ਰੀਠੇ ਨਾਲ ਚਮਕਾਓ ਘਰ

ਏਜੰਸੀ
Published Jan 27, 2020, 4:42 pm IST
Updated Jan 27, 2020, 4:42 pm IST
ਰੀਠੇ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਵਾਲਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ
File
 File

ਰੀਠੇ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਵਾਲਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਪਰ ਤੁਸੀਂ ਜਾਂਣਦੇ ਹੋ ਕਿ ਇਸ ਦੀ ਵਰਤੋਂ ਘਰ ਦੇ ਕੰਮਾਂ 'ਚ ਵੀ ਕੀਤੀ ਜਾ ਸਕਦੀ ਹੈ। ਰੀਠੇ ਨਾਲ ਸਫਾਈ ਕਰਨ ਤੋਂ ਬਾਅਦ ਚੀਜ਼ਾਂ ਚਮਕ ਜਾਂਦੀਆਂ ਹਨ। ਇਸ ਤਰ੍ਹਾਂ ਬਣਾਓ ਰੀਠੇ ਦਾ ਘੋਲ - 10 ਤੋਂ 12 ਰੀਠੇ ਲਓ। ਫਿਰ ਇਸ ਨੂੰ 6 ਕੱਪ ਪਾਣੀ 'ਚ ਡੁਬੋ ਕੇ ਰੱਖ ਦਿਓ। ਕੁਝ ਦੇਰ ਤਕ ਇਸ ਪਾਣੀ ਨੂੰ ਗਰਮ ਕਰੋ। ਫਿਰ ਇਸ ਨੂੰ ਰਾਤ ਭਰ ਇੰਝ ਹੀ ਰਹਿਣ ਦਿਓ। ਤੁਸੀਂ ਚਾਹੋ ਤਾਂ ਇਸ ਪਾਣੀ 'ਚ ਨਿੰਬੂ ਦੀਆਂ ਕੁਝ ਬੂੰਦਾਂ ਵੀ ਮਿਲਾ ਸਕਦੇ ਹੋ। ਅਗਲੀ ਸਵੇਰ ਘਰ ਦੇ ਕੰਮਾਂ 'ਚ ਇਸ ਦੀ ਵਰਤੋਂ ਕਰੋ।

reethareetha

Advertisement

ਖਿੜਕੀਆਂ ਨੂੰ ਚਮਕਾਓ - ਘਰ ਦੀਆਂ ਖਿੜਕੀਆਂ ਨੂੰ ਚਮਕਾਉਣ ਲਈ ਰੀਠੇ ਦੀ ਵਰਤੋਂ ਕਰੋ। ਸ਼ੀਸ਼ਾ ਸਾਫ ਕਰਨ ਲਈ ਰੀਠੇ ਦੇ ਘੋਲ ਨੂੰ ਪਾਣੀ 'ਚ ਮਿਲਾਓ। ਇਸ ਪਾਣੀ ਨੂੰ ਖਿੜਕੀਆਂ 'ਤੇ ਸਪ੍ਰੇ ਕਰੋ। ਫਿਰ ਸਾਫ ਕੱਪੜਿਆਂ ਨਾਲ ਇਸ ਨੂੰ ਧੋ ਲਓ। ਖਿੜਕੀਆਂ ਚਮਕ ਜਾਣਗੀਆਂ।

reethareetha

ਜਿਊਲਰੀ ਚਮਕਾਉਣ ਲਈ - ਜਿਊਲਰੀ ਦੀ ਗੁਆਚੀ ਹੋਈ ਚਮਕ ਨੂੰ ਪਾਉਣ ਲਈ ਰੀਠੇ ਦੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਰੀਠੇ ਦਾ ਇਕ ਘੋਲ ਬਣਾਓ। ਇਸ ਘੋਲ 'ਚ ਜਿਊਲਰੀ ਨੂੰ ਕੁਝ ਦੇਰ ਪਾਣੀ 'ਚ ਰਹਿਣ ਦਿਓ। ਇਸ ਤੋਂ ਬਾਅਦ ਪੁਰਾਣੇ ਜਾਂ ਮੁਲਾਇਮ ਟੂਥਬਰੱਸ਼ ਨਾਲ ਜਿਊਲਰੀ ਨੂੰ ਰਗੜ ਲਓ। ਜਿਊਲਰੀ ਸਾਫ ਹੋ ਜਾਵੇਗੀ।

reethareetha

ਕੁਦਰਤੀ ਹੈਂਡਵਾਸ਼ - ਹੱਥਾਂ ਨੂੰ ਧੌਂਣ ਲਈ ਲੋਕ ਸਾਬਣ ਜਾਂ ਹੈਂਡਵਾਸ਼ ਦੀ ਵਰਤੋਂ ਕਰਦੇ ਹਨ। ਰੀਠੇ 'ਚ ਨਿੰਬੂ ਦਾ ਰਸ ਮਿਲਾ ਲਓ। ਫਿਰ ਇਸ ਪਾਣੀ ਨਾਲ ਹੱਥਾਂ ਨੂੰ ਧੋ ਲਓ।

reethareetha

ਜਾਨਵਰਾਂ ਨੂੰ ਨਹਿਲਾਉਣ ਲਈ - ਜਾਨਵਰਾਂ ਨੂੰ ਨਹਿਲਾਉਣ ਲਈ ਵੀ ਰੀਠੇ ਦੀ ਵਰਤੋਂ ਕਰ ਸਕਦੇ ਹੋ। ਰੀਠੇ ਦੇ ਪਾਣੀ ਨਾਲ ਜਾਨਵਰਾਂ ਨੂੰ ਨਹਿਲਾਉਣ ਨਾਲ ਉਨ੍ਹਾਂ 'ਤੋਂ ਬਦਬੂ ਨਹੀਂ ਆਵੇਗੀ। ਇਸ ਦੇ ਪਾਣੀ 'ਚ ਉਨ੍ਹਾਂ ਨੂੰ ਨਹਿਲਾਉਣ ਨਾਲ ਉਹ ਸੁਰੱਖਿਅਤ ਵੀ ਰਹਿੰਦਾ ਹੈ।

reethareetha

ਕਾਰਪੇਟ ਸਾਫ ਕਰਨ ਲਈ - ਸਭ ਤੋਂ ਪਹਿਲਾਂ ਰੀਠੇ ਦਾ ਘੋਲ ਲਓ। ਫਿਰ ਇਸ ਨੂੰ ਦਾਗ ਲੱਗੀ ਥਾਂ 'ਤੇ ਲਗਾਓ। ਕੁਝ ਦੇਰ ਇੰਝ ਹੀ ਰਹਿਣ ਦਿਓ। ਫਿਰ ਕਾਰਪੇਟ ਨੂੰ ਸਾਫ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਬਿਨਾ ਕਿਸੇ ਝੰਝਟ ਦੇ ਕਾਰਪੇਟ ਸਾਫ ਹੋ ਜਾਵੇਗਾ।

Advertisement

 

Advertisement
Advertisement