ਘਰ ਦੀ ਖੂਬਸੂਰਤੀ ਵਧਾਉਣ ਲਈ ਇਸਤੇਮਾਲ ਕਰੋ ਟ੍ਰੈਂਡੀ ਟ੍ਰੀ ਆਰਟ
Published : Feb 24, 2020, 5:51 pm IST
Updated : Feb 24, 2020, 5:57 pm IST
SHARE ARTICLE
File
File

ਘਰ ਦੀ ਸੁੰਦਰਤਾ ਨੂੰ ਵਧਾਉਣ ਵਿਚ ਘਰ ਦੀਆਂ ਕੰਧਾਂ ਵੱਡੀ ਭੂਮਿਕਾ ਨਿਭਾਉਂਦੀਆਂ ਹਨ

ਘਰ ਦੀ ਸੁੰਦਰਤਾ ਨੂੰ ਵਧਾਉਣ ਵਿਚ ਘਰ ਦੀਆਂ ਕੰਧਾਂ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਕਈ ਵਾਰ ਕੰਧਾਂ 'ਤੇ ਟ੍ਰੈਂਡੀ ਕਲਰ ਕਰਵਾਉਣਾ ਹੀ ਕਾਫ਼ੀ ਨਹੀਂ ਹੁੰਦਾ। ਜੇਕਰ ਤੁਸੀਂ ਹਾਲ ਹੀ ਵਿਚ ਕੰਧਾਂ ਨੂੰ ਰੰਗ ਕਰਾਇਆ ਅਤੇ ਹੁਣ ਫਿਰ ਤੋਂ ਰੰਗ ਕਰਵਾਉਣ ਨਹੀਂ ਚਾਹੁੰਦੇ ਤਾਂ ਤੁਸੀਂ ਅਪਣੀ ਕੰਧਾਂ 'ਤੇ ਟ੍ਰੀ ਡੈਕੋਰੇਸ਼ਨ ਸਟਾਈਲ ਕਰ ਉਨ੍ਹਾਂ ਨੂੰ ਨਵਾਂ ਲੁੱਕ ਦੇ ਸਕਦੇ ਹੈ। ਤੁਸੀਂ ਅਪਣੇ ਸਾਰੇ ਕਮਰਿਆਂ ਦੀ ਇਕ ਇਕ ਕੰਧ 'ਤੇ ਇਸ ਨੂੰ ਕਰਵਾ ਸਕਦੇ ਹੋ।

trendy tree arttrendy tree art

ਇਨ੍ਹਾਂ ਨੂੰ ਟ੍ਰਾਈ ਕਰਨ ਤੋਂ ਬਾਅਦ ਤੁਸੀਂ ਅਪਣੇ ਆਪ ਕਹੋਗੇ ਕਿ ਤੁਹਾਡਾ ਘਰ ਇਕ ਦਮ ਵੱਖਰਾ ਅਤੇ ਸੋਹਣਾ ਦਿਖ ਰਿਹਾ ਹੈ। ਜੇਕਰ ਤੁਸੀਂ ਅਪਣੇ ਬੱਚੇ ਦੇ ਕਮਰੇ ਨੂੰ ਥੋੜ੍ਹਾ ਵਧੀਆ ਬਣਾਉਣ ਦੀ ਸੋਚ ਰਹੇ ਹੋ ਤਾਂ ਉਨ੍ਹਾਂ ਦੇ ਕਮਰੇ ਵਿਚ ਕੁੱਝ ਇਸ ਤਰ੍ਹਾਂ ਦਾ ਟ੍ਰੀ ਬਣਵਾਓ। ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਕਮਰਾ ਹੋਰ ਵਧੀਆ ਲੱਗਣ ਲੱਗੇਗਾ ਸਗੋਂ ਬੱਚਿਆਂ ਨੂੰ ਵੀ ਅਪਣੇ ਕਮਰੇ ਨਾਲ ਪਿਆਰ ਹੋ ਜਾਵੇਗਾ।

trendy tree arttrendy tree art

ਜੇਕਰ ਤੁਸੀਂ ਅਪਣੇ ਬੈਡਰੂਮ ਦੀ ਖੂਬਸੂਰਤੀ ਨੂੰ ਵੀ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਥੇ ਵੀ ਟ੍ਰੀ ਆਰਟ ਕਰਵਾ ਸਕਦੇ ਹੋ। ਤੁਸੀਂ ਇਸ ਵਿਚ ਅਪਣੇ ਵਿਆਹ ਜਾਂ ਫਿਰ ਅਪਣੀ ਪਰਸਨਲ ਫੋਟੋ ਨੂੰ ਫਰੇਮ ਵਿਚ ਲਗਾ ਕੇ ਸਜਾ ਸਕਦੇ ਹੋ। ਇਸ ਨਾਲ ਤੁਹਾਡੀ ਕੰਧ ਦੀ ਖੂਬਸੂਰਤੀ ਵੀ ਵੱਧ ਜਾਵੇਗੀ ਅਤੇ ਤੁਹਾਡੀ ਸਾਰਿਆਂ ਦੀਆਂ ਤਸਵੀਰਾਂ ਵੀ ਇਕ ਜਗ੍ਹਾ ਲੱਗ ਜਾਣਗੀਆਂ। ਅਪਣੇ ਲਿਵਿੰਗ ਰੂਮ ਨੂੰ ਸਜਾਉਣ ਲਈ ਤੁਸੀਂ ਉਥੇ ਵੀ ਇਸ ਨੂੰ ਕਰਵਾ ਸਕਦੇ ਹੋ।

trendy tree arttrendy tree art

ਇਥੇ 3ਡੀ ਆਰਟ ਨੂੰ ਚੁਣ ਸਕਦੇ ਹੋ। ਇਹ ਦਿਖਣ ਵਿਚ ਬੇਹੱਦ ਆਕਰਸ਼ਕ ਅਤੇ ਸੋਹਣਾ ਲੱਗਦਾ ਹੈ। ਇਸ ਨੂੰ ਹੋਰ ਬਿਹਤਰ ਕਰਨ ਲਈ ਤੁਸੀਂ ਰਿਅਲ ਟ੍ਰੀ ਵੀ ਲਗਾ ਸਕਦੇ ਹੋ। ਇਸ ਟ੍ਰੀ ਆਰਟ ਨੂੰ ਤੁਸੀਂ ਕਿਤੇ ਵੀ ਕਿਸੇ ਵੀ ਕਮਰੇ ਵਿਚ ਕਰਵਾ ਸਕਦੇ ਹੋ।

trendy tree arttrendy tree art

ਤੁਸੀਂ ਵੱਖ ਵੱਖ ਅਕਾਰ ਲੰਮਾਈ ਅਤੇ ਰੰਗਾਂ ਵਿਚ ਇਸ ਨੂੰ ਕਰਵਾ ਸਕਦੇ ਹੋ। ਇਸ ਤੋਂ ਬਾਅਦ ਅਪਣੀ ਸਮਝ ਅਨੁਸਾਰ ਇਸ 'ਤੇ ਚੀਜ਼ਾਂ ਲਗਾ ਕੇ ਸਜਾ ਸਕਦੇ ਹੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement