ਵੱਖ-ਵੱਖ ਸ਼ੀਸ਼ਿਆਂ ਨਾਲ ਇੰਜ ਸਜਾਓ ਘਰ
Published : Nov 13, 2018, 4:56 pm IST
Updated : Nov 13, 2018, 4:56 pm IST
SHARE ARTICLE
Mirror
Mirror

ਸ਼ੀਸ਼ੇ ਦੀ ਵਰਤੋਂ ਘਰ ਦੇ ਅੰਦਰ ਹੀ ਨਹੀਂ ਸਗੋਂ ਘਰ ਦੇ ਬਾਹਰ ਗਾਰਡਨ, ਵਰਾਂਡੇ, ਗਲਿਆਰੇ ਅਤੇ ਛੱਤ ਉਤੇ ਵੀ ਹੋ ਰਿਹਾ ਹੈ।  ਕਿਸ ਜਗ੍ਹਾ ਨੂੰ ਸਜਾਉਣਾ ਹੈ ਉਸ ਦੇ ਮੁਤਾਬਕ

ਸ਼ੀਸ਼ੇ ਦੀ ਵਰਤੋਂ ਘਰ ਦੇ ਅੰਦਰ ਹੀ ਨਹੀਂ ਸਗੋਂ ਘਰ ਦੇ ਬਾਹਰ ਗਾਰਡਨ, ਵਰਾਂਡੇ, ਗਲਿਆਰੇ ਅਤੇ ਛੱਤ ਉਤੇ ਵੀ ਹੋ ਰਿਹਾ ਹੈ।  ਕਿਸ ਜਗ੍ਹਾ ਨੂੰ ਸਜਾਉਣਾ ਹੈ ਉਸ ਦੇ ਮੁਤਾਬਕ ਅਲਗ-ਅਲਗ ਸਾਈਜ਼ ਅਤੇ ਫਰੇਮ ਦਾ ਸ਼ੀਸ਼ਾ ਚੁਣਿਆ ਜਾਂਦਾ ਹੈ।

ਕੰਧ ੳਤੇ : ਜੇਕਰ ਤੁਸੀਂ ਸ਼ੀਸ਼ੇ ਨੂੰ ਕੰਧ ਉਤੇ ਲਗਾਓਗੇ ਤਾਂ ਨਾ ਸਿਰਫ ਤੁਹਾਡਾ ਕਮਰਾ ਵਡਾ ਵਿਖਾਈ ਦੇਵੇਗਾ, ਸਗੋਂ ਉਸ ਦਾ ਖਿੱਚਵਾਂ ਲੁੱਕ ਵੀ ਵੱਧ ਜਾਵੇਗਾ। ਕਮਰੇ ਲਈ ਹਮੇਸ਼ਾ ਵੱਡੇ ਸ਼ੀਸ਼ੇ ਦੀ ਵਰਤੋਂ ਕਰੋ, ਜਿਸ ਦੀ ਉਚਾਈ ਕੰਧ ਦੇ ਬਰਾਬਰ ਹੋਵੇ। ਸ਼ੀਸ਼ੇ ਨੂੰ ਉਸ ਕੰਧ ਉਤੇ ਲਗਾਓ ਜੋ ਦਰਵਾਜ਼ੇ ਦੇ ਠੀਕ ਸਾਹਮਣੇ ਹੋਵੇ ਤਾਂਕਿ ਬਾਹਰ ਦਾ ਪੂਰਾ ਪ੍ਰਤੀਬਿੰਬ ਅੰਦਰ ਵਿਖਾਈ  ਦੇਵੇ। 

MirrorMirror

ਸੋਫੇ ਦੇ ਉਤੇ : ਸੋਫੇ ਦੇ ਉਤੇ ਜੋ ਖਾਲੀ ਥਾਂ ਹੁੰਦੀ ਹੈ, ਉਥੇ ਫਰੇਮ ਕੀਤੇ ਸ਼ੀਸ਼ੇ ਸਮੂਹ ਵਿਚ ਲਗਾਏ ਜਾਂਦੇ ਹਨ। ਤੁਸੀਂ ਇਨ੍ਹਾਂ ਨੂੰ ਪੂਰੀ ਖਾਲੀ ਕੰਧ ਉਤੇ ਵੀ ਲਗਾ ਸਕਦੇ ਹੋ। ਇਹਨਾਂ ਫਰੇਮਾਂ ਦਾ ਸਾਈਜ਼ ਅਤੇ ਸਟਾਇਲ ਕੰਧ ਦੇ ਸਾਈਜ, ਫਰਨੀਚਰ ਅਤੇ ਪਰਦਿਆਂ ਦੇ ਰੰਗ ਦੇ ਮੁਤਾਬਕ ਅਲਗ-ਅਲਗ ਹੋ ਸਕਦਾ ਹੈ।

MirrorMirror

ਰਸੋਈ : ਰਸੋਈ ਵਿਚ ਵੀ ਸ਼ੀਸ਼ੇ ਦੀ ਵਰਤੋਂ ਹੋ ਰਿਹਾ ਹੈ। ਇਸ ਨੂੰ ਤੁਸੀਂ ਕਬਰਡ ਉਤੇ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਫਰਿਜ ਉਤੇ ਡੈਕੋਰੇਟਿਵ ਪੀਸ ਦੇ ਤੌਰ 'ਤੇ ਵੀ ਲਗਾ ਸਕਦੇ ਹੋ। ਆਮ ਤੌਰ 'ਤੇ ਰਸੋਈ ਵਿਚ ਖਿਡ਼ਕੀ ਦੇ ਠੀਕ ਹੇਠਾਂ ਸਿੰਕ ਲਗਾਏ ਜਾਂਦੇ ਹਨ ਪਰ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਕਿਉਂ ਨਾ ਸਿੰਕ ਦੇ ਠੀਕ ਉਤੇ ਸ਼ੀਸ਼ੇ ਲਗਾ ਕੇ ਖਿਡ਼ਕੀ ਦੀ ਕਮੀ ਪੂਰੀ ਕੀਤੀ ਜਾਵੇ। ਸ਼ੀਸ਼ੇ ਦੀ ਵਰਤੋਂ ਨਾਲ ਰਸੋਈ ਵਿਚ ਜ਼ਿਆਦਾ ਰੋਸ਼ਨੀ ਅਤੇ ਗਹਿਰਾਈ ਦਾ ਅਹਿਸਾਸ ਹੋਵੇਗਾ। ਸ਼ੀਸ਼ੇ ਵਾਲੀਆਂ ਟਾਈਲਾਂ ਵੀ ਰਸੋਈ ਦੀ ਖੂਬਸੂਰਤੀ ਵਧਾ ਸਕਦੀਆਂ ਹਨ।

MirrorMirror

ਲਿਵਿੰਗਰੂਮ : ਖੂਬਸੂਰਤ ਫਰੇਮ ਵਿਚ ਜੜਿਆ ਸ਼ੀਸ਼ਾ ਲਿਵਿੰਗਰੂਮ ਦੀ ਸ਼ਾਨ ਵਧਾ ਦਿੰਦਾ ਹੈ। ਸ਼ੀਸ਼ੇ ਦੇ ਸਾਹਮਣੇ ਕੋਈ ਆਰਟਵਰਕ, ਸੀਨਰੀ ਆਦਿ ਹੋਵੇ ਤਾਂ ਉਹ ਸਾਹਮਣੇ ਦੀ ਕੰਧ ਉਤੇ ਦਿਖਦੀ ਹੈ ਜਿਸ ਨਾਲ ਕਮਰਾ ਜ਼ਿਆਦਾ ਵੱਡਾ ਅਤੇ ਖੂਬਸੂਰਤ ਨਜ਼ਰ ਆਉਂਦਾ ਹੈ। ਖਿਡ਼ਕੀ ਦੇ ਸਾਹਮਣੇ ਲਗਿਆ ਸ਼ੀਸ਼ਾ ਰੋਸ਼ਨੀ ਪ੍ਰਤੀਬਿੰਬਿਤ ਕਰ ਕਮਰੇ ਨੂੰ ਹੋਰ ਜ਼ਿਆਦਾ ਜੀਵਤ ਬਣਾਉਂਦਾ ਹੈ। 

MirrorMirror

ਖਿੜਕੀ ਦੇ ਕੋਲ : ਜੇਕਰ ਖਿੜਕੀ ਕੋਲ ਸ਼ੀਸ਼ਾ ਲਗਾਓਗੇ ਤਾਂ ਕਮਰੇ ਵਿਚ ਕੁਦਰਤੀ ਰੋਸ਼ਨੀ ਦੀ ਮਾਤਰਾ ਵਧੇਗੀ। ਖਿੜਕੀ ਕੋਲ ਕਿੰਨੀ ਜਗ੍ਹਾ ਉਪਲੱਬਧ ਹੈ ਉਸ ਦੇ ਮੁਤਾਬਕ ਸ਼ੀਸ਼ਾ ਚੁਣੋ। ਸ਼ੀਸ਼ਾ ਜਿਨ੍ਹਾਂ ਵੱਡਾ ਹੋਵੇਗਾ, ਬਰਾਈਟਨੈਸ ਉਹਨੀ ਜ਼ਿਆਦਾ ਵਧੇਗੀ।

MirrorMirror

ਗਾਰਡਨ ਵਿਚ : ਕਈ ਘਰਾਂ ਵਿਚ ਨਿਜੀ ਗਾਰਡਨ ਜਾਂ ਛੱਤ ਗਾਰਡਨ ਹੁੰਦੇ ਹਨ। ਗਾਰਡਨ ਵਿਚ ਮਿਰਰ ਦੀ ਵਰਤੋਂ ਤੁਹਾਡੇ ਘਰ ਦੇ ਇੰਟੀਰਿਅਰ ਨੂੰ ਇਕ ਅਲਗ ਨਿਯਮ ਦੇਵੇਗਾ। ਇਸ ਵਿਚ ਤੁਹਾਡੇ ਗਾਰਡਨ ਦੀ ਹਰਿਆਲੀ ਅਤੇ ਰੰਗ-ਬਿਰੰਗੇ ਫੁੱਲਾਂ ਦਾ ਪ੍ਰਤੀਬਿੰਬ ਵਿਖਾਈ ਦੇਵੇਗਾ। ਪਤੰਗ ਦੇ ਸਰੂਪ ਦਾ ਸ਼ੀਸ਼ਾ ਲਗਾਓਗੇ ਤਾਂ ਰਾਤ ਵਿਚ ਨੀਲੇ ਅਸਮਾਨ ਦੇ ਨਾਲ ਉਸ ਦਾ ਕੌਂਬਿਨੇਸ਼ਨ ਬਹੁਤ ਆਕਰਸ਼ਕ ਨਜ਼ਰ ਆਵੇਗਾ। ਜੇਕਰ ਗਾਰਡਨ ਵਿਚ ਸ਼ੀਸ਼ੇ ਦੇ ਨਾਲ ਵੱਖ-ਵੱਖ ਰੰਗਾਂ ਦੀ ਲਾਈਟਸ ਦਾ ਕੌਂਬਿਨੇਸ਼ਨ ਕੀਤਾ ਜਾਵੇ ਤਾਂ ਲੁੱਕ ਹੋਰ ਉਭਰ ਕੇ ਆਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement