ਮੱਛਰਾਂ ਤੋਂ ਮਿਲੇਗਾ ਛੁਟਕਾਰਾ, ਘਰ ਵਿਚ ਲਗਾਓ ਇਹ ਪੌਦੇ
Published : Jan 22, 2020, 4:55 pm IST
Updated : Jan 22, 2020, 4:55 pm IST
SHARE ARTICLE
File
File

ਮੌਸਮ 'ਚ ਬਦਲਾਵ ਆਉਂਦੇ ਹੀ ਘਰ 'ਚੋਂ ਮੱਛਰ ਅਤੇ ਖਟਮਲ ਆਉਣ ਲੱਗਦੇ ਹਨ

ਮੌਸਮ 'ਚ ਬਦਲਾਵ ਆਉਂਦੇ ਹੀ ਘਰ 'ਚੋਂ ਮੱਛਰ ਅਤੇ ਖਟਮਲ ਆਉਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕੈਮੀਕਲ ਵਾਲੇ ਸਪ੍ਰੇ ਦੀ ਵਰਤੋਂ ਕਰਦੇ ਹਨ। ਇਸ ਨਾਲ ਕਈ ਵਾਰ ਸਰੀਰ 'ਤੇ ਹਾਨੀਕਾਰਕ ਪ੍ਰਭਾਵ ਪੈਂਦੇ ਹਨ। ਅਜਿਹੇ 'ਚ ਤੁਸੀਂ ਘਰ 'ਚ ਕੁਝ ਅਜਿਹੇ ਪੌਦੇ ਲਗਾ ਕੇ ਮੱਛਰਾਂ ਨੂੰ ਭੱਜਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਘਰ ਦੀ ਖੂਬਸੂਰਤੀ ਨੂੰ ਨਿਖਾਰਣ ਨਾਲ ਮੱਛਰਾਂ ਤੋਂ ਛੁਟਕਾਰਾ ਵੀ ਦਿਵਾਉਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਪੌਦਿਆਂ ਦੇ ਬਾਰੇ। 

MintMint

ਪੁਦੀਨਾ - ਪੁਦੀਨੇ ਦੇ ਪੌਦੇ ਨੂੰ ਘਰ 'ਚ ਲਗਾਉਣ ਨਾਲ ਮੱਛਰ ਅਤੇ ਖਟਮਲ ਤੋਂ ਰਾਹਤ ਮਿਲਦੀ ਹੈ। ਇਸ ਨਾਲ ਹੀ ਇਹ ਘਰ ਦੇ ਵਾਤਾਵਰਣ ਨੂੰ ਵੀ ਸ਼ੁੱਧ ਰੱਖਣ ਦਾ ਕੰਮ ਕਰਦਾ ਹੈ। ਪੁਦੀਨੇ ਦੀ ਖੂਸ਼ਬੂ ਇੰਨੀ ਅਸਰਦਾਰ ਹੁੰਦੀ ਹੈ ਕਿ ਮੱਛਰ ਖੁਦ ਹੀ ਉਸ ਥਾਂ 'ਤੋਂ ਦੂਰ ਭੱਜਦੇ ਹਨ।

Tulsi BenefitsTulsi 

ਤੁਲਸੀ - ਤੁਲਸੀ ਦੇ ਪੌਦਿਆਂ ਨੂੰ ਹਿੰਦੂ ਧਰਮ 'ਚ ਬਹੁਤ ਹੀ ਪਵਿੱਤਰ ਥਾਂ ਦਿੱਤੀ ਗਈ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਮੱਛਰ ਦੂਰ ਭੱਜਦੇ ਹਨ ਜੇ ਤੁਹਾਡੇ ਘਰ 'ਚ ਮੱਛਣ ਅਤੇ ਖਟਮਲ ਜ਼ਿਆਦਾ ਹੋ ਗਏ ਹਨ ਤਾਂ ਤੁਲਸੀ ਦਾ ਇਕ ਛੋਟਾ ਜਿਹਾ ਪੌਦਾ ਆਪਣੇ ਘਰ 'ਚ ਲਗਾਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਸਾਰੇ ਮੱਛਰ ਦੂਰ ਭੱਜ ਜਾਣਗੇ। 

Lemon GrassLemon Grass

ਲੈਮਨ ਗ੍ਰਾਸ - ਲੈਮਨ ਗ੍ਰਾਸ ਦਾ ਪੌਦਾ 3 ਤੋਂ 5 ਫੁੱਟ ਲੰਬਾ ਹੁੰਦਾ ਹੈ। ਇਸ ਦੀ ਵਰਤੋਂ ਮੱਛਰ ਮਾਰਣ ਲਈ ਕੀਤੀ ਜਾਂਦੀ ਹੈ। ਇਸ ਪੌਦੇ ਨੂੰ ਘਰ ‘ਚ ਲਗਾਉਣ ਨਾਲ ਮੱਛਰ ਕੋਹਾਂ ਦੂਰ ਰਹੇਗਾ। ਇਸ ਪਲਾਂਟ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਸਾਊਥ ਏਸ਼ੀਆ 'ਚ ਕੀਤੀ ਜਾਂਦੀ ਹੈ।

Venus flytrapVenus flytrap

ਵੀਨਸ ਫਰਾਈਟ੍ਰੈਪ - ਇਹ ਪੌਦਾ ਦੇਖਣ 'ਚ ਬਹੁਤ ਹੀ ਪਿਆਰਾ ਹੁੰਦਾ ਹੈ। ਜਦੋਂ ਕੋਈ ਮੱਖੀ ਜਾਂ ਮੱਛਰ ਇਸ ਦੇ ਆਲੇ-ਦੁਆਲੇ ਘੁੰਮਦਾ ਹੈ ਤਾਂ ਇਹ ਆਪਣਾ ਮੂੰਹ ਖੋਲ ਕੇ ਉਸ ਨੂੰ ਫੜ ਲੈਂਦਾ ਹੈ। ਘਰ ਦੀ ਡੈਕੋਰੇਸ਼ਨ ਲਈ ਇਹ ਪੌਦਾ ਬੈਸਟ ਆਪਸ਼ਨ ਹੁੰਦਾ ਹੈ।

ButterwortsButterworts

ਬਟਰਵਾਰਟ - ਇਸ ਪੌਦੇ ਨੂੰ ਘਰ 'ਚ ਕਿਤੇ ਵੀ ਰੱਖ ਸਕਦੇ ਹੋ। ਬਟਰਵਾਰਟ ਨੂੰ ਵਧਾਉਣ ਲਈ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਘਰ ਦੇ ਉਸ ਕੋਨੇ 'ਚ ਰੱਖੋ ਜਿੱਥੇ ਮੱਛਰ ਜ਼ਿਆਦਾ ਹੋ ਗਏ ਹਨ। ਅਜਿਹਾ ਕਰਨ ਨਾਲ ਮੱਛਰ ਕੁਝ ਹੀ ਦਿਨਾਂ 'ਚ ਘਰ ਤੋਂ ਦੂਰ ਭੱਜ ਜਾਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement