ਛੋਟੇ ਬੈਡਰੂਮ ਨੂੰ ਇੰਝ ਦਿਓ ਆਕਰਸ਼ਕ ਲੁਕ
Published : Aug 29, 2019, 3:39 pm IST
Updated : Aug 29, 2019, 3:39 pm IST
SHARE ARTICLE
give an attractive look to the small bedroom
give an attractive look to the small bedroom

ਜੇਕਰ ਤੁਹਾਡਾ ਬੈਡਰੂਮ ਛੋਟਾ ਹੈ ਤਾਂ ਨਿਰਾਸ਼ ਨਾ ਹੋਵੋ। ਹਾਲਾਂਕਿ ਇਸ ਨੂੰ ਬਿਹਤਰ ਅਤੇ ਵੱਡਾ ਲੁਕ ਦੇਣਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੈ, ਫਿਰ ਵੀ ਤੁਸੀ ਕੁੱਝ...

ਜੇਕਰ ਤੁਹਾਡਾ ਬੈਡਰੂਮ ਛੋਟਾ ਹੈ ਤਾਂ ਨਿਰਾਸ਼ ਨਾ ਹੋਵੋ। ਹਾਲਾਂਕਿ ਇਸ ਨੂੰ ਬਿਹਤਰ ਅਤੇ ਵੱਡਾ ਲੁਕ ਦੇਣਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੈ, ਫਿਰ ਵੀ ਤੁਸੀ ਕੁੱਝ ਪਲਾਨਿੰਗ ਅਤੇ ਬਦਲਾਅ ਲਿਆ ਕੇ ਇਸ ਨੂੰ ਆਕਰਸ਼ਕ ਅਤੇ ਵੱਡਾ ਦਿਖਣ ਲਾਇਕ ਬਣਾ ਸਕਦੇ ਹੋ। ਬਿਹਤਰ ਸਟੋਰੇਜ ਅਤੇ ਬਹੁਉਪਯੋਗੀ ਫਰਨੀਚਰ ਦੀ ਵਰਤੋਂ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ।  

BedroomBedroom

ਬੇਲੌੜਾ ਫਰਨੀਚਰ ਹਟਾਓ : ਜੇਕਰ ਕਿਸੇ ਫਰਨੀਚਰ ਦੀ ਬੈਡਰੂਮ ਵਿਚ ਕੋਈ ਲੋੜ ਨਾ ਹੋਵੇ ਤਾਂ ਉਸ ਨੂੰ ਜ਼ਰੂਰ ਹਟਾਓ। ਤੁਹਾਡਾ ਰੂਮ ਵੱਡਾ ਦਿਖਣ ਲੱਗੇਗਾ।

BedroomBedroom

ਸਮਾਨ ਨੂੰ ਵਿਵਸਥਿਤ ਰੱਖੋ : ਜ਼ਿਆਦਾ ਸਮਾਨ ਰੱਖਣ ਨਾਲ ਕਮਰਾ ਭਰਿਆ ਭਰਿਆ ਦਿਸਦਾ ਹੈ। ਨਾਲ ਹੀ ਤੁਹਾਡੀ ਨਜ਼ਰਾਂ ਇਕ ਚੀਜ਼ ਤੋਂ ਦੂਜੀ ਉਤੇ ਘੁੰਮਦੀ ਰਹਿੰਦੀ ਹੈ। ਅਜਿਹੇ 'ਚ ਬਿਹਤਰ ਹੈ ਕੁੱਝ ਅਜਿਹਾ ਲੁਭਾਵਣਾ ਸਮਾਨ ਵਿਵਸਥਿਤ ਕਰ ਰੱਖੋ ਜਿਸ ਉਤੇ ਨਜ਼ਰਾਂ ਅਪਣੇ ਆਪ ਹੀ ਆਕਰਸ਼ਤ ਹੋਣ।

BedroomBedroom

ਖਿਡ਼ਕੀ ਦਾ ਬਿਹਤਰ ਇਸਤੇਮਾਲ : ਤੁਸੀ ਅਪਣੇ ਬੈਡ ਨੂੰ ਖਿਡ਼ਕੀ ਨਾਲ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਕਮਰਾ ਵੱਡਾ ਦਿਖੇਗਾ ਅਤੇ ਕੁੱਝ ਫਾਲਤੂ ਖਾਲੀ ਥਾਂ ਮਿਲੇਗੀ। ਬੈਡ ਕਮਰੇ ਦੇ ਵਿਚਕਾਰ ਰੱਖਣ ਨਾਲ ਉਸ ਦੇ ਆਲੇ ਦੁਆਲੇ ਦੀ ਕੁੱਝ ਜਗ੍ਹਾ ਬੇਕਾਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਵੇਰੇ ਤੁਹਾਨੂੰ ਸਮਰੱਥ ਰੋਸ਼ਨੀ ਵੀ ਮਿਲੇਗੀ। ਤੁਸੀਂ ਖਿਡ਼ਕੀ ਵਿਚ ਬਲਾਇੰਡਸ, ਲੇਸ ਜਾਂ ਵੌਇਲ ਦੇ ਪਰਦੇ ਲਗਾ ਕੇ ਜਦੋਂ ਚਾਹੋ ਰੋਸ਼ਨੀ ਘੱਟ ਜਾਂ ਬੰਦ ਕਰ ਸਕਦੇ ਹੋ।

BedroomBedroom

ਕਸਟਮ ਮੇਡ ਫਰਨੀਚਰ : ਸਟੈਂਡਰਡ ਫਰਨੀਚਰ ਦੀ ਜਗ੍ਹਾ ਤੁਸੀ ਅਪਣੇ ਕਮਰੇ ਦੇ ਸਾਈਜ਼ ਦੇ ਮੁਤਾਬਕ ਬੈਡ ਅਤੇ ਹੋਰ ਫਰਨੀਚਰ ਬਣਵਾਓ। ਮਾਸਟਰ ਬੈਡ ਦੇ ਹੇਠਾਂ ਇਕ ਪੁਲਓਵਰ ਬੈਡ ਬਣਾਇਆ ਜਾ ਸਕਦਾ ਹੈ। ਇਸ ਨੂੰ ਦਰਾਜ ਦੀ ਤਰ੍ਹਾਂ ਖਿੱਚਣ 'ਤੇ ਤੁਹਾਡੇ ਕੋਲ ਇਕ ਐਕਸਟਰਾ ਬੈਡ ਹੋ ਜਾਵੇਗਾ ਜਿਸ ਉਤੇ ਜ਼ਰੂਰਤ ਪੈਣ 'ਤੇ ਬੱਚੇ ਜਾਂ ਤੁਹਾਡੇ ਮਹਿਮਾਨ ਸੋ ਸਕਦੇ ਹਨ। ਇਸ ਤੋਂ ਇਲਾਵਾ ਵਾਲ ਮਾਉਂਟਿਡ ਬੈਡਸਾਈਡ ਟੇਬਲ ਬਣਵਾ ਕੇ ਤੁਸੀ 1 - 1 ਇੰਚ ਕਾਰਪੈਟ ਏਰੀਆ ਦਾ ਫ਼ਾਇਦਾ ਚੁਕ ਸਕਦੇ ਹੋ ਜਾਂ ਫਿਰ ਬੱਚਿਆਂ ਲਈ ਬੰਕ ਬੈਡ ਬਣਵਾ ਸਕਦੇ ਹੋ।

MirrorMirror

ਬਹੁਤ ਵੱਧ ਸ਼ੀਸ਼ਿਆਂ ਦਾ ਜਾਦੂ : ਛੋਟੇ ਕਮਰੇ ਦੀ ਕੰਧ ਉਤੇ ਮਿਰਰ ਦਾ ਇਸਤੇਮਾਲ ਕਰਨ ਨਾਲ ਵੇਖਣ ਵਾਲਿਆਂ ਨੂੰ ਕਮਰਾ ਦੁੱਗਣਾ ਵੱਡਾ ਦਿਸਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement