
ਲਿਪਸਟਿਕ, ਮੇਕਅੱਪ ਦਾ ਅਹਿਮ ਹਿੱਸਾ ਮੰਨੀ ਜਾਂਦੀ ਹੈ। ਇਸ ਨੂੰ ਲਗਾਉਣ ਦਾ ਜੇਕਰ ਵਧੀਆ ਢੰਗ ਆਉਂਦਾ ਹੋਵੇ ਤਾਂ ਇਹ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵਧਾ ਸਕਦੀ ਹੈ। ....
ਲਿਪਸਟਿਕ, ਮੇਕਅੱਪ ਦਾ ਅਹਿਮ ਹਿੱਸਾ ਮੰਨੀ ਜਾਂਦੀ ਹੈ। ਇਸ ਨੂੰ ਲਗਾਉਣ ਦਾ ਜੇਕਰ ਵਧੀਆ ਢੰਗ ਆਉਂਦਾ ਹੋਵੇ ਤਾਂ ਇਹ ਤੁਹਾਡੀ ਖ਼ੂਬਸੂਰਤੀ ਨੂੰ ਹੋਰ ਵਧਾ ਸਕਦੀ ਹੈ। ਲਿਪਸਟਿਕ ਲਗਾਉਣ ਨੂੰ ਆਸਾਨ ਬਣਾਉਣ ਲਈ, ਲਿਪਸਟਿਕ ਲਗਾਉਣ ਤੋਂ ਪਹਿਲਾਂ ਖੁਸ਼ਕੀ ਦੂਰ ਕਰਨ ਵਾਲੀ ਕਰੀਮ (ਮਾਇਸਚਰਾਈਜ਼ਰ) ਲਗਾਉ। ਇਸ ਤੋਂ ਬਾਅਦ ਫ਼ਾਊਂਡੇਸ਼ਨ ਅਤੇ ਫ਼ੇਸ ਪਾਊਡਰ ਲਗਾਉ। ਇਸ ਨਾਲ ਲਿਪਸਟਿਕ ਲੰਮੇ ਸਮੇਂ ਤਕ ਟਿਕੀ ਰਹਿੰਦੀ ਹੈ। ਵਧੀਆ ਹੋਵੇਗਾ ਜੇਕਰ ਆਊਟਲਾਈਨ ਕਰਦੇ ਹੋਏ ਅਪਣੀਆਂ ਕੂਹਣੀਆਂ ਨੂੰ ਮੇਜ਼ 'ਤੇ ਟਿਕਾ ਲਉ। ਇਸ ਨਾਲ ਆਊਟਲਾਈਨ ਵਧੀਆ ਹੋਵੇਗੀ।
lipstick
ਜੇਕਰ ਤੁਹਾਡੇ ਬੁੱਲ੍ਹ ਮੋਟੇ ਹਨ ਤਾਂ ਆਊਟਲਾਈਨ ਨਾ ਕਰੋ। ਇਸ ਨਾਲ ਤੁਹਾਡੇ ਬੁੱਲ੍ਹ ਹੋਰ ਵੀ ਮੋਟੇ ਨਜ਼ਰ ਆਉਣਗੇ। ਆਊਟਲਾਈਨ ਕਰਨ ਤੋਂ ਬਾਅਦ ਬੁਰਸ਼ ਨਾਲ ਲਿਪਸਟਿਕ ਜਾਂ ਲਿਪ ਕਲਰ ਲਗਾਉ। ਲਿਪਸਟਿਕ ਦਾ ਇਕ ਕੋਟ ਲਗਾਉ, ਉਸ 'ਤੇ ਥੋੜਾ ਜਿਹਾ ਕੰਪੈਕਟ ਲਗਾਉ। ਫਿਰ ਲਿਪਸਟਿਕ ਦਾ ਦੂਜਾ ਕੋਟ ਲਗਾਉ। ਅਜਿਹਾ ਕਰਨ ਨਾਲ ਲਿਪਸਟਿਕ ਜ਼ਿਆਦਾ ਦੇਰ ਤਕ ਟਿਕੀ ਰਹੇਗੀ। ਜੇਕਰ ਲਿਪ ਗਲਾਸ ਲਗਾ ਰਹੇ ਹੋ ਤਾਂ ਇਸ ਨੂੰ ਸਿਰਫ਼ ਬੁੱਲ੍ਹਾਂ ਦੇ ਵਿਚਕਾਰ ਲਗਾਉ ਨਹੀਂ ਤਾਂ ਫੈਲ ਜਾਵੇਗਾ।
lipstick
ਬੁਲ੍ਹਾਂ ਨੂੰ ਉਭਾਰਨ ਲਈ ਤੁਸੀ ਲਿਪ ਕਲਰ ਨਾਲ ਮਿਲਦੇ-ਜੁਲਦੇ ਸ਼ੇਡ ਦੇ ਆਈ ਸ਼ੈਡੋ ਦੀ ਵਰਤੋਂ ਵੀ ਕਰ ਸਕਦੇ ਹੋ। ਅਪਣੀ ਮਨਪਸੰਦ ਲਿਪਸਟਿਕ ਨੂੰ ਫ਼ਰਿੱਜ ਵਿਚ ਰੱਖੋ। ਲਿਪਸਟਿਕ ਨੂੰ ਹਮੇਸ਼ਾ ਉਂਗਲੀਆਂ ਦੇ ਪੋਟਿਆਂ 'ਤੇ ਚੈੱਕ ਕਰ ਕੇ ਵੇਖੋ। ਲਿਪਸਟਿਕ ਦਾ ਕੋਈ ਸ਼ੇਡ ਪਸੰਦ ਨਹੀਂ ਆ ਰਿਹਾ ਤਾਂ ਉਸ ਨੂੰ ਸੁੱਟੋ ਨਾ। ਉਸ ਨੂੰ ਤੁਸੀ ਕਿਸੇ ਹੋਰ ਸ਼ੇਡ ਨਾਲ ਮਿਕਸ ਕਰ ਕੇ ਨਵਾਂ ਸ਼ੇਡ ਬਣਾ ਸਕਦੇ ਹੋ।
lipstick
ਚਿਹਰੇ ਦੀ ਰੰਗਤ ਅਨੁਸਾਰ ਲਿਪਸਟਿਕ ਦੀ ਚੋਣ : - ਗੋਰੀ ਰੰਗਤ 'ਤੇ ਥੋੜਾ ਜਿਹਾ ਰੰਗ ਵੀ ਬਹੁਤ ਜ਼ਿਆਦਾ ਲੱਗਣ ਲਗਦਾ ਹੈ। ਇਸ ਲਈ ਗੋਰੇ ਰੰਗ ਵਾਲਿਆਂ ਨੂੰ ਗੂੜ੍ਹੇ ਰੰਗ ਦੀ ਲਿਪਸਟਿਕ ਦੀ ਥਾਂ ਨਿਊਡ ਸ਼ੇਡ, ਲਾਈਟ ਪਿੰਕ ਰੰਗ ਆਦਿ ਦੀ ਲਿਪਸਟਿਕ ਵਰਤਣੀ ਚਾਹੀਦੀ ਹੈ। ਕਣਕ ਵੰਨੇ ਰੰਗ 'ਤੇ ਗੋਲਡ ਅੰਡਰਟੋਨ ਵਾਲੀ ਲਾਲ ਜਾਂ ਗੁਲਾਬੀ ਲਿਪਸਟਿਕ ਵਧੀਆ ਲਗਦੀ ਹੈ। ਪੱਕਾ ਰੰਗ ਭਾਵ ਸਾਂਵਲੇ ਰੰਗ 'ਤੇ ਬਰਗੰਡੀ, ਚਾਕਲੇਟ ਭਾਵ ਗੂੜ੍ਹੇ ਰੰਗ ਦੀ ਲਿਪਸਟਿਕ ਵਧੀਆ ਲਗਦੀ ਹੈ।