
ਘਰ ਦੀ ਸਜਾਵਟ ਅਤੇ ਵਾਤਾਵਰਣ ਦੋਨਾਂ ਨੂੰ ਵਧੀਆ ਬਣਾਉਣ ਵਿਚ ਛੋਟੇ-ਛੋਟੇ ਪੌਦੇ ਬਹੁਤ ਹੀ ਕੰਮ ਆਉਂਦੇ ਹਨ
ਘਰ ਦੀ ਸਜਾਵਟ ਅਤੇ ਵਾਤਾਵਰਣ ਦੋਨਾਂ ਨੂੰ ਵਧੀਆ ਬਣਾਉਣ ਵਿਚ ਛੋਟੇ-ਛੋਟੇ ਪੌਦੇ ਬਹੁਤ ਹੀ ਕੰਮ ਆਉਂਦੇ ਹਨ। ਇਹਨਾਂ ਵਿਚੋਂ ਕੁੱਝ ਅਜਿਹੇ ਪੌਦੇ ਹਨ ਜਿਹਨਾਂ ਨੂੰ ਘਰ ਵਿਚ ਲਗਾ ਕੇ ਘਰ ਬੇਹੱਦ ਸੁੰਦਰ ਲੱਗੇਗਾ।
Tulsi Plant
ਤੁਲਸੀ- ਲੋਕ ਤੁਲਸੀ ਦੀ ਪੂਜਾ ਕਰਨ ਦੇ ਨਾਲ-ਨਾਲ ਇਸ ਦੀ ਵਰਤੋਂ ਕਈ ਬਿਮਾਰੀਆਂ ਤੋਂ ਬਚਣ ਲਈ ਵੀ ਕੀਤੀ ਜਾਂਦੀ ਹੈ। ਆਯੁਰਵੇਦ ਵਿਚ ਇਸ ਦਾ ਇਸਤੇਮਾਲ ਦਵਾਈਆਂ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਸ ਪੌਦੇ ਨੂੰ ਘਰ ਵਿਚ ਲਗਾਉਣ ਨਾਲ ਘਰ ਦੀ ਸੁੰਦਰਤਾ ਦੇ ਨਾਲ-ਨਾਲ ਵਾਤਾਵਰਣ ਵੀ ਤਾਜ਼ਾ ਰਹਿੰਦਾ ਹੈ। ਤੁਲਸੀ ਦਾ ਪੌਦਾ ਰਾਤ ਵੇਲੇ ਵੀ ਆਕਸੀਜਨ ਪ੍ਰਦਾਨ ਕਰਦਾ ਹੈ।
Areca palm
ਇਰੇਕਾ ਪਾਲਸ- ਇਰੇਕਾ ਪਾਲਸ ਕਾਬਨ ਡਾਈਆਕਸਾਈਡ ਨੂੰ ਆਕਸੀਜਨ ਵਿਚ ਬਦਲਣ ਦਾ ਕੰਮ ਕਰਦਾ ਹੈ। ਇਸ ਪੌਦੇ ਨੂੰ ਲਗਾਉਣ ਲਈ ਨਮੀ ਵਾਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪੌਦੇ ਦੀ ਦੇਖਭਾਲ ਬਾਕੀ ਪੌਦਿਆਂ ਨਾਲੋਂ ਜ਼ਿਆਦਾ ਕਰਨੀ ਪੈਂਦੀ ਹੈ। ਪੌਦੇ ਦੀਆਂ ਪੱਤੀਆਂ ਨੂੰ ਹਰ ਰੋਜ਼ ਸਾਫ਼ ਕਰਨਾ ਪੈਂਦਾ ਹੈ ਅਤੇ ਹਰ ਤਿੰਨ ਚਾਰ ਮਹੀਨੇ ਬਾਅਦ ਇਸ ਨੂੰ ਧੁੱਪ ਵੀ ਲਵਾਉਣੀ ਪੈਂਦੀ ਹੈ।
AleoVera
ਐਲੋਵੇਰਾ- ਐਲੋਵੇਰਾ ਦਾ ਪੌਦਾ ਹਰ ਘਰ ਵਿਚ ਹੋਣਾ ਚਾਹੀਦਾ ਹੈ। ਇਹ ਪੌਦਾ ਘਰ ਦੀ ਦੂਸ਼ਿਤ ਹਵਾ ਨੂੰ ਪਿਊਰੀਫਾਈ ਕਰ ਕੇ ਉਸ ਨੂੰ ਤਾਜ਼ਾ ਬਣਾਉਂਦਾ ਹੈ। ਇਹ ਪੌਦਾ ਚਿਹਰੇ ਲਈ ਵੀ ਸਭ ਤੋਂ ਵੱਧ ਫਾਇਦੇਮੰਦ ਹੈ।
Pothos
ਪੋਥੋਸ- ਪੋਥੋਸ ਹਵਾ ਨੂੰ ਸ਼ੁੱਧ ਕਰਨ ਵਾਲਾ ਪੌਦਾ ਹੈ। ਇਹ ਪੌਦਾ ਬੇਲ ਦੇ ਆਕਾਰ ਵਿਚ ਉੱਗਦਾ ਹੈ ਜਿਸ ਨੂੰ ਹੈਂਗਿੰਗ ਬਾਸਕੇਟ ਵਿਚ ਲਗਾਇਆ ਜਾ ਸਕਦਾ ਹੈ। ਇਸ ਪੌਦੇ ਨੂੰ ਕਿਸੇ ਚੀਜ਼ ਦਾ ਸਹਾਰ ਦੇ ਕੇ ਬੰਨ੍ਹਣ ਨਾਲ ਇਸ ਦੀ ਲੁਕ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕਦਾ ਹੈ।
GREEN MONEY PLANT
ਮਨੀ ਪਲਾਂਟ- ਕੁੱਝ ਲੋਕ ਘਰ ਵਿਚ ਮਨੀ ਪਲਾਂਟ ਦਾ ਪੌਦਾ ਲਗਾਉਣਾ ਸ਼ੁੱਭ ਮੰਨਦੇ ਹਨ। ਇਸ ਪੌਦੇ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਪਾਣੀ ਅਤੇ ਮਿੱਟੀ ਦੋਨਾਂ ਵਿਚ ਉਗਾਇਆ ਜਾ ਸਕਦਾ ਹੈ। ਇਹ ਪੌਦਾ ਕਾਬਨਡਾਈਆਕਸਾਈਡ ਨੂੰ ਆਕਸੀਜਨ ਵਿਚ ਬਦਲ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ।