, ਲੇਡੀ ਪਾਮ ਜਾਂ ਪਾਰਲਰ ਪਾਮ ਟਰੀ ਲਗਾ ਸਕਦੇ ਹੋ। 

Tulsi BenefitsTulsi 

ਤੁਲਸੀ - ਤੁਲਸੀ ਕੁਦਰਤੀ ਏਅਰ ਪਿਊਰੀਫਾਇਰ ਹੈ। ਦਰਅਸਲ ਇਹ ਪੌਦਾ 24 ਵਿਚੋਂ 20 ਘੰਟੇ ਸਿਰਫ ਆਕਸੀਜਨ ਛੱਡਦਾ ਹੈ ਅਤੇ ਕਾਰਬਨ ਮੋਨੋ ਆਕਸਾਈਡ, ਕਾਰਬਨ ਡਾਈ ਆਕਸਾਈਡ ਅਤੇ ਸਲਫਰ ਡਾਈਆਕਸਾਈਡ ਨੂੰ ਚੰਗੀ ਤਰ੍ਹਾਂ ਸੋਖ ਲੈਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement