ਘਰ ਨੂੰ ਸਾਫ਼-ਸੁਥਰਾ ਰੱਖਣ ਦੇ ਗਜ਼ਬ ਤਰੀਕੇ
Published : Feb 19, 2020, 6:35 pm IST
Updated : Feb 19, 2020, 6:35 pm IST
SHARE ARTICLE
File
File

ਘਰ ਜਿਥੇ ਹਰ ਕੰਮਕਾਜੀ ਇਨਸਾਨ ਅਪਣੇ ਦਿਨ ਦੀ ਥਕਾਨ ਦੂਰ ਕਰਦਾ ਹੈ

ਘਰ ਜਿਥੇ ਹਰ ਕੰਮਕਾਜੀ ਇਨਸਾਨ ਅਪਣੇ ਦਿਨ ਦੀ ਥਕਾਨ ਦੂਰ ਕਰਦਾ ਹੈ। ਸੱਭ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਘਰ ਸੱਭ ਤੋਂ ਸੋਹਣਾ ਲੱਗੇ। ਹਰ ਕੋਈ ਉਸ ਦੇ ਘਰ ਦੀ ਤਾਰੀਫ਼ ਕਰੇ। ਘਰ ਦੇ ਸੋਹਣਾ ਦਿਸਣ ਵਿਚ ਸੱਭ ਤੋਂ ਵੱਧ ਯੋਗਦਾਨ ਹੁੰਦਾ ਹੈ ਸਾਫ਼-ਸਫ਼ਾਈ ਦਾ, ਭਾਵੇਂ ਤੁਹਾਡਾ ਘਰ ਛੋਟਾ ਹੈ ਜਾਂ ਵੱਡਾ, ਜੇ ਸਾਫ਼-ਸਫ਼ਾਈ ਪੂਰੀ ਹੈ ਤਾਂ ਤੁਹਾਡੇ ਘਰ ਆਉਣ ਵਾਲਾ ਹਰ ਮਹਿਮਾਨ ਯਕੀਨਨ ਤੁਹਾਡੀ ਤੇ ਘਰ ਦੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕੇਗਾ।

Bedroom CleaningBedroom Cleaning

ਘਰ ਦੀ ਸੁਆਣੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਵੀ ਘਰ ਵਿਚਲੀ ਸਫ਼ਾਈ ਤੇ ਸਜਾਵਟ ਤੋਂ ਲਾਇਆ ਜਾਂਦਾ ਹੈ ਪਰ ਕਈ ਵਾਰ ਔਰਤਾਂ ਜਾਣਕਾਰੀ ਦੀ ਘਾਟ ਕਾਰਨ ਛੋਟੀਆਂ-ਛੋਟੀਆਂ ਗੱਲਾਂ ਕਾਰਨ ਪਿੱਛੇ ਰਹਿ ਜਾਂਦੀਆਂ ਹਨ। ਆਓ, ਜਾਣੀਏ ਕਿ ਕਿੰਜ ਅਸੀਂ ਆਪਣੇ ਸੁਪਨਿਆਂ ਦੇ ਘਰ ਨੂੰ ਆਕਰਸ਼ਕ ਬਣਾ ਸਕਦੇ ਹਾਂ। ਰਸੋਈ ਦੀਆਂ ਟਾਈਲਾਂ ’ਤੇ ਜੰਮੀ ਹੋਈ ਗੰਦਗੀ ਸਾਫ਼ ਕਰਨ ਲਈ ਸਪੰਜ ਜਾਂ ਮੁਲਾਇਮ ਕੱਪੜੇ ਨੂੰ ਗਿੱਲਾ ਕਰਕੇ ਉਸ 'ਤੇ ਥੋੜ੍ਹਾ ਜਿਹਾ ਡਿਟਰਜੈਂਟ ਪਾਊਡਰ ਪਾ ਕੇ ਟਾਈਲਾਂ ਰਗੜੋ। ਫਿਰ ਗਰਮ ਪਾਣੀ ਨਾਲ ਸਾਫ਼ ਕਰ ਲਓ। ਸਾਰੀ ਗੰਦਗੀ ਸਾਫ਼ ਹੋ ਜਾਵੇਗੀ।

Crockery CleaningCrockery Cleaning

ਬੰਦ ਨਾਲੀ ਨੂੰ ਖੋਲ੍ਹਣ ਲਈ ਇਕ ਕੱਪ ਸਿਰਕੇ ਨੂੰ ਉਬਾਲ ਕੇ ਨਾਲੀ ਵਿਚ ਪਾਓ। ਕੁਝ ਮਿੰਟ ਉਂਜ ਹੀ ਢੱਕ ਕੇ ਛੱਡ ਦਿਓ। ਇਸ ਤੋਂ ਬਾਅਦ ਠੰਢੇ ਪਾਣੀ ਦੀ ਟੂਟੀ ਖੋਲ੍ਹ ਕੇ ਪਾਣੀ ਵਹਾਓ। ਬੰਦ ਨਾਲੀ ਖੁੱਲ੍ਹ ਜਾਵੇਗੀ। ਬਾਥਰੂਮ ਦੀਆਂ ਟਾਈਲਾਂ ’ਤੇ ਪਏ ਕਾਲੇ ਧੱਬਿਆਂ ਤੇ ਨਿਸ਼ਾਨਾਂ ਨੂੰ ਸਾਫ਼ ਕਰਨ ਲਈ ਕੱਟੇ ਹੋਏ ਨਿੰਬੂ ਨੂੰ ਟਾਈਲਾਂ ’ਤੇ ਰਗੜੋ ਤੇ ਪੰਦਰਾਂ ਮਿੰਟ ਲਈ ਇੰਜ ਹੀ ਛੱਡ ਦਿਓ। ਫਿਰ ਮੁਲਾਇਮ ਕੱਪੜੇ ਨਾਲ ਟਾਈਲਾਂ ਨੂੰ ਚੰਗੀ ਤਰ੍ਹਾਂ ਪੂੰਝ ਲਓ। ਟਾਈਲਾਂ ਸਾਫ਼ ਹੋ ਕੇ ਮੁੜ ਚਮਕਣ ਲੱਗਣਗੀਆਂ। ਘਰ ਵਿਚ ਪੋਚਾ ਲਾਉਣ ਲਈ ਸੂਤੀ ਕੱਪੜੇ ਜਾਂ ਤੌਲੀਏ ਦੀ ਵਰਤੋਂ ਕਰੋ।

Home CleaningHome Cleaning

ਇਸ ਨਾਲ ਫਰਸ਼ ’ਤੇ ਨਿਸ਼ਾਨ ਨਹੀਂ ਬਣਨਗੇ। ਰਸੋਈ ਵਿਚ ਵਾਧੂ ਸਾਮਾਨ ਨਾ ਰਖੋ, ਨਾਲ ਹੀ ਸਾਮਾਨ ਇਸ ਤਰ੍ਹਾਂ ਸੈੱਟ ਕਰੋ ਕਿ ਰਸੋਈ ਖੁੱਲ੍ਹੀ-ਡੁੱਲੀ ਲੱਗੇ। ਘਰ ਵਿਚ ਪਈਆਂ ਪੁਰਾਣੀਆਂ ਅਤੇ ਬੇਲੋੜੀਆਂ ਚੀਜ਼ਾਂ ਨੂੰ ਸਟੋਰ ਵਿਚ ਰੱਖੋ। ਇਸ ਨਾਲ ਘਰ ਥੋੜ੍ਹੀ ਖਾਲੀ ਲੱਗੇਗਾ। ਘੱਟ ਤੋਂ ਘੱਟ ਸਜਾਵਟੀ ਚੀਜ਼ਾਂ ਵਰਤੋਂ, ਜਿਵੇਂ- ਕੰਧ ’ਤੇ ਬਹੁਤ ਸਾਰੀਆਂ ਚੀਜ਼ਾਂ ਟੰਗਣ ਦੀ ਥਾਂ ਇਕ ਵੱਡੀ ਪੇਂਟਿੰਗ ਲਗਾਓ। ਹੋ ਸਕੇ ਤਾਂ ਘਰ ਵਿਚ ਵੱਧ ਤੋਂ ਵੱਧ ਗਮਲਿਆਂ ਵਿਚ ਪੌਦੇ ਲਗਾਓ, ਇਨ੍ਹਾਂ ਨਾਲ ਘਰ ਤਰੋਤਾਜ਼ਾ ਦਿਖੇਗਾ। ਕ੍ਰਾੱਕਰੀ ਸਾਫ਼ ਕਰਨ ਸਮੇਂ ਸਾਬਣ ਵਿਚ ਥੋੜਾ ਜਿਹਾ ਪੀਸਿਆ ਹੋਇਆ ਨਮਕ ਮਿਲਾ ਦਿਓ।

Kitchen CleaningKitchen Cleaning

ਕ੍ਰਾੱਕਰੀ ਚਮਕ ਜਾਵੇਗੀ। ਜੇ ਜ਼ਮੀਨ ’ਤੇ ਤੇਲ, ਘਿਓ ਜਾਂ ਦੁੱਧ ਡਿੱਗ ਡੁੱਲ੍ਹ ਜਾਵੇ ਤਾਂ ਉਸ ’ਤੇ ਪਹਿਲਾਂ ਸੁੱਕਾ ਆਟਾ ਛਿੜਕੋ ਅਤੇ ਫਿਰ ਉਸ ਨੂੰ ਅਖ਼ਬਾਰ ਨਾਲ ਸਾਫ਼ ਕਰ ਲਓ। ਚਿਕਨਾਈ ਅਤੇ ਧੱਬੇ ਬਿਲਕੁਲ ਸਾਫ਼ ਹੋ ਜਾਣਗੇ। ਪਰਦਿਆਂ ਨੂੰ ਹਰ ਮਹੀਨੇ ਧੋਵੋ ਅਤੇ ਚੰਗਾ ਹੋਵੇਗਾ ਜੇ ਸੂਤੀ ਪਰਦਿਆਂ ਦੀ ਵਰਤੋਂ ਕੀਤੀ ਜਾਵੇ। ਮੁੱਖ ਦਰਵਾਜ਼ੇ ’ਤੇ ਧੂੜ-ਮਿੱਟੀ ਸੋਖਣ ਵਾਲਾ ਡੋਰਮੈਟ ਰੱਖੋ। ਇਸ ਨਾਲ ਘਰ ਵਿੱਚ ਬਾਹਰੋਂ ਆਉਣ ਵਾਲੀ ਧੂੜ-ਮਿੱਟੀ ਤੋਂ ਬਚਿਆ ਜਾ ਸਕਦਾ ਹੈ। ਸਿਰਹਾਣਿਆਂ ਦੇ ਕਵਰ ਅਤੇ ਬੈੱਡ ਦੀ ਚਾਦਰ ਨੂੰ ਹਰ ਹਫ਼ਤੇ ਬਦਲੋ।

Kitchen CleaningKitchen Cleaning

ਰਸੋਈ ਦੀ ਸਿੰਕ ਨੂੰ ਕੀਟਾਣੂ ਮੁਕਤ ਕਰਨ ਲਈ ਇੱਕ ਚੌਥਾਈ ਕੱਪ ਸਿਰਕੇ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਮਿਲਾ ਕੇ ਸਿੰਕ ਵਿੱਚ ਪਾ ਦਿਓ ਅਤੇ ਥੋੜ੍ਹੀ ਦੇਰ ਬਾਅਦ ਸਾਫ਼ ਕਰ ਦਿਓ। ਜੇ ਪੂਰੇ ਘਰ ਨੂੰ ਪੇਂਟ ਨਹੀਂ ਕਰਨਾ ਚਾਹੁੰਦੇ ਤਾਂ ਸਿਰਫ਼ ਇਕ ਕੰਧ ’ਤੇ ਅਪਣੇ ਸੁਪਨਿਆਂ ਦੇ ਰੰਗ ਭਰ ਦਿਓ। ਉਸ ਇਕ ਕੰਧ ਨੂੰ ਕਨਟ੍ਰਾਸਟ ਬੋਲਡ ਰੰਗ ਨਾਲ ਪੇਂਟ ਕਰੋ ਜਾਂ ਕੋਈ ਵਧੀਆ ਡਿਜ਼ਾਈਨ ਵਾਲਾ ਵਾਲਪੇਪਰ ਲਗਾ ਦਿਓ। ਲਿਵਿੰਗ ਰੂਮ ਵਿਚ ਇਕ ਨੁੱਕਰ ਵਿਚ ਇਕ-ਦੋ ਮੂਰਤੀਆਂ ਜਾਂ ਫਿਰ ਕੁਝ ਗੱਦੀਆਂ, ਤਾਜ਼ੇ ਫੁੱਲ, ਮੋਮਬੱਤੀਆਂ ਰੱਖ ਕੇ ਉਸ ਨੂੰ ਕਲਾਤਮਕ ਦਿੱਖ ਦਿਓ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement